ਪੜਚੋਲ ਕਰੋ
Advertisement
100 ਤੋਂ ਜ਼ਿਆਦਾ ਖ਼ਤਰਨਾਕ ਅਫ਼ਗਾਨੀ ਅੱਤਵਾਦੀਆਂ ਤੋਂ ਹਮਲਾ ਕਰਵਾ ਸਕਦਾ ਹੈ ਪਾਕਿਸਤਾਨ
ਪਾਕਿਸਤਾਨ, ਜੰਮੂ-ਕਸ਼ਮੀਰ ‘ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰ ਰਿਹਾ ਹੈ। ਸੁਰੱਖਿਆ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਦੇ 100 ਤੋਂ ਜ਼ਿਆਦਾ ਖ਼ਤਰਨਾਕ ਅੱਤਵਾਦੀ ਅਗਲੇ ਕੁਝ ਹਫਤਿਆਂ ‘ਚ ਪਾਕਿਸਤਾਨ, ਜੰਮੂ-ਕਸ਼ਮੀਰ ‘ਚ ਘੁਸਪੈਠ ਕਰਵਾ ਸਕਦੇ ਹਨ।
ਨਵੀਂ ਦਿੱਲੀ: ਪਾਕਿਸਤਾਨ, ਜੰਮੂ-ਕਸ਼ਮੀਰ ‘ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਕਰ ਰਿਹਾ ਹੈ। ਸੁਰੱਖਿਆ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਦੇ 100 ਤੋਂ ਜ਼ਿਆਦਾ ਖ਼ਤਰਨਾਕ ਅੱਤਵਾਦੀ ਅਗਲੇ ਕੁਝ ਹਫਤਿਆਂ ‘ਚ ਪਾਕਿਸਤਾਨ, ਜੰਮੂ-ਕਸ਼ਮੀਰ ‘ਚ ਘੁਸਪੈਠ ਕਰਵਾ ਸਕਦੇ ਹਨ।
ਅਫ਼ਗਾਨੀਸਤਾਨ ‘ਚ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜਹਰ ਦੇ ਭਰਾ ਮੁਫਤੀ ਰਊਫ ਅਸਗਰ ਨੇ ਆਪਣੇ ਸਾਥੀਆਂ ਨਾਲ ਜੈਸ਼ ਦੇ ਬਹਾਵਲਪੁਰ ਸਥਿਤ ਮੁੱਖ ਦਫਤਰ ‘ਚ 19 ਅਤੇ 20 ਅਗਸਤ ਨੂੰ ਅੱਤਵਾਦੀ ਏਜੰਡੇ ‘ਤੇ ਬੈਠਕ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਖੁਫੀਆ ਰਿਪੋਰਟ ‘ਚ ਪਤਾ ਲੱਗਿਆ ਹੈ ਕਿ ਕੰਟ੍ਰੋਲ ਲਾਈਨ ਨਾਲ ਲੱਗੀ ਪਾਕਿਸਤਾਨੀ ਸੀਮਾ ਦੇ ਲੀਪਾ ਵੈਲੀ ਸਥਿਤ ਲੌਂਚ ਪੈਡ ‘ਤੇ ਸੰਗਠਨ ਜੈਸ਼-ਏ-ਮੁਹਮੰਦ ਦੇ 15 ਅੱਤਵਾਦੀ ਘੁਸਪੈਠ ਕਰਨ ਦੀ ਫਿਰਾਕ ‘ਚ ਹਨ। ਇਸ ਲਈ ਪਾਕਿਸਤਾਨ ਗੋਲ਼ੀਬਾਰੀ ਕਰ ਰਿਹਾ ਹੈ।
ਖੁਫੀਆ ਰਿੰਨਪੁਟ ਮੁਤਾਬਕ, ਪਾਕਿਸਤਾਨ ਮੂਲ ਦੇ ਅੱਤਵਾਦੀ ਸੰਗਠਨ ਅਗਲੇ ਕੁਝ ਹਫਤਿਆਂ ‘ਚ ਭਾਰਤ ਦੇ ਕਈ ਮੁੱਖ ਸ਼ਹਿਰਾਂ ਦੀ ਫੇਮਸ ਥਾਂਵਾਂ ‘ਤੇ ਹਮਲਾ ਕਰ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਨਾਲ ਪਾਕਿਸਤਾਨ ਦੁਨੀਆ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹੱਟਾਏ ਜਾਣ ਦੇ ਫੈਸਲੇ ਦੇ ਨਾਲ ਸੂਬੇ ਦੀ ਹਾਲਾਤ ਬਿਗੜੇ ਹਨ।
ਹਾਲ ਹੀ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਸ਼ਮੀਰ ਮਾਮਲੇ ‘ਤੇ ਵਿਵਾਦਤ ਬਿਆਨ ਦਿੱਤਾ ਸੀ। ਇਮਰਾਨ ਨੇ ਕਿਹਾ ਸੀ ਕਿ ਧਾਰਾ 370 ਹੱਟਣ ਨਾਲ ਕਸ਼ਮੀਰ ‘ਚ ਪੁਲਾਵਾ ਜਿਹੇ ਅੱਤਵਾਦੀ ਹਮਲੇ ਵਧ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement