ਨਵੀਂ ਦਿੱਲੀ: ਨਵੇਂ ਵਹੀਕਲ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ‘ਤੇ ਲੋਕਾਂ ਨੂੰ ਭਾਰੀ ਜ਼ੁਰਮਾਨਾ ਲੱਗ ਰਿਹਾ ਸੀ, ਉੱਥੇ ਹੀ ਹੁਣ ਹਾਈਵੇਅ ਦੇ ਕਿਨਾਰੇ ਗੱਡੀ ਨੂੰ ਪਾਰਕ ਕਰਨਾ ਵੀ ਮਹਿੰਗਾ ਪਵੇਗਾ। ਹਾਈਵੇ ਕੰਢੇ ਗੱਡੀ ਖੜ੍ਹੀ ਕਰਨ ਵਾਲੀਆਂ ਨੂੰ ਭਾਰੀ ਜ਼ੁਰਮਾਨਾ ਤਾਂ ਦੇਣਾ ਹੀ ਪਵੇਗਾ ਨਾਲ ਹੀ ਉਨ੍ਹਾਂ ਦੀ ਗੱਡੀ ਜ਼ਬਤ ਕਰਕੇ ਨਿਲਾਮ ਵੀ ਕੀਤੀ ਜਾ ਸਕਦੀ ਹੈ। ਇਸ ਦੇ ਹੁਕਮ ਕੇਂਦਰੀ ਸੜਕ ਆਵਾਜਾਈ ਮੰਤਰਾਲਾ ਵੱਲੋਂ NHAI (ਭਾਰਤੀ ਨੈਸ਼ਨਲ ਰਾਜਮਾਰਗ ਅਥਾਰਟੀ) ਨੂੰ ਦੇ ਦਿੱਤੇ ਗਏ ਹਨ।
ਜੀ ਹਾਂ ਭਾਰਤੀ ਨੈਸ਼ਨਲ ਰਾਜਮਾਰਗ ਅਥਾਰਟੀ ਹੁਣ ਜ਼ੁਰਮਾਨਾ ਲਾਉਣ ਤੋਂ ਲੈ ਕੇ ਗੱਡੀਆਂ ਦੀ ਨਿਲਾਮੀ ਕਰ ਸਕਦੀ ਹੈ। ਨਿਲਾਮੀ ਉਦੋਂ ਹੀ ਕੀਤੀ ਜਾਵੇਗੀ ਜੇਕਰ ਜ਼ੁਰਮਾਨਾ ਇੱਕ ਹਫਤੇ ਦੇ ਅੰਦਰ ਨਹੀਂ ਭਰਿਆ ਗਿਆ।
ਵਰਤਮਾਨ ਨਿਯਮਾਂ ਮੁਤਾਬਕ NHAI ਕੋਲ ਹਾਈਵੇ ਕਿਨਾਰੇ ਜਾਂ ਸਰਵਿਸ ਲੇਨ ‘ਤੇ ਖੜ੍ਹੇ ਵਹੀਕਲਸ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਸੀ। ਹੁਣ ਨਵੇਨ ਨੋਟੀਫਿਕੇਸ਼ਨ ਮੁਤਾਬਕ NHAI ਕੋਲ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ।
ਮੋਦੀ ਸਰਕਾਰ ਦੀ ਇੱਕ ਹੋਰ ਸਖ਼ਤੀ! ਹੁਣ ਹਾਈਵੇਅ ਦੇ ਕੰਢੇ ਖੜ੍ਹੀ ਨਾ ਕਰਿਓ ਗੱਡੀ, ਹੋ ਜਾਏਗੀ ਨਿਲਾਮ
ਏਬੀਪੀ ਸਾਂਝਾ
Updated at:
30 Sep 2019 01:33 PM (IST)
ਨਵੇਂ ਵਹੀਕਲ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ‘ਤੇ ਲੋਕਾਂ ਨੂੰ ਭਾਰੀ ਜ਼ੁਰਮਾਨਾ ਲੱਗ ਰਿਹਾ ਸੀ, ਉੱਥੇ ਹੀ ਹੁਣ ਹਾਈਵੇਅ ਦੇ ਕਿਨਾਰੇ ਗੱਡੀ ਨੂੰ ਪਾਰਕ ਕਰਨਾ ਵੀ ਮਹਿੰਗਾ ਪਵੇਗਾ।
- - - - - - - - - Advertisement - - - - - - - - -