ਪੜਚੋਲ ਕਰੋ
Advertisement
ਪੰਜਾਬ ਬਾਰੇ ਇਹ ਕੀ ਬੋਲ ਗਏ ਮਨੋਹਰ ਲਾਲ ਖੱਟਰ, ਕਿਸਾਨ ਅੰਦੋਲਨ 'ਚ ਸ਼ਾਮਲ ਲੋਕ ਗਲਤ ਕਰਾਰ
ਸੀਐਮ ਮਨੋਹਰ ਲਾਲ ਨੇ ਕਿਹਾ ਕਿ ਖੇਤੀਬਾੜੀ ਉਤਪਾਦਾਂ ਨੂੰ ਮੰਡੀ ਵਿੱਚ ਲਿਆ ਕੇ ਕਿਸਾਨ ਚੰਗੀ ਆਮਦਨੀ ਕਰ ਸਕਦੇ ਹਨ ਜਿਸ ਤਰ੍ਹਾਂ ਅੰਮ੍ਰਿਤਸਰ ਦਾ ਪਰਾਂਠਾ, ਗੁਜਰਾਤ ਦਾ ਫਾਫੜਾ ਤੇ ਢੋਕਲਾ, ਮਦਰਾਸ ਦਾ ਡੋਸਾ ਮਸ਼ਹੂਰ ਹੈ। ਇਸੇ ਤਰ੍ਹਾਂ ਹਰਿਆਣਾ ਦੇ ਕਿਸਾਨਾਂ ਨੂੰ ਆਪਣੀ ਖੇਤੀ ਤੋਂ ਤਿਆਰ ਉਤਪਾਦਾਂ ਨੂੰ ਬਾਜ਼ਾਰ ਵਿੱਚ ਲਿਆਉਣਾ ਚਾਹੀਦਾ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਹਰਿਆਣਾ ਦੀ ਭਾਜਪਾ ਸਰਕਾਰ ਦੇ ਮੰਤਰੀ ਤਾਂ ਨਿੱਤ ਅਜੀਬ ਬਿਆਨ ਦੇ ਹੀ ਰਹੇ ਸੀ, ਹੁਣ ਇਸ ਲਿਸਟ 'ਚ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਪੰਚਕੂਲਾ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਆਪਣੀ ਪਾਰਟੀ ਦੇ ਪ੍ਰਚਾਰ ਲਈ ਮੁੱਖ ਮੰਤਰੀ ਇੱਥੇ ਆਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਵਿੱਚ ਹਰਿਆਣਾ ਦੇ ਕਿਸਾਨ ਨਾ-ਮਾਤਰ ਹਨ। ਪੰਜਾਬ ਦੇ ਕਿਸਾਨ ਅੰਦੋਲਨ ਕਰ ਰਹੇ ਹਨ, ਕਿਉਂਕਿ ਉੱਥੇ ਵੱਖ-ਵੱਖ ਸਮੱਸਿਆਵਾਂ ਹਨ। ਸਰਕਾਰ ਹਰਿਆਣਾ ਵਿੱਚ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਖਰੀਦਦੀ ਹੈ ਤੇ ਉਨ੍ਹਾਂ ਨੂੰ ਪੂਰੀ ਕੀਮਤ ਮਿਲਦੀ ਹੈ।
ਸੀਐਮ ਮਨੋਹਰ ਲਾਲ ਨੇ ਕਿਹਾ ਕਿ ਸਿੰਘੂ ਸਰਹੱਦ ਨੇੜੇ ਅੰਦੋਲਨ ਚੱਲ ਰਿਹਾ ਹੈ। ਸੀਐਮ ਨੇ ਕਿਹਾ ਕਿ ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਕਿਸਾਨ ਅੰਦੋਲਨ ਵਿੱਚ ਕੌਣ ਸਹੀ ਹੈ ਤੇ ਕੌਣ ਗਲਤ ਹੈ। ਇਸ ਲਈ ਇਹ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਉੱਥੇ ਬੈਠੇ ਲੋਕ ਗਲਤ ਹਨ ਤੇ ਇਸ ਵੱਲ ਧਿਆਨ ਨਹੀਂ ਦੇਣਾ। ਉਨ੍ਹਾਂ ਨੇ ਪੰਜਾਬ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਖੁਦ ਪੂਰੀ ਤਰ੍ਹਾਂ ਖੋਖਲਾ ਹੋ ਗਿਆ ਹੈ ਤੇ ਸਰਕਾਰ ਕਿਸਾਨਾਂ ਦੀਆਂ ਫਸਲਾਂ ਨਹੀਂ ਖਰੀਦਦੀ। ਉੱਥੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਸਹੀ ਨਹੀਂ ਮਿਲਦੇ ਤੇ ਇਸ ਤਰ੍ਹਾਂ ਪੰਜਾਬ ਵਿੱਚ ਬਹੁਤ ਸਾਰੀਆਂ ਕਮੀਆਂ ਹਨ।
ਇਸ ਤੋਂ 50 ਸਾਲਾਂ ਬਾਅਦ ਲਾਲ ਬਹਾਦੁਰ ਸ਼ਾਸਤਰੀ ਵੇਲੇ ਫਸਲ ਵੇਚਣ ਦੀ ਆਜ਼ਾਦੀ ਮਿਲੀ ਤੇ ਉਸ ਸਮੇਂ ਐਮਐਸਪੀ ਲਾਗੂ ਕੀਤੀ ਗਈ। ਇਸ ਦੇ ਨਾਲ ਹੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਤੇ ਵੀ ਫਸਲ ਵੇਚਣ ਦੀ ਆਜ਼ਾਦੀ ਦਿੱਤੀ ਹੈ। ਹੁਣ ਪ੍ਰਧਾਨ ਮੰਤਰੀ ਨੇ ਰਸਤੇ ਖੋਲ੍ਹ ਦਿੱਤੇ ਹਨ ਕਿ ਜੇ ਫਸਲ ਨੂੰ ਬਾਜ਼ਾਰ ਤੋਂ ਬਾਹਰ ਵਧੇਰੇ ਕੀਮਤ ਮਿਲਦੀ ਹੈ ਤਾਂ ਇਹ ਬਾਹਰ ਵੇਚੀ ਜਾ ਸਕਦੀ ਹੈ। ਇਸ ਦੇ ਨਾਲ ਤੁਸੀਂ ਫਸਲ ਨੂੰ ਸਟੋਰ ਕਰ ਸਕਦੇ ਹੋ, ਤਾਂ ਜੋ ਸਮੇਂ ਮੁਤਾਬਕ ਵੇਚਿਆ ਜਾ ਸਕੇ।
ਸੀਐਮ ਮਨੋਹਰ ਲਾਲ ਨੇ ਕਿਹਾ ਕਿ ਖੇਤੀਬਾੜੀ ਉਤਪਾਦਾਂ ਨੂੰ ਮੰਡੀ ਵਿੱਚ ਲਿਆ ਕੇ ਕਿਸਾਨ ਚੰਗੀ ਆਮਦਨੀ ਕਰ ਸਕਦੇ ਹਨ ਜਿਸ ਤਰ੍ਹਾਂ ਅੰਮ੍ਰਿਤਸਰ ਦਾ ਪਰਾਂਠਾ, ਗੁਜਰਾਤ ਦਾ ਫਾਫੜਾ ਤੇ ਢੋਕਲਾ, ਮਦਰਾਸ ਦਾ ਡੋਸਾ ਮਸ਼ਹੂਰ ਹੈ। ਇਸੇ ਤਰ੍ਹਾਂ ਹਰਿਆਣਾ ਦੇ ਕਿਸਾਨਾਂ ਨੂੰ ਆਪਣੀ ਖੇਤੀ ਤੋਂ ਤਿਆਰ ਉਤਪਾਦਾਂ ਨੂੰ ਬਾਜ਼ਾਰ ਵਿੱਚ ਲਿਆਉਣਾ ਚਾਹੀਦਾ ਹੈ। ਇਸ ਲਈ ਬਾਜਰੇ ਦੇ ਰੋਟ, ਖਿਚੜੀ, ਲੱਡੂ, ਬਿਸਕੁਟ ਬਾਜ਼ਾਰ ਵਿੱਚ ਲਿਆਏ ਜਾ ਸਕਦੇ ਹਨ ਤੇ ਮਸ਼ਹੂਰ ਬਣਾ ਕੇ ਬਾਜ਼ਾਰ ਵਿੱਚ ਚੰਗੀ ਕਮਾਈ ਕੀਤੀ ਜਾ ਸਕਦੀ ਹੈ।
ਸੋਸ਼ਲ ਮੀਡੀਆ 'ਤੇ ਪੋਸਟ ਪਾ ਘਿਰੀ ਪੰਜਾਬ ਬੀਜੇਪੀ, ਜਵਾਬ ਮਿਲਿਆ ''ਭਾਪਾ ਥੋਡਾ ਤਾਂ ਸਿੰਘੂ ਬੈਠਾ''!
