ਪੜਚੋਲ ਕਰੋ
Advertisement
ਯੂਨੈਸਕੋ ਕਾਨਫਰੰਸ: ਇੰਟਰਨੈਸ਼ਨਲ ਮੰਚ ‘ਤੇ ਫੇਰ ਬੇਨਕਾਬ ਹੋਇਆ ਪਾਕਿਸਤਾਨ
ਗਲੋਬਲ ਮੰਚ ‘ਤੇ ਲਗਾਤਾਰ ਅਸਫਲ ਹੋਣ ਤੋਂ ਬਾਅਦ ਵੀ ਪਾਸਿਕਤਾਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਿੱਥੇ ਵੀ ਮੌਕਾ ਮਿਲਦਾ ਹੈ, ਪਾਕਿਸਤਾਨ, ਜੰਮੂ-ਕਸ਼ਮੀਰ ਉਠਾਉਂਦਾ ਹੈ। ਇਸ ਮੁੱਦੇ ‘ਤੇ ਹੀ ਪਾਕਿਸਤਾਨ ਨੂੰ ਭਾਰਤ ਨੇ ਇੱਕ ਵਾਰ ਫੇਰ ਕੋਰਾ ਜਵਾਬ ਦਿੱਤਾ ਹੈ।
ਨਵੀਂ ਦਿੱਲੀ: ਗਲੋਬਲ ਮੰਚ ‘ਤੇ ਲਗਾਤਾਰ ਅਸਫਲ ਹੋਣ ਤੋਂ ਬਾਅਦ ਵੀ ਪਾਸਿਕਤਾਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਿੱਥੇ ਵੀ ਮੌਕਾ ਮਿਲਦਾ ਹੈ, ਪਾਕਿਸਤਾਨ, ਜੰਮੂ-ਕਸ਼ਮੀਰ ਉਠਾਉਂਦਾ ਹੈ। ਇਸ ਮੁੱਦੇ ‘ਤੇ ਹੀ ਪਾਕਿਸਤਾਨ ਨੂੰ ਭਾਰਤ ਨੇ ਇੱਕ ਵਾਰ ਫੇਰ ਕੋਰਾ ਜਵਾਬ ਦਿੱਤਾ ਹੈ। ਭਾਰਤ ਨੇ ਕਿਹਾ ਕਿ ਨਕਦੀ ਦੀ ਤੰਗੀ ਨਾਲ ਲੜ ਰਹੇ ਇਸ ਦੇਸ਼ ਦੇ ਡੀਐਨਏ ‘ਚ ਹੀ ਅੱਤਵਾਦ ਹੈ।
ਭਾਰਤ ਨੇ ਇਹ ਸਭ ਗੱਲਾਂ ਪੈਰਿਸ ‘ਚ ਹੋਈ ਯੂਨੈਸਕੋ ਦੀ ਜਨਰਲ ਕਾਨਫਰੰਸ ‘ਚ ਕਹੀਆਂ। ਯੂਨੈਸਕੋ ਦੀ ਬੈਠਕ ‘ਚ ਭਾਰਤੀ ਵਫਦ ਦੀ ਅਗਵਾਈ ਕਰ ਰਹੀ ਅਨੰਨਿਆ ਅਗਰਵਾਲ ਨੇ ਕਿਹਾ, “ਪਾਕਿਸਤਾਨ ਦੀ ਆਰਥਿਕਤਾ ਇਸ ਦੇ ਅਜਿਹੇ ਵਿਵਹਾਰ ਕਾਰਨ ਕਮਜ਼ੋਰ ਹੈ। ਇੱਕ ਕੱਟੜਪੰਥੀ ਸਮਾਜ ਤੇ ਅੱਤਵਾਦ ਦੀ ਡੂੰਘੀਆਂ ਜੜ੍ਹਾਂ ਕਰਕੇ ਦੇਸ਼ 'ਚ ਗਿਰਾਵਟ ਆਈ ਹੈ।" ਉਨ੍ਹਾਂ ਕਿਹਾ ਕਿ “ਅਸੀਂ ਪਾਕਿਸਤਾਨ ਦੇ ਯੂਨੈਸਕੋ 'ਚ ਭਾਰਤ ਖਿਲਾਫ ਜ਼ਹਿਰ ਉਗਲਣ ਤੇ ਇਸ ਦੇ ਰਾਜਨੀਤੀਕਰਨ ਦੀ ਦੁਰਵਰਤੋਂ ਕਰਨ ਦੀ ਨਿੰਦਾ ਕਰਦੇ ਹਾਂ”।
ਅਨੰਨਿਆ ਅਗਰਵਾਲ ਨੇ ਕਿਹਾ, “2018 'ਚ ਨਾਜ਼ੁਕ ਰਾਜ ਇੰਡੈਕਸ 'ਚ ਪਾਕਿਸਤਾਨ 14ਵੇਂ ਨੰਬਰ 'ਤੇ ਸੀ। ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜਿਸ ਦੇ ਨੇਤਾ ਸੰਯੁਕਤ ਰਾਸ਼ਟਰ ਦੇ ਪਲੇਟਫਾਰਮ ਦੀ ਵਰਤੋਂ ਖੁੱਲ੍ਹ ਕੇ ਪ੍ਰਮਾਣੂ ਯੁੱਧ ਦਾ ਪ੍ਰਚਾਰ ਕਰਨ ਤੇ ਹੋਰਨਾਂ ਦੇਸ਼ਾਂ ਦੇ ਵਿਰੁੱਧ ਹਥਿਆਰ ਰੱਖਣ ਲਈ ਕਰਦੇ ਹਨ"।
ਅਗਰਵਾਲ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀਆਂ ਵਿੱਚੋਂ ਇੱਕ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਤਾਜ਼ਾ ਬਿਆਨ ਦਾ ਵੀ ਜ਼ਿਕਰ ਕੀਤਾ ਕਿ ਜਿਸ 'ਚ ਉਸ ਨੇ ਓਸਾਮਾ ਬਿਨ ਲਾਦੇਨ ਤੇ ਹੱਕਾਨੀ ਨੈੱਟਵਰਕ ਵਰਗੇ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਹੀਰੋ ਕਿਹਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement