ਪੜਚੋਲ ਕਰੋ
ਹਵਾਈ ਹਮਲੇ ਮਗਰੋਂ ਭਾਰਤੀ ਫੌਜ ਦੀ ਕੱਛ ਬਾਰਡਰ ’ਤੇ ਕਾਰਵਾਈ

ਚੰਡੀਗੜ੍ਹ: ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਪਾਕਿਸਤਾਨ ਅੰਦਰ ਜਾ ਕੇ ਵੱਡੀ ਕਾਰਵਾਈ ਦਾ ਦਾਅਵਾ ਕੀਤਾ ਹੈ। ਐਲਓਸੀ ਪਾਰ ਕਰਕੇ ਭਾਰਤੀ ਹਵਾਈ ਫੌਜ ਦੇ 10 ਮਿਰਾਜ ਜਹਾਜ਼ਾਂ ਨੇ ਜੈਸ਼ ਦੇ ਟਿਕਾਣੇ ਤਬਾਹ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਇਸ ਹਮਲੇ ਦੌਰਾਨ ਕਰੀਬ ਹਜ਼ਾਰ ਕਿੱਲੋ ਦੇ ਬੰਬ ਸੁੱਟੇ ਗਏ। ਇਸ ਹਮਲੇ ਤੋਂ ਬਾਅਦ ਹੁਣ ਕੱਛ ਬਾਰਡਰ ’ਤੇ ਭਾਰਤੀ ਸੁਰੱਖਿਆ ਬਲਾਂ ਨੇ ਵੱਡੀ ਕਰਨ ਦਾ ਦਾਅਵਾ ਕੀਤਾ ਹੈ। ਭਾਰਤੀ ਸੁਰੱਖਿਆ ਬਲਾਂ ਨੇ ਕੱਛ ਬਾਰਡਰ ਉੱਤੇ ਪਾਕਿਸਤਾਨ ਵੱਲੋਂ ਭੇਜੇ ਡ੍ਰੋਨ ਦਾ ਖ਼ਾਤਮਾ ਕਰ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਭਾਰਤੀ ਸੁਰੱਖਿਆ ਬਲਾਂ ਨੇ ਹਵਾਈ ਫੌਜ ਦੀ ਕਾਰਵਾਈ ਬਾਅਦ ਕੱਛ ਬਾਰਡਰ ’ਤੇ ਪਾਕਿਸਤਾਨੀ ਡ੍ਰੋਨ ਡੇਗਿਆ। ਹਾਲਾਂਕਿ ਇਸ ਬਾਰੇ ਹਾਲੇ ਵਧੇਰੇ ਜਾਣਕਾਰੀ ਆਉਣੀ ਬਾਕੀ ਹੈ। ਦੱਸ ਦੇਈਏ ਕਿ ਪੁਲਵਾਮਾ ਹਮਲੇ ਵਿੱਚ 40 ਜਵਾਨਾਂ ਦੇ ਸ਼ਹੀਦ ਹੋਣ ਬਾਅਦ ਭਾਰਤ ਨੇ ਪਾਕਿਸਤਾਨ ਤੇ ਜੈਸ਼ ਦੇ ਟਿਕਾਣਿਆਂ ’ਤੇ ਵੱਡੀ ਕਾਰਵਾਈ ਕੀਤੀ ਹੈ। ਭਾਰਤੀ ਹਵਾਈ ਫੌਜ ਨੇ ਪਾਕਿ ਦੇ ਬਾਲਾਕੋਟ ਵਿੱਚ ਕਾਰਵਾਈ ਕੀਤੀ। ਬਾਲਾਕੋਟ ਪਾਕਿ ਦੇ ਐਬਟਾਬਾਦ ਕੋਲ ਸਥਿਤ ਹੈ ਤੇ ਐਲਓਸੀ ਤੋਂ ਇਹ ਕਰੀਬ 88 ਕਿਲੋਮੀਟਰ ਦੂਰ ਹੈ। ਐਬਟਾਬਾਦ ਉਹੀ ਇਲਾਕਾ ਹੈ ਜਿੱਥੇ ਪਹਿਲਾਂ ਓਸਾਮਾ ਬਿਨ ਲਾਦੇਨ ਲੁਕਿਆ ਸੀ। ਭਾਰਤੀ ਫੌਜ ਦਾ ਇੰਨੀ ਅੰਦਰ ਤਕ ਜਾ ਕੇ ਹਮਲਾ ਕਰਨਾ ਬੇਹੱਦ ਸਫਲ ਆਪ੍ਰੇਸ਼ਨ ਮੰਨਿਆ ਜਾ ਰਿਹਾ ਹੈ।
Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ





















