ਪੜਚੋਲ ਕਰੋ
15 ਅਗਸਤ ਦੇ ਦਿਨ ਪਾਕਿ ਨੇ ਕੀਤਾ ਸੀਜ਼ਫਾਈਰ ਦਾ ਉਲੰਘਣ, ਭਾਰਤ ਨੇ ਦਿੱਤਾ ਕਰਾਰਾ ਜਵਾਬ
ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ ਨਹੀ ਆਇਆ। ਪਾਕਿਸਤਾਨ ਨੇ ਜੰਮੂ-ਕਸ਼ਮੀਰ 'ਚ ਇੱਕ ਵਾਰ ਫੇਰ ਤੋਂ ਸੀਜ਼ਫਾਈਰ ਨਿਯਮ ਦਾ ਉਲੰਘਣ ਕੀਤਾ ਹੈ। ਇਸ ਗੋਲੀਬਾਰੀ 'ਚ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਜਿਸ 'ਚ ਪਾਕਿ ਦੇ ਤਿੰਨ ਜਵਾਨ ਮਾਰੇ ਗਏ।

ਨਵੀਂ ਦਿੱਲੀ: ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ ਨਹੀ ਆਇਆ। ਪਾਕਿਸਤਾਨ ਨੇ ਜੰਮੂ-ਕਸ਼ਮੀਰ 'ਚ ਇੱਕ ਵਾਰ ਫੇਰ ਤੋਂ ਸੀਜ਼ਫਾਈਰ ਨਿਯਮ ਦਾ ਉਲੰਘਣ ਕੀਤਾ ਹੈ। ਸੂਤਰਾਂ ਮੁਤਾਬਕ ਇਸ ਗੋਲੀਬਾਰੀ 'ਚ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਜਿਸ 'ਚ ਪਾਕਿ ਦੇ ਤਿੰਨ ਜਵਾਨ ਮਾਰੇ ਗਏ। ਜੰਮੂ-ਕਸ਼ਮੀਰ ਦੇ ਪੁੰਛ 'ਚ ਕੇਜੀ ਸੈਕਟਰ 'ਚ ਪਾਕਿਸਤਾਨ ਨੇ ਸੀਜ਼ਫਾਈਰ ਦਾ ਉਲੰਘਣ ਕੀਤਾ। ਇਸ ਤੋਂ ਇਲਾਵਾ ਉੜੀ ਅਤੇ ਰਾਜੌਰੀ 'ਚ ਵੀ ਪਾਕਿਸਤਾਨ ਵੱਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ ਗਿਆ ਹੈ। ਜਿਸ 'ਚ ਪਾਕਿ ਦੇ ਤਿੰਨ ਜਵਾਨ ਮਾਰੇ ਗਏ। ਪਾਕਿ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਭਾਰਤੀ ਸੈਨਾ ਨੇ ਮੂੰਹ ਤੋੜ ਜਵਾਬ ਦਿੱਤਾ ਹੈ।
ਅਜਿਹਾ ਪਹਿਲੀ ਵਾਰ ਨਹੀ ਹੈ ਇਸ ਤੋਂ ਪਹਿਲਾਂ ਕਈ ਵਾਰ ਪਾਕਿਸਤਾਨ ਸੀਜ਼ਫਾਈਰ ਦਾ ਉਲੰਘਣ ਕਰ ਚੁੱਕਿਆ ਹੈ। ਉਧਰ ਖ਼ੁਫੀਆ ਏਜੰਸੀਆਂ ਨੇ ਇਸ ਗੱਲ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਘੁਸਪੈਠ ਕਰਨ ਦੀ ਕੋਸ਼ਿਸ਼ਾਂ ਜ਼ਰੂਰ ਕਰੇਗਾ। ਜਿਸ ਕਰਕੇ ਪਾਕਿਸਤਾਨ ਦੀਆਂ ਫੌਜੀ ਚੌਕੀਆਂ ਤੋਂ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ।POONCH: Pakistan has violated ceasefire in KG sector; Indian Army retaliating. #JammuAndKashmir pic.twitter.com/VuHvNv9oKT
— ANI (@ANI) August 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















