ਪੜਚੋਲ ਕਰੋ
Advertisement
ਕਲਿਆਣ ਦਾ ਐਲਾਨ, ਸਿਨੇਮਾ 'ਚ ਕੌਮੀ ਤਰਾਨੇ 'ਤੇ ਖੜ੍ਹੇ ਹੋਣਾ ਦੇਸ਼ ਭਗਤੀ ਦੀ ਪ੍ਰੀਖਿਆ ਨਹੀਂ
ਅਮਰਾਵਤੀ: ਅਦਾਕਾਰ ਤੋਂ ਨੇਤਾ ਬਣੇ ਜਨ ਸੈਨਾ ਦੇ ਮੁਖੀ ਕਲਿਆਣ ਆਨੰਦ ਨੇ ਸਿਨੇਮਾ ਹਾਲ ਵਿੱਚ ਖੜ੍ਹੇ ਹੋਣ ਬਾਰੇ ਕਿਹਾ ਕਿ ਇਹ ਮੇਰੀ ਦੇਸ਼ ਭਗਤੀ ਦੀ ਪ੍ਰੀਖਿਆ ਨਹੀਂ। ਆਂਧਰ ਪ੍ਰਦੇਸ਼ ਦੇ ਕੁਰਨੂਲ ਵਿੱਚ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕਲਿਆਣ ਨੇ ਸਿਨੇਮਾ ਹਾਲ ਵਿੱਚ ਕੌਮੀ ਤਰਾਨਾ ਚਲਾਉਣ ਦੇ ਫੈਸਲੇ 'ਤੇ ਆਪਣੇ ਵਿਚਾਰ ਰੱਖੇ।
ਉਨ੍ਹਾਂ ਕਿਹਾ, "ਸਿਨੇਮਾ ਥੀਏਟਰ ਵਿੱਚ ਮੇਰੀ ਦੇਸ਼ ਭਗਤੀ ਦੀ ਪ੍ਰੀਖਿਆ ਨਹੀਂ। ਸਰਹੱਦ 'ਤੇ ਜੰਗ ਚੱਲ ਰਹੀ ਹੈ, ਇਹ ਮੇਰੀ ਦੇਸ਼ ਭਗਤੀ ਦੀ ਪ੍ਰੀਖਿਆ ਹੈ। ਸਮਾਜ ਰੂੜ੍ਹੀਵਾਦ ਨਾਲ ਗੜੁੱਚ ਹੈ, ਇਹ ਮੇਰੀ ਦੇਸ਼ ਭਗਤੀ ਹੈ। ਮੈਂ ਰਿਸ਼ਵਤਖੋਰੀ ਨੂੰ ਰੋਕ ਸਕਦਾ ਹਾਂ ਜਾਂ ਨਹੀਂ, ਇਹ ਮੇਰੀ ਦੇਸ਼ ਭਗਤੀ ਦੀ ਪ੍ਰੀਖਿਆ ਹੈ।" ਪਵਨ ਕਲਿਆਣ ਨੇ ਕਿਹਾ ਕਿ ਜਦ ਸਿਨੇਮਾਘਰਾਂ ਵਿੱਚ ਕੌਮੀ ਤਰਾਨਾ ਗੂੰਜਦਾ ਹੈ ਤਾਂ ਉਹ ਖੜ੍ਹੇ ਹੋਣਾ ਪਸੰਗ ਨਹੀਂ ਕਰਦੇ। ਸਿਆਸੀ ਦਲ ਆਪਣੀਆਂ ਬੈਠਕਾਂ ਸ਼ੁਰੂ ਕਰਨ ਤੋਂ ਪਹਿਲਾਂ ਅਜਿਹਾ ਕਿਉਂ ਨਹੀਂ ਕਰਦੇ? ਸਿਰਫ ਸਿਨੇਮਾ ਹਾਲ ਵਿੱਚ ਹੀ ਕੌਮੀ ਤਰਾਨਾ ਕਿਓਂ ਵਜਾਉਣਾ ਚਾਹੀਦਾ ਹੈ। ਦੇਸ਼ ਦੇ ਸਰਬਉੱਚ ਸੰਸਥਾਵਾਂ ਨੂੰ ਵੀ ਇਵੇਂ ਕਰਨਾ ਚਾਹੀਦਾ ਹੈ। ਜੋ ਲੋਕ ਕਾਨੂੰਨਾਂ ਦਾ ਪ੍ਰਚਾਰ ਕਰਦੇ ਹਨ ਅਤੇ ਲਾਗੂ ਕਰਦੇ ਹਨ, ਉਹ ਮਿਸਾਲ ਕਿਓਂ ਨਹੀਂ ਬਣਦੇ।Pawan Kalyan, Jana Sena chief: Playing of national anthem (in cinema theatres)... is it to showcase your patriotism in cinema theatres? You go there to throw flowers and if you listen national anthem at that time.... how will be your feeling? (08.03.2019) (1/2) pic.twitter.com/sNIMw4ybQz
— ANI (@ANI) March 11, 2019
ਜ਼ਿਕਰਯੋਗ ਹੈ ਕਿ ਦਸੰਬਰ 2016 ਵਿੱਚ ਹੈਦਰਾਬਾਦ ਵਿੱਚ ਪਵਨ ਕਲਿਆਣ ਖ਼ਿਲਾਫ਼ ਕੌਮੀ ਤਰਾਨੇ ਦੀ ਹੱਤਕ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਸੀ। ਕੁਝ ਸਮਾਂ ਪਹਿਲਾਂ ਪਵਨ ਕਲਿਆਣ ਨੇ ਦਾਅਵਾ ਕੀਤਾ ਸੀ ਕਿ ਦੋ ਸਾਲ ਪਹਿਲਾਂ ਬੀਜੇਪੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੰਗ ਹੋਵੇਗੀ। ਕਲਿਆਣ ਇਨ੍ਹੀਂ ਦਿਨੀਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਬੇਰੁਜ਼ਗਾਰੀ ਆਪਣੇ ਚੋਣ ਮੁੱਦੇ ਬਣਾਏ ਹਨ।Pawan Kalyan, Jana Sena chief: Cinema theatre is not a test for my patriotism. War is going on at border, it's test for my patriotism. Rowdyism is prevailing in society, it is test for my patriotism. Whether I can prevent bribery is the test for my patriotism. (08.03.2019) (2/2) pic.twitter.com/eJ6lYkbzUf
— ANI (@ANI) March 11, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਪੰਜਾਬ
ਪੰਜਾਬ
Advertisement