ਨਵੀਂ ਦਿੱਲੀ: ਕੌਮਾਂਤਰੀ ਪੱਧਰ 'ਤੇ ਵੱਡੇ ਝਟਕਿਆਂ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅਮਰੀਕੀ ਖੂਫੀਆ ਏਜੰਸੀ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਨਵੇਂ ਪਰਮਾਣੂ ਹਥਿਆਰ ਤਿਆਰ ਕਰ ਰਿਹਾ ਹੈ। ਇਸ ਵਿੱਚ ਘੱਟ ਦੂਰੀ 'ਤੇ ਹਮਲਾ ਕਰਨ ਵਾਲੇ ਹਥਿਆਰ ਵੀ ਮੌਜੂਦ ਹਨ।

ਅਮਰੀਕਾ ਦੀ ਖੂਫੀਆ ਏਜੰਸੀ ਦੇ ਮੁਖੀ ਡੈਨ ਕੋਟਸ ਨੇ ਭਾਰਤ ਵਿੱਚ ਹੋਏ ਅੱਤਵਾਦੀਆਂ ਹਮਲਿਆਂ ਤੋਂ ਬਾਅਦ ਇਹ ਵੱਡਾ ਬਿਆਨ ਦਿੱਤਾ ਹੈ। ਡੈਨ ਕੋਟਸ ਨੇ ਕਿਹਾ ਹੈ ਕਿ ਪਾਕਿਸਤਾਨ ਛੋਟੀ ਦੂਰੀ ਵਿੱਚ ਮਾਰ ਕਰਨ ਵਾਲੇ ਹਥਿਆਰ ਤਿਆਰ ਕਰ ਰਿਹਾ ਹੈ। ਇਸ ਵਿੱਚ ਸਮੁੰਦਰ ਤੇ ਹਵਾ ਵਿੱਚ ਛੱਡੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਇਲਾਂ ਦੇ ਨਾਲ ਲੰਮੀ ਦੂਰੀ ਦੀ ਬੈਲਿਸਟਿਕ ਮਿਜ਼ਾਇਲ ਸ਼ਾਮਲ ਹੈ।

ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ 'ਤੇ ਚਰਚਾ ਕਰਦੇ ਹੋਏ ਡੈਨ ਕੋਟਸ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਹਮਾਇਤ ਵਾਲੀਆਂ ਅੱਤਵਾਦੀ ਜਥੇਬੰਦੀਆਂ ਭਾਰਤ ਵਿੱਚ ਹਮਲੇ ਜਾਰੀ ਕਰ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅੱਤਵਾਦੀਆਂ ਜਥੇਬੰਦੀਆਂ ਭਾਰਤ ਵਿੱਚ ਹਮਲੇ ਜਾਰੀ ਰੱਖ ਸਕਦੀਆਂ ਹਨ।