ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪਟਿਆਲਾ ਜੇਲ੍ਹ 'ਚ ਉਮਰਾਨੰਗਲ ਨੂੰ ਮਿਲਦੀਆਂ VIP ਸੂਹਲਤਾਂ, ਰੰਧਾਵਾ ਨੇ ਕੱਢੇ 'ਵਾਰੰਟ'
![ਪਟਿਆਲਾ ਜੇਲ੍ਹ 'ਚ ਉਮਰਾਨੰਗਲ ਨੂੰ ਮਿਲਦੀਆਂ VIP ਸੂਹਲਤਾਂ, ਰੰਧਾਵਾ ਨੇ ਕੱਢੇ 'ਵਾਰੰਟ' patiala jail superintendent suspended after providing umranangal a vip treatment ਪਟਿਆਲਾ ਜੇਲ੍ਹ 'ਚ ਉਮਰਾਨੰਗਲ ਨੂੰ ਮਿਲਦੀਆਂ VIP ਸੂਹਲਤਾਂ, ਰੰਧਾਵਾ ਨੇ ਕੱਢੇ 'ਵਾਰੰਟ'](https://static.abplive.com/wp-content/uploads/sites/5/2019/03/04171436/jail-minister-sukhjinder-randhawa-parmraj-singh-umranangal.jpg?impolicy=abp_cdn&imwidth=1200&height=675)
ਪਟਿਆਲਾ: ਅਕਤੂਬਰ 2015 ਨੂੰ ਕੋਟਕਪੂਰਾ 'ਚ ਵਾਪਰੇ ਗੋਲ਼ੀਕਾਂਡ ਮਾਮਲੇ 'ਚ ਗ੍ਰਿਫ਼ਤਾਰ ਤੇ ਮੁਅੱਤਲ ਕੀਤੇ ਗਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪਟਿਆਲਾ ਜੇਲ੍ਹ 'ਚ ਮਿਲਦੀਆਂ ਖ਼ਾਸ ਸੁਵਿਧਾਵਾਂ ਕਰਕੇ ਜੇਲ੍ਹ ਸੁਪਰਡੈਂਟ 'ਤੇ ਗਾਜ ਡਿੱਗ ਪਈ ਹੈ। ਇਸ ਦੇ ਨਾਲ ਹੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਮਰਾਨੰਗਲ ਤੇ ਚਰਨਜੀਤ ਸ਼ਰਮਾ ਨੂੰ ਹੋਰਨਾਂ ਜੇਲ੍ਹਾਂ 'ਚ ਤਬਦੀਲ ਕਰਨ ਬਾਰੇ ਸੋਚ ਰਹੇ ਹਨ।
ਸੂਤਰਾਂ ਮੁਤਾਬਕ ਉਮਰਾਨੰਗਲ ਨੂੰ ਸੰਗਰੂਰ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਰੋਪੜ ਜੇਲ੍ਹ ਭੇਜੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਜੇਲ੍ਹ ਮੰਤਰੀ ਨੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਜਸਪਾਲ ਸਿੰਘ ਨੂੰ ਮੁਅੱਤਲ ਵੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜੇਲ੍ਹ ਸੁਪਰਡੈਂਟ 'ਤੇ ਇਲਜ਼ਾਮ ਸਨ ਕਿ ਬੀਤੀ ਦੋ ਮਾਰਚ ਨੂੰ ਉਸ ਨੇ ਉਮਰਾਨੰਗਲ ਨੂੰ ਬਾਹਰੀ ਲੋਕਾਂ ਨਾਲ ਜੇਲ੍ਹ ਅੰਦਰ ਬਿਨਾਂ ਕਾਗ਼ਜ਼ੀ ਕਾਰਵਾਈ ਤੋਂ ਦਾਖ਼ਲ ਹੋ ਕੇ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ 'ਤੇ ਜੇਲ੍ਹ ਮੰਤਰੀ ਨੇ ਸਖ਼ਤ ਐਕਸ਼ਨ ਲਿਆ ਤੇ ਹੁਣ ਜਲਦ ਹੀ ਦੋਹਾਂ ਨੂੰ ਵੱਖ-ਵੱਖ ਜੇਲ੍ਹਾਂ 'ਚ ਭੇਜਣ ਦਾ ਫੈਸਲਾ ਵੀ ਜਾਰੀ ਹੋ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)