ਪੜਚੋਲ ਕਰੋ
Advertisement
ਪਾਕਿਸਤਾਨ ਨੇ ਕੀਤੀ ਮੋਦੀ ਦੀ ਹਮਾਇਤ, ਵਿਰੋਧੀ ਧਿਰਾਂ ਨੇ ਬੀੜੀਆਂ ਤੋਪਾਂ
ਇਮਾਰਨ ਖ਼ਾਨ ਦੇ ਬਿਆਨ ਨੇ ਬੀਜੇਪੀ ਲਈ ਪੁਆੜਾ ਖੜ੍ਹਾ ਕਰ ਦਿੱਤਾ। ਹੁਣ ਵਿਰੋਧੀ ਧਿਰ ਨੇ ਇਮਰਾਨ ਦੇ ਇਸ ਬਿਆਨ ਨੂੰ ਹੱਥੋਂ-ਹੱਥ ਲਿਆ ਹੈ।
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਾਰਨ ਖ਼ਾਨ ਨੇ ਕਿਹਾ ਕਿ ਜੇਕਰ ਭਾਰਤ ਵਿੱਚ ਹੁਣ ਫੇਰ ਮੋਦੀ ਸਰਕਾਰ ਆਉਂਦੀ ਹੈ ਤਾਂ ਸ਼ਾਂਤੀ ਬਾਰੇ ਗੱਲਬਾਤ ਕਰਨ ਦੀ ਉਮੀਦ ਹੈ। ਇਮਾਰਨ ਖ਼ਾਨ ਦੇ ਇਸ ਬਿਆਨ ਨੇ ਬੀਜੇਪੀ ਲਈ ਪੁਆੜਾ ਖੜ੍ਹਾ ਕਰ ਦਿੱਤਾ। ਹੁਣ ਵਿਰੋਧੀ ਧਿਰ ਨੇ ਇਮਰਾਨ ਦੇ ਇਸ ਬਿਆਨ ਨੂੰ ਹੱਥੋਂ-ਹੱਥ ਲਿਆ ਹੈ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕਿਹਾ ਕਿ ਮੋਦੀ ਨੂੰ ਵੋਟ ਦੇਣਾ ਮਤਲਬ ਪਾਕਿਸਤਾਨ ਨੂੰ ਵੋਟ ਦੇਣਾ। ਸੁਰਜੇਵਾਲਾ ਨੇ ਅੱਗੇ ਲਿਖਿਆ, “ਮੋਦੀਜੀ ਪਹਿਲਾਂ ਨਵਾਜ ਸ਼ਰੀਫ ਨਾਲ ਪਿਆਰ ਤੇ ਹੁਣ ਇਮਰਾਨ ਖ਼ਾਨ ਤੁਹਾਡਾ ਚਹੇਤਾ ਯਾਰ। ਢੋਲ ਦੀ ਪੋਲ ਖੁੱਲ੍ਹ ਗਈ।”
ਕੇਜਰੀਵਾਲ ਨੇ ਵੀ ਕਿਹਾ ਹੈ ਕਿ ਜਦੋਂ ਭਾਰਤ ਵਿੱਚ ਮੋਦੀ ਦੀ ਜਿੱਤ ਹੋਏਗੀ ਤਾਂ ਪਾਕਿਸਤਾਨ ਵਿੱਚ ਪਟਾਖੇ ਚੱਲਣਗੇ। ਉਨ੍ਹਾਂ ਕਿਹਾ ਕਿ ਮੋਦੀ ਦਾ ਅਸਲ ਸੱਚ ਸਾਹਮਣੇ ਆ ਗਿਆ ਹੈ।
ਇਮਰਾਨ ਨੇ ਕਿਹਾ ਕਿ ਪਾਕਿਸਤਾਨ ਆਪਣੀ ਜ਼ਮੀਨ ‘ਤੇ ਪਲ ਰਹੇ ਅੱਤਵਾਦੀ ਗੁੱਟਾਂ ‘ਤੇ ਕਾਰਵਾਈ ਲਈ ਪ੍ਰਤੀਬੱਧ ਹੈ। ਇਸ ਲਈ ਪਾਕਿ ਸਰਕਾਰ ਨੂੰ ਆਰਮੀ ਦਾ ਪੂਰਾ ਸਾਥ ਮਿਲ ਰਿਹਾ ਹੈ ਜਿਨ੍ਹਾਂ ਸੰਗਠਨਾਂ ਨੂੰ ਖ਼ਤਮ ਕੀਤਾ ਜਾਵੇਗਾ, ਉਨ੍ਹਾਂ ਵਿੱਚੋਂ ਕੁਝ ਕਸ਼ਮੀਰ ‘ਚ ਵੀ ਐਕਟਿਵ ਹਨ।पाकिस्तान मोदी जी को क्यों जिताना चाहता है? मोदी जी देश को बतायें कि पाकिस्तान के साथ उनके कितने गहरे रिश्ते हैं?
सभी भारतवासी जान लें कि अगर मोदी जी जीते तो पाकिस्तान में पटाखे फूटेंगे। https://t.co/nWtsOFSMVl — Arvind Kejriwal (@ArvindKejriwal) April 10, 2019
ਫਰਵਰੀ ਤੋਂ ਭਾਰਤ-ਪਾਕਿ ‘ਚ ਤਨਾਅ ਦੀ ਸਥਿਤੀ ਬਣੀ ਹੋਈ ਹੈ। 14 ਫਰਵਰੀ ਨੂੰ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫ਼ਲੇ ‘ਤੇ ਹਮਲਾ ਹੋਇਆ ਸੀ ਜਿਸ ‘ਚ 40 ਜਵਾਨ ਸ਼ਹਿਦ ਹੋਏ ਸੀ। ਇਸ ਦੀ ਜ਼ਿੰਮੇਦਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਇਸ ਤੋਂ ਬਾਅਦ ਭਾਰਤ ਨੇ ਪਾਕਿ ‘ਤੇ 26 ਫਰਵਰੀ ਨੂੰ ਬਾਲਾਕੋਟ ‘ਚ ਏਅਰ ਸਟ੍ਰਾਈਕ ਕੀਤੀ ਸੀ।अगर मोदी चुनाव जीत गये तो पाकिस्तान में पटाखे दगेंगे, ईद मनाई जायेगी, क्या इमरान खान ने मोदी को चुनाव जिताने के लिये पुलवामा की घटना कराई? पुलवामा घटना के बाद भी मोदी ने पाकिस्तान डे पर बधाई देकर इमरान से क्या समझौता किया? pic.twitter.com/pg0B0pIVBy
— Sanjay Singh AAP (@SanjayAzadSln) April 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement