ਪਤੰਜਲੀ ਨੇ ਕੀਤਾ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ, ਸੋਸ਼ਲ ਮੀਡੀਆ 'ਤੇ ਹੋ ਰਹੀ ਖੂਬ ਅਲੋਚਨਾ

ਏਬੀਪੀ ਸਾਂਝਾ Updated at: 14 Jun 2020 02:01 PM (IST)

ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਆਚਾਰੀਆ ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਨੇ ਕੋਵਿਡ-19 ਦੀ ਆਯੁਰਵੇਦਕ ਦਵਾਈ ਤਿਆਰ ਕੀਤੀ ਹੈ।

NEXT PREV
ਨਵੀਂ ਦਿੱਲੀ: ਜਿਥੇ ਦੁਨੀਆ ਭਰ ਦੇ ਖੋਜੀ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਜਿੱਤਣ ਲਈ ਕੋਈ ਟੀਕਾ ਜਾਂ ਦਵਾਈ ਵਿਕਸਤ ਕਰਨ 'ਚ ਲੱਗੇ ਹੋਏ ਹਨ, ਉੱਥੇ ਹੀ ਪਤੰਜਲੀ ਆਯੁਰਵੇਦ ਲਿਮਟਿਡ ਦੇ ਸਹਿ-ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਆਚਾਰੀਆ ਬਾਲਕ੍ਰਿਸ਼ਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਨੇ ਕੋਵਿਡ-19 ਦੀ ਆਯੁਰਵੇਦਕ ਦਵਾਈ ਤਿਆਰ ਕੀਤੀ ਹੈ।

ਕੋਰੋਨਾ ਦਾ ਸੱਚ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ, 1 ਅਰਬ ਤੋਂ ਜ਼ਿਆਦਾ ਲੋਕ ਗਰੀਬੀ ਦੀ ਦਲਦਲ 'ਚ

ਬਾਲਕ੍ਰਿਸ਼ਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਸ ਦਵਾਈ ਨਾਲ ਕੋਵਿਡ ਦੇ ਮਰੀਜ਼ਾ ਨੂੰ ਪੰਜ ਤੋਂ 14 ਦਿਨਾਂ ਦੇ ਸਮੇਂ ਅੰਦਰ ਠੀਕ ਵੀ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਦੀ ਇੱਕ ਰਿਪੋਰਟ ਅਨੁਸਾਰ, ਬਾਲਕ੍ਰਿਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਵਿਡ-19 ਦੇ ਸੈਂਕੜੇ ਮਰੀਜ਼ਾਂ 'ਤੇ ਇੱਕ ਅਜ਼ਮਾਇਸ਼ ਕੀਤੀ ਗਈ ਸੀ ਤੇ ਇਸ ਦਵਾਈ ਦੇ "100% ਅਨੁਕੂਲ ਨਤੀਜੇ" ਆਏ ਹਨ।

'ਅਨਲੌਕ-1' ਨੇ ਬੇਕਾਬੂ ਕੀਤਾ ਕੋਰੋਨਾ, ਪੰਜਾਬ ‘ਚ ਪਹਿਲੀ ਵਾਰ ਇੱਕ ਹੀ ਦਿਨ ‘ਚ 6 ਮੌਤਾਂ, 3170 ਹੋਏ ਸੰਕਰਮਿਤ

ਬਾਲਕ੍ਰਿਸ਼ਨ ਨੇ ਏਐੱਨਆਈ ਨੂੰ ਹਰਿਦੁਆਰ ਵਿਖੇ ਕਿਹਾ ਕਿ,

ਅਸੀਂ ਕੋਵਿਡ-19 ਦੇ ਫੈਲਣ ਤੋਂ ਬਾਅਦ ਵਿਗਿਆਨੀਆਂ ਦੀ ਇੱਕ ਟੀਮ ਬਣਾਈ ਸੀ। ਪਹਿਲਾਂ, ਸਿਮੂਲੇਸ਼ਨ ਕੀਤੀ ਗਈ ਤੇ ਮਿਸ਼ਰਣ ਦੀ ਪਛਾਣ ਕੀਤੀ ਗਈ ਜੋ ਘਾਤਕ ਵਾਇਰਸ ਨਾਲ ਲੜ ਸਕਦੇ ਹੋਣ ਤੇ ਸਰੀਰ ਵਿੱਚ ਇਸ ਦੇ ਫੈਲਣ ਨੂੰ ਰੋਕ ਸਕਦੇ ਹੋਣ। ਫਿਰ, ਅਸੀਂ ਸੈਂਕੜੇ ਸਕਾਰਾਤਮਕ ਮਰੀਜ਼ਾਂ 'ਤੇ ਇੱਕ ਕਲੀਨੀਕਲ ਕੇਸ ਅਧਿਐਨ ਕੀਤਾ ਤੇ ਸਾਨੂੰ 100 ਪ੍ਰਤੀਸ਼ਤ ਅਨੁਕੂਲ ਨਤੀਜੇ ਮਿਲੇ ਹਨ।-


ਕਿਸ ਨਾਲ ਰਿਲੇਸ਼ਨਸ਼ਿਪ 'ਚ ਦਿਲਜੀਤ ਦੋਸਾਂਝ ?

ਬਾਬਾ ਰਾਮਦੇਵ ਦੀ ਜੜੀ-ਬੂਟੀਆਂ ਦੀ ਦਵਾਈ ਕੰਪਨੀ ਪਤੰਜਲੀ ਆਯੁਰਵੇਦ ਨੇ ਕੋਰੋਨਾਵਾਇਰਸ ਮਹਾਮਾਰੀ ਦਾ ਇਲਾਜ ਲੱਭਣ ਦਾ ਦ੍ਰਿੜ ਦਾਅਵਾ ਕੀਤਾ ਹੈ। ਉਧਰ ਪਤੰਜਲੀ ਦੇ ਇਸ ਦਾਅਵੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਛਿੜ ਗਈ ਹੈ।ਟਵਿੱਟਰ ਤੇ Memes ਦੀ ਝੜੀ ਲੱਗ ਗਈ ਹੈ ਤੇ ਲੋਕ ਪਤੰਜਲੀ ਨੂੰ ਬਾਈਕਾਟ ਕਰਨ ਨੂੰ ਕਹਿ ਰਹੇ ਹਨ। ਇਸ ਲਈ ਟਵਿੱਟਰ ਤੇ #BoycottPatanjali ਟ੍ਰੈਂਡ ਵੀ ਕਰ ਰਿਹਾ ਹੈ।














ਇਹ ਵੀ ਪੜ੍ਹੋ: ਰਾਮਦੇਵ ਦੀ ਪਤੰਜਲੀ ਨੇ ਲੱਭ ਲਿਆ ਕੋਰੋਨਾ ਦਾ ਇਲਾਜ, ਕੀਤਾ ਵੱਡਾ ਦਾਅਵਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2024.ABP Network Private Limited. All rights reserved.