Pak Army Chief : ਪਾਕਿਸਤਾਨ ਨੂੰ ਜਲਦ ਹੀ ਨਵਾਂ ਆਰਮੀ ਚੀਫ਼ ਮਿਲਣ ਵਾਲਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਇੱਕ-ਦੋ ਦਿਨਾਂ ਵਿੱਚ ਨਵੇਂ ਫ਼ੌਜ ਮੁਖੀ ਦਾ ਐਲਾਨ ਕਰਨਗੇ। ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਦਾਅਵਾ ਕੀਤਾ ਹੈ ਕਿ ਅਗਲੇ ਦੋ ਦਿਨਾਂ ਵਿੱਚ ਨਵੇਂ ਫੌਜ ਮੁਖੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨਵੇਂ ਫੌਜ ਮੁਖੀ ਦੀ ਨਿਯੁਕਤੀ ਲਈ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਅਗਲੇ ਦੋ ਦਿਨਾਂ 'ਚ ਇਸ ਨੂੰ ਕਾਗਜ਼ੀ ਰੂਪ ਦੇ ਦਿੱਤਾ ਜਾਵੇਗਾ।



ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਗ੍ਰਹਿ ਮੰਤਰੀ ਨੇ ਕਿਹਾ ਕਿ ਨਵੇਂ ਫੌਜ ਮੁਖੀ ਦੀ ਨਿਯੁਕਤੀ 'ਚ ਕੋਈ ਦੇਰੀ ਨਹੀਂ ਹੋਵੇਗੀ। ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋ ਚੁੱਕੀਆਂ ਹਨ। ਬਾਜਵਾ ਦੇ ਉੱਤਰਾਧਿਕਾਰੀ ਦਾ ਐਲਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਗਲੇ ਦੋ ਦਿਨਾਂ 'ਚ ਕਰਨਗੇ। ਦੱਸ ਦੇਈਏ ਕਿ ਜਨਰਲ ਕਮਰ ਜਾਵੇਦ ਬਾਜਵਾ ਇਸ ਮਹੀਨੇ 29 ਨਵੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ, ਇਸ ਲਈ ਨਵੇਂ ਫੌਜ ਮੁਖੀ ਨੂੰ ਲੈ ਕੇ ਦਿਮਾਗੀ ਹਲਚਲ ਸ਼ੁਰੂ ਹੋ ਗਈ ਹੈ। ਪਾਕਿਸਤਾਨ ਵਿੱਚ ਫੌਜ ਮੁਖੀ ਦਾ ਅਹੁਦਾ ਬਹੁਤ ਵੱਡਾ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ : Ludhiana News : ਪੈਟਰੋਲ ਪੰਪ 'ਤੇ ਲੁੱਟ ਦਾ ਮਾਮਲਾ , ਪੁਲਿਸ ਨੇ ਮੁਕਾਬਲੇ ਦੌਰਾਨ ਗੈਂਗਸਟਰ ਅਤੇ ਲੁਟੇਰੇ ਅਮ੍ਰਿਤ ਰਾਜ ਨੂੰ ਕੀਤਾ ਕਾਬੂ

PM ਕੋਲ ਹੁੰਦਾ ਵਿਸ਼ੇਸ਼ ਅਧਿਕਾਰ

ਸਨਾਉੱਲ੍ਹਾ ਨੇ ਕਿਹਾ ਕਿ ਫੌਜ ਮੁਖੀ ਦੀ ਨਿਯੁਕਤੀ ਦਾ ਅਧਿਕਾਰ ਪ੍ਰਧਾਨ ਮੰਤਰੀ ਕੋਲ ਹੈ, ਉਸ ਤੋਂ ਬਾਅਦ ਵੀ ਇਸ ਬਾਰੇ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਲਾਹ-ਮਸ਼ਵਰੇ ਦਾ ਇਹ ਮਤਲਬ ਵੀ ਨਹੀਂ ਹੈ ਕਿ ਨਵੇਂ ਫੌਜ ਮੁਖੀ ਲਈ ਕੁਝ ਸ਼ਰਤਾਂ ਤੈਅ ਕੀਤੀਆਂ ਜਾਣੀਆਂ ਹਨ। ਦੱਸ ਦੇਈਏ ਕਿ ਕਾਨੂੰਨ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸਿਰਫ ਚੋਟੀ ਦੇ ਤਿੰਨ ਸਟਾਰ ਜਨਰਲਾਂ ਵਿੱਚੋਂ ਹੀ ਆਰਮੀ ਚੀਫ਼ ਨਿਯੁਕਤ ਕਰਨ ਦਾ ਅਧਿਕਾਰ ਹੈ।

 2016 'ਚ ਆਰਮੀ ਚੀਫ ਬਣੇ ਸਨ ਬਾਜਵਾ 

ਜਨਰਲ ਬਾਜਵਾ ਨੂੰ 2016 ਵਿੱਚ ਸੈਨਾ ਚੀਫ਼ ਨਿਯੁਕਤ ਕੀਤਾ ਗਿਆ ਸੀ। 2019 ਵਿੱਚ ਤਤਕਾਲੀ ਇਮਰਾਨ ਸਰਕਾਰ ਨੇ ਉਨ੍ਹਾਂ ਦਾ ਕਾਰਜਕਾਲ ਤਿੰਨ ਹੋਰ ਸਾਲਾਂ ਲਈ ਵਧਾ ਦਿੱਤਾ ਸੀ। ਐਕਸਟੈਂਸ਼ਨ ਮਿਲਣ ਤੋਂ ਬਾਅਦ ਉਹ 6 ਸਾਲ ਤੋਂ ਆਰਮੀ ਚੀਫ ਦੇ ਅਹੁਦੇ 'ਤੇ ਸੇਵਾ ਨਿਭਾਅ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਫੌਜ ਮੁਖੀ ਦਾ ਵੱਡਾ ਰੁਤਬਾ ਹੈ। ਉਹ ਸਰਕਾਰ ਵਿੱਚ ਵੀ ਦਖ਼ਲਅੰਦਾਜ਼ੀ ਕਰਦਾ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਦੇ 76 ਸਾਲਾਂ ਦੇ ਇਤਿਹਾਸ ਵਿੱਚ 36 ਸਾਲ ਫੌਜੀ ਰਾਜ ਰਿਹਾ।

ਕਈ ਮਹੀਨਿਆਂ ਤੋਂ ਸੁਰਖੀਆਂ ਵਿੱਚ ਰਹੇ ਸੀ ਆਰਮੀ ਚੀਫ਼ 

ਪਾਕਿਸਤਾਨ ਦਾ ਆਰਮੀ ਚੀਫ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਜਨਰਲ ਬਾਜਵਾ ਵੀ ਸੁਰਖੀਆਂ 'ਚ ਹਨ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਇਮਰਾਨ ਖਾਨ ਨੇ ਆਰਮੀ ਚੀਫ ਜਨਰਲ ਬਾਜਵਾ 'ਤੇ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਇਸ ਦੇ ਨਾਲ ਹੀ ਜਨਰਲ ਬਾਜਵਾ ਨੇ ਇਮਰਾਨ ਖਾਨ ਦੇ ਮਾਰਚ ਨੂੰ ਲੈ ਕੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਸੀ। ਬਾਜਵਾ ਨੇ ਇਮਰਾਨ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਸੱਤਾ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਪਾਕਿ ਫੌਜ ਉਨ੍ਹਾਂ ਨੂੰ ਕੁਚਲ ਦੇਵੇਗੀ।