CBI ਅਧਿਕਾਰੀਆਂ 'ਚ ਛਿੜੀ ਜੰਗ ਬਾਰੇ ਵਿਰੋਧੀਆਂ ਦਾ ਮੋਦੀ ਸਰਕਾਰ 'ਤੇ ਵੱਡਾ ਹਮਲਾ

ਕਾਂਗਰਸ ਨੇ ਲਾਏ ਗੰਭੀਰ ਇਲਜ਼ਾਮ ਸੁਰਜੇਵਾਲਾ ਨੇ ਆਲੋਕ ਵਰਮਾ ਨੂੰ ਛੁੱਟੀ 'ਤੇ ਭੇਜੇ ਜਾਣ ਨੂੰ ਬੈਂਕ ਘਪਲੇ ਤੇ ਰਾਫ਼ੇਲ ਡੀਲ ਨਾਲ ਜੋੜ ਦਿੱਤਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਆਲੋਕ ਵਰਮਾ ਰਾਫ਼ੇਲ ਸੌਦੇ ਦੀ ਜਾਂਚ ਸ਼ੁਰੂ ਕਰਨ ਵਾਲੇ ਸਨ, ਇਸ ਲਈ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਵੀ ਬਦਲੀ ਕਰ ਦਿੱਤੀ ਗਈ ਹੈ। ਸੁਰਜੇਵਾਲਾ ਨੇ ਦਾਅਵਾ ਕੀਤਾ ਹੈ ਕਿ ਆਲੋਕ ਵਰਮਾ ਨੀਰਵ ਮੋਦੀ, ਮੇਹੁਲ ਚੌਕਸੀ ਤੇ ਵਿਜੇ ਮਾਲਿਆ ਮਾਮਲੇ ਵਿੱਚ ਸਖ਼ਤੀ ਵਰਤ ਰਹੇ ਸੀ, ਇਸ ਲਈ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਹਟਾ ਦਿੱਤਾ।CBI चीफ आलोक वर्मा राफेल घोटाले के कागजात इकट्ठा कर रहे थे। उन्हें जबरदस्ती छुट्टी पर भेज दिया गया।
— Rahul Gandhi (@RahulGandhi) October 24, 2018
प्रधानमंत्री का मैसेज एकदम साफ है जो भी राफेल के इर्द गिर्द आएगा- हटा दिया जाएगा, मिटा दिया जाएगा।
देश और संविधान खतरे में हैं।
ਅਰਵਿੰਦ ਕੇਜਰੀਵਾਲ ਨੇ ਵੀ ਸਾਧੇ ਨਿਸ਼ਾਨੇThe self professed legal eagles of Modi Govt, Arun Jaitley & Ravi Shankar Prasad give an apology of a defence of cleaning the system to justify PM’s panic reaction on Rafale Scam.
— Randeep Singh Surjewala (@rssurjewala) October 24, 2018
Is it correct that even new CBI Chief, Nageshwar Rao is under a cloud? 8/nhttps://t.co/Nx6ExK48II
ਸੀਬੀਆਈ ਦੇ ਨਿਰਦੇਸ਼ਕ ਆਲੋਕ ਵਰਮਾ ਨੂੰ ਛੁੱਟੀ 'ਤੇ ਭੇਜੇ ਜਾਣ 'ਤੇ ਸਵਾਲ ਚੁੱਕਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰਾਂ ਨੇ ਵੀ ਇਸ ਨੂੰ ਰਾਫ਼ੇਲ ਸੌਦੇ ਨਾਲ ਜੋੜਿਆ। ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਸੁਣਿਆ ਹੈ ਕਿ ਰਾਫ਼ੇਲ ਸੌਦੇ 'ਤੇ ਜਾਂਚ ਸ਼ੁਰੂ ਕਰਨ ਜਾ ਰਹੇ ਸੀਬੀਆਈ ਨਿਰਦੇਸ਼ਕ ਨੂੰ ਛੁੱਟੀ 'ਤੇ ਭੇਜਿਆ ਗਿਆ। ਉਨ੍ਹਾਂ ਨੂੰ ਹਟਾ ਕੇ ਰਾਫ਼ੇਲ ਸਬੰਧੀ ਕਾਗ਼ਜ਼ਾਤ ਤਲਾਸ਼ੇ ਜਾ ਰਹੇ ਹਨ ਕੀ?Is there a co-relation betn Rafale deal and removal of Alok Verma? Was Alok Verma about to start investigations into Rafale, which cud become problem for Modi ji?
