ਪੜਚੋਲ ਕਰੋ
Advertisement
ਹੁਣ ਘਰ ਬੈਠੇ ਆਨਲਾਈਨ ਮਿਲੇਗੀ ਵਿਦੇਸ਼ੀ ਸ਼ਰਾਬ
-ਇਸ ਵੇਲੇ ਨੀਤੀ ਵਿੱਚ ਭਾਰਤੀ ਸ਼ਰਾਬ ਸ਼ਾਮਲ ਨਹੀਂ ਕੀਤੀ ਗਈ। -ਮੱਧ ਪ੍ਰਦੇਸ਼ ਵਿੱਚ ਕੋਈ ਨਵੀਂ ਸ਼ਰਾਬ ਦੀ ਦੁਕਾਨ ਨਹੀਂ ਖੋਲ੍ਹੀ ਜਾਵੇਗੀ।
ਭੂਪਾਲ: ਮੱਧ ਪ੍ਰਦੇਸ਼ ਸਰਕਾਰ ਨੇ 2020-21 ਲਈ ਆਪਣੀ ਆਬਕਾਰੀ ਨੀਤੀ ਐਲਾਨੀ ਹੈ। ਇਸ ਅਨੁਸਾਰ,ਰਾਜ ਵਿੱਚ ਸ਼ਰਾਬ ਦੀ ਕੋਈ ਨਵੀਂ ਦੁਕਾਨ ਨਹੀਂ ਖੁੱਲੇਗੀ, ਜਦੋਂਕਿ ਵਿਦੇਸ਼ੀ ਸ਼ਰਾਬ ਆਨਲਾਈਨ ਖਰੀਦੀ ਜਾ ਸਕਦੀ ਹੈ। ਇਸ ਵੇਲੇ ਨੀਤੀ ਵਿੱਚ ਭਾਰਤੀ ਸ਼ਰਾਬ ਸ਼ਾਮਲ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਹਰ ਬੋਤਲ 'ਤੇ ਸ਼ਰਾਬ ਦੀ ਗੈਰਕਾਨੂੰਨੀ ਵਿਕਰੀ ਨੂੰ ਰੋਕਣ ਲਈ ਬਾਰ ਕੋਡ ਲਾਏ ਜਾਣਗੇ।
ਇਹ ਵੀ ਫੈਸਲਾ ਲਿਆ ਗਿਆ ਹੈ ਕਿ ਅੰਗੂਰਾਂ ਤੋਂ ਬਣੀ ਵਾਈਨ ਨੂੰ ਉਤਸ਼ਾਹਿਤ ਕਰਨ ਲਈ ਸੈਰ-ਸਪਾਟਾ ਸਥਾਨਾਂ 'ਤੇ 15 ਨਵੇਂ ਵਾਈਨ ਆਉਟਲੈਟ ਖੋਲ੍ਹੇ ਜਾਣਗੇ। ਇਨ੍ਹਾਂ ਦੁਕਾਨਾਂ ਦੀ ਫੀਸ 10,000 ਰੁਪਏ ਸਾਲਾਨਾ ਹੋਵੇਗੀ।
ਸ਼ਨੀਵਾਰ ਨੂੰ ਐਲਾਨ ਕਰਦਿਆਂ ਮੱਧ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਰਾਜ ਵਿਚ ਚੱਲ ਰਹੀਆਂ ਸਾਰੀਆਂ 2,544 ਦੇਸੀ ਸ਼ਰਾਬ ਦੀਆਂ ਦੁਕਾਨਾਂ ਤੇ 1,061 ਵਿਦੇਸ਼ੀ ਸ਼ਰਾਬ ਦੀਆਂ ਦੁਕਾਨਾਂ ਮਾਲੀਆ ਵਧਾਉਣ ਲਈ ਪਿਛਲੇ ਸਾਲ ਦੀ ਸਾਲਾਨਾ ਫੀਸ ਵਿੱਚ 25 ਪ੍ਰਤੀਸ਼ਤ ਦੇ ਵਾਧੇ ਨਾਲ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਮੱਧ ਪ੍ਰਦੇਸ਼ ਵਿੱਚ ਕੋਈ ਨਵੀਂ ਸ਼ਰਾਬ ਦੀ ਦੁਕਾਨ ਨਹੀਂ ਖੋਲ੍ਹੀ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਪੰਜਾਬ
Advertisement