ਸੀਐਮ ਮਨੋਹਰ ਲਾਲ ਨੇ ਕਿਹਾ ਕਿ ਕਾਂਗਰਸ ਵੀ ਖੇਤੀ ਸੁਧਾਰਾਂ ਦੇ ਹੱਕ ਵਿੱਚ ਸੀ ਤੇ ਆਪਣੇ ਸਮੇਂ ਵਿੱਚ ਤਿਆਰ ਕੀਤੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਕਾਨੂੰਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਕਾਂਗਰਸ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਬਲਕਿ ਇਸ ਨੇ 1947 ਤੋਂ ਬਾਅਦ ਕੁਝ ਵਧੀਆ ਕੰਮ ਵੀ ਕੀਤੇ ਹਨ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਹੈ, ਫਿਰ ਕਾਂਗਰਸ ਗੰਦੀ ਰਾਜਨੀਤੀ ਰਾਹੀਂ ਵਿਰੋਧ ਕਰ ਰਹੀ ਹੈ ਕਿ ਇਸ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਨੂੰ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸੀਐਮ ਨੇ ਕਿਹਾ ਕਿ ਕਿਸਾਨਾਂ ਨੂੰ ਸਹੀ ਅਰਥਾਂ ਵਿੱਚ ਤਿੰਨ ਵਾਰ ਆਜ਼ਾਦੀ ਮਿਲੀ ਹੈ। ਪਹਿਲਾਂ 1917 ਵਿੱਚ ਮਹਾਤਮਾ ਗਾਂਧੀ ਨੇ ਚੰਪਾਰਨ ਵਿੱਚ ਕਿਸਾਨਾਂ ਲਈ ਅੰਦੋਲਨ ਕੀਤਾ। ਉਸ ਸਮੇਂ ਬ੍ਰਿਟਿਸ਼ ਨੇ ਕਿਸਾਨਾਂ 'ਤੇ ਨੀਲ ਦੀ ਕਾਸ਼ਤ ਕਰਨ ਲਈ ਦਬਾਅ ਪਾਇਆ ਤਾਂ ਜੋ ਉਹ ਕਿਸਾਨਾਂ ਤੋਂ ਘੱਟ ਕੀਮਤ 'ਤੇ ਫਸਲ ਖਰੀਦ ਸਕਣ ਤੇ ਮਹਿੰਗੇ ਭਾਅ 'ਤੇ ਵਿਦੇਸ਼ਾਂ 'ਚ ਵੇਚ ਸਕਣ। ਇਸ ਤਰ੍ਹਾਂ ਕਿਸਾਨਾਂ ਨੂੰ ਫਸਲ ਬੀਜਣ ਦੀ ਕੋਈ ਆਜ਼ਾਦੀ ਨਹੀਂ ਸੀ ਤੇ ਮਹਾਤਮਾ ਗਾਂਧੀ ਨੇ ਫਸਲ ਬੀਜਣ ਦੀ ਆਜ਼ਾਦੀ ਦਿੱਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਅੰਮ੍ਰਿਤਸਰ
Advertisement