ਪੜਚੋਲ ਕਰੋ
Advertisement
Online Fraud Banking Scam: ਸਰਕਾਰ ਨੇ ਜਾਰੀ ਕੀਤੀ ਖਾਸ ਐਡਵਾਇਜ਼ਰੀ, ਬੈਂਕਿੰਗ ਧੋਖਾਧੜੀ ਤੋਂ ਬਚਣ ਲਈ ਕਰੋ ਇਹ ਕੰਮ
ਕੋਂਦਰੀ ਗ੍ਰਹਿ ਮੰਤਰਾਲਾ ਨੇ ਆਪਣੇ ਸਾਈਬਰ ਸੇਫਟੀ ਅਤੇ ਸਾਈਬਰ ਸਿਕਊਰਟੀ ਅਵੇਅਰਨੈਸ ਟਵਿੱਟਰ ਹੈਂਡਲ ਰਾਹੀਂ ਕਸਟਮਰ ਨੂੰ ਬੈਂਕਿੰਗ ਲਈ ਦੋ ਈਮੇਲ ਅਕਾਉਂਟ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ।
ਨਵੀਂ ਦਿੱਲੀ: ਦੇਸ਼ 'ਚ ਬੈਂਕ ਨਾਲ ਜੁੜੇ ਧੋਖਾਧੜੀ ਅਤੇ ਫਿਸ਼ਿੰਗ ਈਮੇਲਸ ਲਗਾਤਾਰ ਵੱਧ ਰਹੀਆਂ ਹਨ। ਇਨ੍ਹਾਂ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਸਰਕਾਰ ਨੇ ਬੈਂਕ ਗਾਹਕਾਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ, ਤਾਂ ਜੋ ਗਾਹਕ ਆਪਣੇ ਆਪ ਨੂੰ ਇਨ੍ਹਾਂ ਫਰੋੜ ਈਮੇਲਸ ਤੋਂ ਬਚਾ ਸਕਣ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਆਪਣੇ ਸਾਈਬਰ ਸੇਫਟੀ ਅਤੇ ਸਾਈਬਰ ਸੁਰੱਖਿਆ ਜਾਗਰੂਕਤਾ ਟਵਿੱਟਰ ਹੈਂਡਲ ਰਾਹੀਂ ਗਾਹਕਾਂ ਨੂੰ ਬੈਂਕਿੰਗ ਲਈ ਦੋ ਈਮੇਲ ਖਾਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਟਵੀਟ ਵਿੱਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਇੱਕ ਖਾਤੇ ਦੀ ਵਰਤੋਂ ਬੈਂਕਿੰਗ ਸੰਚਾਰ ਲਈ ਕੀਤੀ ਜਾਵੇ ਜਦੋਂ ਕਿ ਦੂਸਰਾ ਵਿੱਤੀ ਲੈਣਦੇਣ ਲਈ ਵਰਤਿਆ ਜਾ ਸਕਦਾ ਹੈ।
ਐਡਵਾਇਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿੱਤੀ ਲੈਣ-ਦੇਣ ਲਈ ਵਰਤਿਆ ਜਾਂਦਾ ਖਾਤਾ ਕਿਸੇ ਵੀ ਸੋਸ਼ਲ ਮੀਡੀਆ ਖਾਤੇ 'ਤੇ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ। ਨਾਲ ਹੀ, ਇਸ ਖਾਤੇ ਦੀ ਵਰਤੋਂ ਸੋਸ਼ਲ ਮੀਡੀਆ ਖਾਤੇ ਦੀ ਰਜਿਸਟ੍ਰੇਸ਼ਨ ਲਈ ਨਹੀਂ ਕਰਨੀ ਚਾਹੀਦੀ।
ਮੰਤਰਾਲੇ ਨੇ ਟਵੀਟ ਵਿੱਚ ਕਿਹਾ ਹੈ ਕਿ ਵੱਖ-ਵੱਖ ਵੈੱਬ ਬ੍ਰਾਊਜ਼ਰਾਂ ਵਿੱਚ ਆਟੇ-ਫਿਲ ਆਪਸ਼ਨ 'ਚ ਅਹਿਮ ਜਾਣਕਾਰੀ ਜਿਵੇਂ ਕਿ ਸੀਵੀਵੀ, ਐਕਸਪਾਇਰੀ ਡੇਟ, ਕਾਰਡ ਨੰਬਰ, ਅਕਾਉਂਟ ਨੰਬਰ ਆਦਿ ਦੀ ਸਾਵਧਾਨੀ ਨਾਲ ਵਰਤੋਂ ਕਰਨ ਲਈ ਵੀ ਕਿਹਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Always make two separate e-mail accounts. One for communicating with people you trust and for your financial transactions. Use separate e-mail account for registering on social networking sites. This will protect your primary account from online stalkers.
— Cyber Dost (@Cyberdost) August 27, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement