ਪੜਚੋਲ ਕਰੋ
ਤੇਲ ਦੀਆਂ ਕੀਮਤਾਂ ’ਚ ਲਗਾਤਾਰ 11ਵੇਂ ਦਿਨ ਵਾਧਾ ਜਾਰੀ

ਸੰਕੇਤਕ ਤਸਵੀਰ
ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਪੈਟਰੋਲ ਦੀ ਕੀਮਤ ਵਿੱਚ ਚੌਥੇ ਦਿਨ ਅਤੇ ਡੀਜ਼ਲ ਦੀ ਕੀਮਤ ਵਿੱਚ ਲਗਾਤਾਰ 11ਵੇਂ ਦਿਨ ਵਾਧਾ ਦਰਜ ਕੀਤਾ ਗਿਆ। ਮਹਿੰਗੇ ਤੇਲ ਕਰਕੇ ਆਮ ਲੋਕਾਂ ਨੂੰ ਵਧੇਰੇ ਜੇਬ੍ਹ ਢਿੱਲੀ ਕਰਨੀ ਪੈ ਰਹੀ ਹੈ। ਤੇਲ ਕੰਪਨੀਆਂ ਨੇ ਅੱਜ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਪੈਟਰੋਲ ’ਚ 23 ਅਤੇ ਡੀਜ਼ਲ ’ਤੇ 29 ਪੈਸੇ ਦਾ ਵਾਧਾ ਕੀਤਾ। ਇਸ ਦੇ ਨਾਲ ਹੀ ਪੈਟਰੋਲ ਦੀ ਕੀਮਤ 70.95 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੰਜਾਬ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਮਹਿੰਗਾ ਪੈਟਰੋਲ ਪਠਾਨਕੋਟ ਵਿੱਚ ਮਿਲ ਰਿਹਾ ਹੈ। ਕੱਲ੍ਹ ਪਠਾਨਕੋਟ ਵਿੱਚ ਪੈਟਰੋਲ ਦੀ ਕੀਮਤ 76.68 ਰੁਪਏ ਸੀ ਜਦਕਿ ਅੱਜ ਵਧ ਕੇ 76.93 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਡੀਜ਼ਲ ਦੇ ਭਾਅ ਵਿੱਚ ਵੀ 29 ਪੈਸੇ ਦਾ ਇਜ਼ਾਫਾ ਕੀਤਾ ਗਿਆ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 66.22 ਰੁਪਏ ਪਹੁੰਚ ਗਈ। ਅੰਮ੍ਰਿਤਸਰ ਵਿੱਚ ਪੈਟਰੋਲ 76.57 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਆਰਥਕ ਰਾਜਧਾਨੀ ਮੁੰਬਈ ਦੀ ਗੱਲ ਕੀਤੀ ਜਾਏ ਤਾਂ ਇੱਥੇ ਪੈਟਰੋਲ 76.58 ਰੁਪਏ ਤੇ ਡੀਜ਼ਲ 68.53 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਦਰਅਸਲ ਕੌਮਾਂਤਰੀ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਧਣ ਕਰਕੇ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਰਹੇ ਹਨ। ਜੇ ਪਹਿਲੀ ਜਨਵਰੀ ਤੋਂ ਅੱਜ ਤਕ ਦਾ ਹਿਸਾਬ ਲਾਇਆ ਜਾਏ ਤਾਂ ਪੈਟਰੋਲ ਦੀਆਂ ਕੀਮਤਾਂ ਵਿੱਚ ਇੱਕ ਰੁਪਏ 32 ਪੈਸੇ ਦਾ ਇਜ਼ਾਫ਼ਾ ਹੋਇਆ ਹੈ। ਇਨ੍ਹਾਂ 20 ਦਿਨਾਂ ਵਿੱਚ ਕਈ ਵਾਰ ਪੈਟਰੋਲ ਦੇ ਭਾਅ ਘਟੇ ਵੀ, ਵਧੇ ਵੀ ਤੇ ਸਥਿਕ ਵੀ ਰਹੇ। ਇੰਨੇ ਹੀ ਦਿਨਾਂ ਵਿੱਚ ਡੀਜ਼ਲ ਦੀ ਕੀਮਤ ਵਿੱਚ 2 ਰੁਪਏ 60 ਪੈਸੇ ਦਾ ਵਾਧਾ ਹੋਇਆ।
Before You Go
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਟ੍ਰੈਂਡਿੰਗ ਟੌਪਿਕ






















