ਪੜਚੋਲ ਕਰੋ
Advertisement
ਮੇਅਰ ਦੇ ਮੁੰਡੇ ਨੇ ਮਹਿਲਾ ਕੌਂਸਲਰ ਨਾਲ ਕੀਤੀ ਗੰਦੀ ਹਰਕਤ, ਮੁੱਖ ਮੰਤਰੀ ਤਕ ਪਹੁੰਚਿਆ ਮਾਮਲਾ
ਮੰਗਲਵਾਰ ਨੂੰ ਨਗਰ ਨਿਗਮ ਬੋਰਡ ਦੀ ਬੈਠਕ ਸੀ ਜਿਸ ਦੌਰਾਨ ਅਫਸਰਸ਼ਾਹੀ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਕੌਂਸਲਰ ਆਪਸ ਵਿੱਚ ਭਿੜ ਗਏ। ਇਹ ਹੰਗਾਮਾਂ ਉਦੋਂ ਹੋਰ ਵੀ ਵੱਧ ਗਿਆ ਜਦ ਕੌਂਸਲਰ ਪਿੰਕੀ ਕੁਮਾਰੀ ਨੇ ਮੇਅਰ ਸੀਤਾ ਸਾਹੂ ਦੇ ਪੁੱਤਰ ਸ਼ਿਸ਼ਿਰ 'ਤੇ ਦੋ ਵਾਰ ਅੱਖ ਮਾਰਨ ਤੇ ਗੰਦਾ ਇਸ਼ਾਰਾ ਕਰਨ ਦੇ ਦੋਸ਼ ਲਾਏ।
ਪਟਨਾ: ਇੱਥੋਂ ਦੇ ਨਗਰ ਨਿਗਮ ਦੇ ਕੌਂਸਲਰਾਂ ਵਿੱਚ ਆਪਸੀ ਗੁੱਟਬਾਜ਼ੀ ਉੱਭਰ ਕੇ ਸਾਹਮਣੇ ਆ ਗਈ। ਪਟਨਾ ਨਗਰ ਨਿਗਮ ਦੇ ਵਾਰਡ ਨੰਬਰ 21 ਦੀ ਕੌਂਸਲਰ ਪਿੰਕੀ ਦੇਵੀ ਨੇ ਮੇਅਰ ਸੀਤਾ ਸਾਹੂ ਦੇ ਪੁੱਤਰ ਸ਼ਿਸ਼ਿਰ 'ਤੇ ਭੱਦੀਆਂ ਹਰਕਤਾਂ ਕਰਨ ਤੇ ਅਸ਼ਲੀਲ ਇਸ਼ਾਰੇ ਕਰਨ ਦਾ ਦੋਸ਼ ਲਾਇਆ ਹੈ। ਉਹ ਹੁਣ ਇਹ ਮਾਮਲਾ ਮੁੱਖ ਮੰਤਰੀ ਨਿਤੀਸ਼ ਕੁਮਾਰ ਤਕ ਲੈ ਕੇ ਜਾਵੇਗੀ।
ਕੌਂਸਲਰ ਪਿੰਕੀ ਕੁਮਾਰੀ ਨੇ ਕਦਮਕੂਆਂ ਥਾਣੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਹੈ। ਆਪਣੀ ਸ਼ਿਕਾਇਤ ਵਿੱਚ ਉਸ ਨੇ ਮੇਅਰ ਦੇ ਪੁੱਤਰ ਵੱਲੋਂ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਛੇੜਖਾਨੀ ਦਾ ਇਲਜ਼ਾਮ ਲਾਇਆ ਹੈ। ਕੌਂਸਲਰ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮਹਿਲਾ ਕਮਿਸ਼ਨ ਜਾਵੇਗੀ ਤੇ ਮੁੱਖ ਮੰਤਰੀ ਨੂੰ ਵੀ ਮਿਲੇਗੀ। ਮੰਗਲਵਾਰ ਨੂੰ ਨਗਰ ਨਿਗਮ ਬੋਰਡ ਦੀ ਬੈਠਕ ਸੀ ਜਿਸ ਦੌਰਾਨ ਅਫਸਰਸ਼ਾਹੀ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਕੌਂਸਲਰ ਆਪਸ ਵਿੱਚ ਭਿੜ ਗਏ। ਇਹ ਹੰਗਾਮਾਂ ਉਦੋਂ ਹੋਰ ਵੀ ਵੱਧ ਗਿਆ ਜਦ ਕੌਂਸਲਰ ਪਿੰਕੀ ਕੁਮਾਰੀ ਨੇ ਮੇਅਰ ਸੀਤਾ ਸਾਹੂ ਦੇ ਪੁੱਤਰ ਸ਼ਿਸ਼ਿਰ 'ਤੇ ਦੋ ਵਾਰ ਅੱਖ ਮਾਰਨ ਤੇ ਗੰਦਾ ਇਸ਼ਾਰਾ ਕਰਨ ਦੇ ਦੋਸ਼ ਲਾਏ। ਇਸ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ।Pinki Devi:I warned him of telling his mother to which he responded saying 'go-ahead'. When I complained to the Municipal Council, she accused me of trying to seeking attention. I urge CM Nitish Kumar to look into the matter so that such an incident doesn't repeat. #Bihar (20/8) https://t.co/UyI4riPSS2
— ANI (@ANI) August 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement