ਨਵੀਂ ਦਿੱਲੀ: ਤਨਵੀਰ ਅਹਿਮਦ ਨਾਂ ਦੇ ਇੱਕ ਸਮਾਜ ਸੇਵਕ ਨੇ ਸ਼ੁੱਕਰਵਾਰ (21 ਅਗਸਤ 2020) ਨੂੰ ਪੀਓਕੇ ਵਿਚ ਜਨਤਕ ਥਾਂ ਤੋਂ ਪਾਕਿਸਤਾਨ ਦਾ ਝੰਡਾ ਹਟਾ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨੀ ਏਜੰਸੀਆਂ ਨੇ ਉਨ੍ਹਾਂ ਨੂੰ ਅਗਵਾ ਕਰਕੇ ਤਸੀਹੇ ਦਿੱਤੇ। ਇਸ ਤੋਂ ਪਹਿਲਾਂ ਅਹਿਮਦ ਨੇ ਕਿਹਾ ਸੀ ਕਿ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।


ਨਿਊਜ਼ ਏਜੰਸੀ ਏਐਨਆਈ ਮੁਤਾਬਕ, ਤਨਵੀਰ ਅਹਿਮਦ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਸੀ। ਉਸਦੀ ਮੰਗ ਸੀ ਕਿ ਪੀਓਕੇ ਵਿਚ ਦਾਦਿਆਲ ਤੋਂ ਪਾਕਿਸਤਾਨ ਦਾ ਝੰਡਾ ਹਟਾਇਆ ਜਾਵੇ। ਪਰ ਪ੍ਰਸ਼ਾਸਨ ਦੀ ਕੋਈ ਪਹਿਲ ਨਾ ਕਰਦਿਆਂ ਉਸਨੇ ਝੰਡਾ ਆਪਣੇ ਆਪ ਹਟਾ ਲਿਆ।


ਹੁਣ ਖ਼ਬਰ ਹੈ ਕਿ ਪੁਲਿਸ ਨੇ ਤਨਵੀਰ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।