Delhi Hospital Fire Tragedy: ਦਿੱਲੀ ਦੇ ਬੇਬੀ ਕੇਅਰ ਹਸਪਤਾਲ ਦੇ ਮਾਲਕ ਨੂੰ ਆਖਿਰਕਾਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਛਾਣ ਡਾ: ਨਵੀਨ ਖਿਚੀ ਵਜੋਂ ਹੋਈ ਹੈ। ਨਵੀਨ ਖਿਚੀ ਹਾਦਸੇ ਦੇ ਬਾਅਦ ਤੋਂ ਫਰਾਰ ਦੱਸਿਆ ਜਾ ਰਿਹਾ ਸੀ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ, ਜਿਸ 'ਤੇ ਇਲਾਜ ਦੌਰਾਨ ਨਵਜੰਮੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ ਅਤੇ ਉਸ ਕੋਲ ਹਸਪਤਾਲ ਚਲਾਉਣ ਲਈ ਐਨਓਸੀ ਵੀ ਨਹੀਂ ਸੀ। ਫਿਲਹਾਲ ਪੁਲਿਸ ਨਵੀਨ ਖਿਚੀ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਵੇਕ ਵਿਹਾਰ ਸਥਿਤ ਬੇਬੀ ਕੇਅਰ ਹਸਪਤਾਲ ਤੋਂ ਇਲਾਵਾ ਹੋਰ ਵੀ ਕਈ ਹਸਪਤਾਲ ਸਨ, ਜਿੱਥੇ ਸਿਰਫ਼ ਬੱਚਿਆਂ ਦਾ ਹੀ ਇਲਾਜ ਕੀਤਾ ਜਾਂਦਾ ਸੀ।



ਬੇਬੀ ਕੇਅਰ ਹਸਪਤਾਲ 'ਚ ਬੀਤੇ ਦਿਨ ਲੱਗੀ ਸੀ ਭਿਆਨਕ ਅੱਗ


ਵਿਵੇਕ ਵਿਹਾਰ ਸਥਿਤ ਬੇਬੀ ਕੇਅਰ ਹਸਪਤਾਲ 'ਚ ਸ਼ਨੀਵਾਰ ਰਾਤ ਕਰੀਬ 11.30 ਵਜੇ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਦੇਰ 'ਚ ਆਸ-ਪਾਸ ਦੀਆਂ ਦੁਕਾਨਾਂ 'ਚ ਫੈਲ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਹੋਰ ਸਥਾਨਕ ਲੋਕਾਂ ਨਾਲ ਮਿਲ ਕੇ ਹਸਪਤਾਲ 'ਚ ਮੌਜੂਦ 12 ਬੱਚਿਆਂ ਨੂੰ ਬਾਹਰ ਕੱਢਿਆ। ਇਨ੍ਹਾਂ ਬੱਚਿਆਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ 'ਚੋਂ 6 ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ।


ਦਿੱਲੀ ਦੇ ਬੇਬੀ ਕੇਅਰ ਹਸਪਤਾਲ ਦੇ ਮਾਲਕ ਖਿਲਾਫ ਦਰਜ ਹੋਇਆ ਇਹ ਮਾਮਲਾ


ਦਿੱਲੀ ਫਾਇਰ ਡਿਪਾਰਟਮੈਂਟ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਜ਼ਿਆਦਾਤਰ ਸੰਭਾਵਨਾ ਹੈ ਕਿ ਅਧਿਕਾਰੀਆਂ ਕੋਲ ਐਨਓਸੀ ਨਹੀਂ ਹੈ। ਦਿੱਲੀ ਪੁਲਿਸ ਨੇ ਵਿਵੇਕ ਵਿਹਾਰ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 336 (ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲਾ ਕੰਮ) ਅਤੇ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ) ਦੇ ਤਹਿਤ ਦੋਸ਼ੀ ਨਵੀਨ ਖਿਚੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।


ਹਾਦਸੇ ਦੇ ਬਾਅਦ ਤੋਂ ਨਵੀਨ ਫਰਾਰ ਸੀ। ਪਰ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।  ਉਸ ਨੇ ਦੱਸਿਆ ਕਿ ਹਸਪਤਾਲ ਵਿੱਚ ਕੁਝ ਆਕਸੀਜਨ ਸਿਲੰਡਰ ਸਨ ਜਿਸ ਕਾਰਨ ਵੀ ਧਮਾਕਾ ਹੋਇਆ।