Operation Sindoor : ਥਰੂਰ, ਸੁਪ੍ਰੀਆ, ਰਵੀ ਸ਼ੰਕਰ... ਬਣ ਗਈ 'ਟੀਮ ਇੰਡੀਆ', ਹੁਣ ਪਾਕਿਸਤਾਨ ਦੇ ਅੱਤਵਾਦ ਨੂੰ ਪੂਰੀ ਦੁਨੀਆ 'ਚ ਕੀਤਾ ਜਾਵੇਗਾ ਬੇਨਕਾਬ
Operation Sindoor: ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਭਾਰਤ ਦੁਨੀਆ ਸਾਹਮਣੇ ਅੱਤਵਾਦ ਵਿਰੁੱਧ ਆਪਣੀ ਜ਼ੀਰੋ ਟਾਲਰੈਂਸ ਨੀਤੀ ਪੇਸ਼ ਕਰਨ ਲਈ ਸੱਤ ਸਰਬ-ਪਾਰਟੀ ਸੰਸਦ ਮੈਂਬਰਾਂ ਦਾ ਇੱਕ ਵਫ਼ਦ ਭੇਜੇਗਾ।
7 MPs to Lead India After Operation Sindoor: ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਜਾਰੀ ਹੈ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦਾ ਇੱਕ ਸੱਤ-ਪਾਰਟੀ ਵਫ਼ਦ ਇਸ ਮਹੀਨੇ ਦੇ ਅੰਤ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੇ ਮੈਂਬਰਾਂ ਸਮੇਤ ਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨ ਵਾਲਾ ਹੈ। ਇਹ ਸੱਤ ਵਫ਼ਦ ਦੁਨੀਆ ਸਾਹਮਣੇ ਅੱਤਵਾਦ ਵਿਰੁੱਧ ਭਾਰਤ ਦੀ ਜ਼ੀਰੋ ਟਾਲਰੈਂਸ ਨੀਤੀ ਨੂੰ ਪੇਸ਼ ਕਰਨਗੇ। ਇਨ੍ਹਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ।
ਸੱਤ ਪਾਰਟੀਆਂ ਦੇ ਵਫ਼ਦ ਵਿੱਚ ਕਾਂਗਰਸ ਤੋਂ ਸ਼ਸ਼ੀ ਥਰੂਰ, ਭਾਜਪਾ ਤੋਂ ਰਵੀ ਸ਼ੰਕਰ ਪ੍ਰਸਾਦ, ਜੇਡੀਯੂ ਤੋਂ ਸੰਜੇ ਕੁਮਾਰ ਝਾਅ, ਭਾਜਪਾ ਤੋਂ ਬੈਜਯੰਤ ਪਾਂਡਾ, ਡੀਐਮਕੇ ਤੋਂ ਕਨੀਮੋਝੀ ਕਰੁਣਾਨਿਧੀ, ਐਨਸੀਪੀ ਤੋਂ ਸੁਪ੍ਰੀਆ ਸੁਲੇ ਅਤੇ ਸ਼ਿਵ ਸੈਨਾ ਤੋਂ ਸ੍ਰੀਕਾਂਤ ਏਕਨਾਥ ਸ਼ਿੰਦੇ ਸ਼ਾਮਲ ਹਨ। ਭਾਰਤੀ ਵਫ਼ਦ ਪਾਕਿਸਤਾਨ ਦੇ ਝੂਠਾਂ ਦਾ ਪਰਦਾਫਾਸ਼ ਕਰੇਗਾ ਤੇ ਦੱਸੇਗਾ ਕਿ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ ਅਤੇ ਭਾਰਤ ਕੋਲ ਇਸ ਦੇ ਠੋਸ ਸਬੂਤ ਹਨ।
In moments that matter most, Bharat stands united.
— Kiren Rijiju (@KirenRijiju) May 17, 2025
Seven All-Party Delegations will soon visit key partner nations, carrying our shared message of zero-tolerance to terrorism.
A powerful reflection of national unity above politics, beyond differences.@rsprasad @ShashiTharoor… pic.twitter.com/FerHHACaVK
ਪਾਕਿਸਤਾਨ ਵਿੱਚ ਵਧ ਰਹੇ ਅੱਤਵਾਦ ਨੂੰ ਖਤਮ ਕਰਨ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ, ਪੀਓਕੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ।
ਪਾਕਿਸਤਾਨ ਲਗਾਤਾਰ ਕਹਿ ਰਿਹਾ ਹੈ ਕਿ ਉਸਨੇ ਕਈ ਸਾਲ ਪਹਿਲਾਂ ਦੇਸ਼ ਵਿੱਚੋਂ ਅੱਤਵਾਦ ਦਾ ਖਾਤਮਾ ਕਰ ਦਿੱਤਾ ਹੈ। ਹੁਣ ਭਾਰਤ ਇਸ ਝੂਠ ਨੂੰ ਦੁਨੀਆ ਸਾਹਮਣੇ ਬੇਨਕਾਬ ਕਰੇਗਾ ਤੇ ਪਾਕਿਸਤਾਨ ਵਿੱਚ ਅੱਤਵਾਦੀ ਸਮੂਹਾਂ ਦੀ ਹੋਂਦ ਦੇ ਸਬੂਤ ਵੀ ਦੇਵੇਗਾ। ਭਾਰਤ ਦਾ ਇਹ ਵਫ਼ਦ ਦੁਨੀਆ ਨੂੰ ਦੱਸੇਗਾ ਕਿ ਕਿਵੇਂ ਪਾਕਿਸਤਾਨ ਨੇ ਅੱਤਵਾਦ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਇਸਨੂੰ ਭਾਰਤ ਵਿਰੁੱਧ ਵਰਤ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ। ਇਸ ਅੱਤਵਾਦੀ ਹਮਲੇ ਵਿੱਚ 26 ਸੈਲਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ, 7 ਮਈ ਦੀ ਰਾਤ ਨੂੰ ਭਾਰਤ ਨੇ ਜਵਾਬੀ ਕਾਰਵਾਈ ਵਿੱਚ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਅਤੇ ਪੀਓਕੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਨੇ ਦੋਸ਼ ਲਗਾਇਆ ਕਿ ਭਾਰਤ ਨੇ ਮਾਸੂਮ ਲੋਕਾਂ, ਮਸਜਿਦਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ, ਜੋ ਕਿ ਪੂਰੀ ਤਰ੍ਹਾਂ ਝੂਠਾ ਸੀ। ਭਾਰਤੀ ਫੌਜ ਨੇ ਸਪੱਸ਼ਟ ਕੀਤਾ ਕਿ ਆਪ੍ਰੇਸ਼ਨ ਸਿੰਦੂਰ ਦਾ ਉਦੇਸ਼ ਸਿਰਫ ਅੱਤਵਾਦ ਨੂੰ ਖਤਮ ਕਰਨਾ ਸੀ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ।






