— Arvind Kejriwal (@ArvindKejriwal) October 24, 2018
ਪ੍ਰਸ਼ਾਂਤ ਭੂਸ਼ਣ ਨੇ ਵੀ ਘੇਰੀ ਮੋਦੀ ਸਰਕਾਰ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੀਬੀਆਈ ਵਿੱਚ ਜਾਰੀ ਖਿੱਚੋਤਾਣ 'ਤੇ ਕਿਹਾ ਹੈ ਕਿ ਸਰਕਾਰ ਵੱਲੋਂ ਇਹ ਸਭ ਰਾਕੇਸ਼ ਅਸਥਾਨਾ ਨੂੰ ਬਚਾਉਣ ਲਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਇਹ ਰਾਫ਼ੇਲ 'ਤੇ ਸਾਡੇ ਵੱਲੋਂ ਲਾਏ ਦੋਸ਼ਾਂ ਨੂੰ ਸੀਬੀਆਈ ਜਾਂਚ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸੀਬੀਆਈ ਦੇ ਵਿਸ਼ੇਸ਼ ਨਿਰਦੇਸ਼ਕ ਵਜੋਂ ਰਾਕੇਸ਼ ਅਸਥਾਨਾ ਦੀ ਨਿਯੁਕਤੀ ਨੂੰ ਪ੍ਰਸ਼ਾਂਤ ਭੂਸ਼ਣ ਨੇ ਪਹਿਲਾਂ ਵੀ ਚੈਲੰਜ ਕੀਤਾ ਹੈ।सीबीआई निदेशक को जबरन छुट्टी पर भेजकर, सीबीआई मुख्यालय में छापा कौन डलवा रहा है?
सुना है 'रफेल-डील' पर जांच शुरू करने जा रहे थे छुट्टी पर भेजे गए सीबीआई निदेशक। उन्हें हटाकर रफेल से जुड़े कागज़ तलाशे जा रहे है क्या? — Manish Sisodia (@msisodia) October 24, 2018
ਸੀਤਾਰਾਮ ਯੇਚੁਰੀ ਨੇ ਚੁੱਕੇ ਮੋਦੀ 'ਤੇ ਸਵਾਲ ਬੀਤੇ ਕੱਲ੍ਹ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੁੱਖ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਸੀ ਕਿ ਅਧਿਕਾਰੀ (ਅਸਥਾਨਾ) ਨੂੰ ਬੀਜੇਪੀ ਨੇ ਥਾਪੜਾ ਦਿੱਤਾ ਤੇ ਮੋਦੀ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਚੁਣਿਆ। ਸੀਬੀਆਈ ਵਿੱਚ ਅਸਥਾਨਾ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ। ਅਜਿਹਾ ਬੀਜੇਪੀ ਵਿਰੁੱਧ ਚੱਲ ਰਹੇ ਸਾਰੇ ਮਾਮਲਿਆਂ ਨੂੰ ਰਫ਼ਾ-ਦਫ਼ਾ ਕਰਨ ਲਈ ਕੀਤਾ ਜਾ ਗਿਆ ਹੈ।क्या लगता है ? त्रिवेदी बचेगा ????????? #CBIVsCBI
— Dr Kumar Vishvas (@DrKumarVishwas) October 24, 2018
To ensure that the CBI is not a “caged parrot”, Supreme Court had granted protection to the Chief from govt’s whims and fancies by giving him a two-year tenure. What is Modi govt trying to hide by its panic move? #BJPCorruption
— Sitaram Yechury (@SitaramYechury) October 24, 2018




















