ਔਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਤੀਜੇ ਟ੍ਰਾਇਲ ਨੂੰ ਭਾਰਤ 'ਚ ਮਨਜ਼ੂਰੀ
ਗਹਿਰਾਈ ਨਾਲ ਮੁਲਾਂਕਣ ਕਰਨ ਮਗਰੋਂ ਹੀ DCGI ਨੇ ਸੀਰਮ ਇੰਸਟੀਟਿਊਟ ਆਫ ਇੰਡੀਆ ਨੂੰ ਕਲੀਨੀਕਲ ਐਕਸਪਰਟ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਕਲੀਨੀਕਲ ਟ੍ਰਾਇਲ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵੈਕਸੀਨ ਦੇ ਦੂਜੇ ਤੇ ਤੀਜੇ ਹਿਊਮਨ ਟ੍ਰਾਇਲ ਨੂੰ ਮਨਜੂਰੀ ਮਿਲ ਗਈ ਹੈ। ਦਰਅਸਲ ਦੁਨੀਆਂ ਭਰ 'ਚ ਲੋਕਾਂ ਨੂੰ ਕੋਰੋਨਾ ਤੋਂ ਨਿਜ਼ਾਤ ਪਾਉਣ ਲਈ ਇਕੋ ਉਮੀਦ ਹੈ ਕੋਰੋਨਾ ਵੈਕਸੀਨ। ਇਸ ਦਰਮਿਆਨ ਭਾਰਤ ਨੇ ਔਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਮਨੁੱਖੀ ਟ੍ਰਾਇਲ ਦੀ ਮਨਜ਼ੂਰੀ ਦਿੱਤੀ ਹੈ।
ਇੱਕ ਸੀਨੀਅਰ ਅਧਿਕਾਰੀ ਮੁਤਾਬਕ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCG1) ਨੇ ਸੀਰਮ ਇੰਸਟੀਟਿਊਟ ਆਫ ਇੰਡੀਆ (SIT) ਨੂੰ ਭਾਰਤ 'ਚ ਔਕਸਫੋਰਡ ਦੀ ਸੰਭਾਵਤ ਕੋਰੋਨਾ ਵੈਕਸੀਨ ਦੇ ਦੂਜੇ ਤੇ ਤੀਜੇ ਗੇੜ ਦੇ ਮਨੁੱਖੀ ਟ੍ਰਾਇਲ ਨੂੰ ਮਨਜ਼ੂਰੀ ਦਿੱਤੀ ਹੈ।
ਦੱਸਿਆ ਜਾ ਰਿਹਾ ਕਿ ਗਹਿਰਾਈ ਨਾਲ ਮੁਲਾਂਕਣ ਕਰਨ ਮਗਰੋਂ ਹੀ DCGI ਨੇ ਸੀਰਮ ਇੰਸਟੀਟਿਊਟ ਆਫ ਇੰਡੀਆ ਨੂੰ ਕਲੀਨੀਕਲ ਐਕਸਪਰਟ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਕਲੀਨੀਕਲ ਟ੍ਰਾਇਲ ਕਰਨ ਦੀ ਮਨਜ਼ੂਰੀ ਦਿੱਤੀ ਹੈ।
ਕੈਪਟਨ ਪਹਿਲੀ ਵਾਰ ਕੇਜਰੀਵਾਲ ਨੂੰ ਬੋਲੇ ਇੰਨਾ ਖਰਵਾ, ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੀ ਇਹ ਨਸੀਹਤ ਕੈਪਟਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਅਧਿਕਾਰੀ, ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੇ ਕੀਤਾ ਖ਼ੁਲਾਸਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