ਪੜਚੋਲ ਕਰੋ
Advertisement
37 ਵਾਲਾ 80 ਰੁਪਏ 'ਚ ਵਿਕ ਰਿਹਾ ਪੈਟਰੋਲ, ਸਰਕਾਰ ਦਾ ਮੋਟਾ ਗੱਫਾ
ਨਵੀਂ ਦਿੱਲੀ: ਦੇਸ਼ ਵਿੱਚ ਜਿੱਥੇ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਹਾਹਾਕਾਰ ਮਚਾਈ ਹੋਈ ਹੈ, ਉੱਥੇ ਸਰਕਾਰ ਵੀ ਇਸ ਪਾਸੇ ਕੋਈ ਖ਼ਾਸ ਧਿਆਨ ਨਹੀਂ ਦੇ ਰਹੀ ਜਾਪਦੀ। ਮੋਦੀ ਸਰਕਾਰ ਦੀ ਬੁੱਧਵਾਰ ਦੁਪਹਿਰ ਹੋਈ ਕੈਬਨਿਟ ਦੀ ਬੈਠਕ ਵਿੱਚ ਆਮ ਲੋਕਾਂ ਦੇ ਇਸ ਵੱਡੇ ਮੁੱਦੇ 'ਤੇ ਕੋਈ ਵੀ ਚਰਚਾ ਨਹੀਂ ਹੋਈ।
ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪਿਛਲੇ ਨੌਂ ਦਿਨਾਂ ਤੋਂ ਵਧ ਰਹੀਆਂ ਹਨ ਤੇ 10ਵੇਂ ਦਿਨ ਵੀ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਅੱਜ ਫਿਰ ਪੈਟਰੋਲ ਤੇ ਡੀਜ਼ਲ 30 ਪੈਸੇ ਪ੍ਰਤੀ ਲੀਟਰ ਵਧ ਗਿਆ ਹੈ। ਇਸ ਤਰ੍ਹਾਂ ਬੀਤੇ ਦੋ ਦਿਨਾਂ ਵਿੱਚ ਪੈਟਰੋਲ 60 ਪੈਸੇ ਮਹਿੰਗਾ ਹੋ ਗਿਆ ਹੈ।
ਤੇਲ ਦੀਆਂ ਕੀਮਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ, ਵਾਲੀ ਕਹਾਵਤ ਸੱਚ ਹੋ ਗਈ ਹੈ। ਤਾਜ਼ਾ ਵਾਧੇ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਜਿੱਥੇ ਪੈਟਰੋਲ ਦੀ ਦਿੱਲੀ ਵਿੱਚ ਕੀਮਤ 37 (ਅਸਲ 37.65) ਰੁਪਏ ਪ੍ਰਤੀ ਲੀਟਰ ਹੈ ਤਾਂ ਇਸ ‘ਤੇ ਸਰਕਾਰ ਟੈਕਸ ਤੇ ਡੀਲਰ ਕਮਿਸ਼ਨ ਤੇ ਹੋਰ ਖ਼ਰਚੇ ਆਦਿ ਜੋੜ ਕੇ ਆਮ ਆਦਮੀ ਤੋਂ 40 (39.52) ਰੁਪਏ ਹੋਰ ਵਸੂਲ ਰਹੀ ਹੈ। ਦਿੱਲੀ ਵਿੱਚ ਪੈਟਰੋਲ ਉਤੇ 27 ਫ਼ੀਸਦੀ ਵੈਟ ਵਸੂਲਿਆ ਜਾ ਰਿਹਾ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਪੈਟਰੋਲ ਉਤੇ 37.54 ਫ਼ੀਸਦ ਵੈਟ ਲਾਇਆ ਜਾ ਰਿਹਾ ਹੈ ਤੇ ਡੀਜ਼ਲ ਉੱਪਰ 17.78 ਫ਼ੀਸਦ ਵੈਟ ਲਾਇਆ ਜਾ ਰਿਹਾ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇ ਬੀਤੇ ਸਾਲ ਦੀ ਆਖ਼ਰੀ ਤਿਮਾਹੀ ਵਿੱਚ ਪੈਟਰੋਲ ਤੇ ਡੀਜ਼ਲ ਉਤੇ ਵੈਟ ਘਟਾ ਦਿੱਤਾ ਸੀ ਤੇ ਕ੍ਰਮਵਾਰ 19.74% ਤੇ 11.40% ਕਰ ਦਿੱਤਾ ਸੀ। ਇਸ ਕਾਰਨ ਚੰਡੀਗੜ੍ਹ ਵਿੱਚ ਪੰਜਾਬ ਤੇ ਹਰਿਆਣਾ (26 ਫ਼ੀਸਦੀ ਵੈਟ) ਨਾਲੋਂ ਤੇਲ ਸਸਤਾ ਮਿਲਦਾ ਹੈ।
ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ 77.17 ਪੈਸੇ ਪਹੁੰਚ ਚੁੱਕੀ ਹੈ ਤੇ ਡੀਜ਼ਲ 68.34 ਰੁਪਏ ਤਕ ਪੁੱਜ ਗਿਆ ਹੈ। ਦੇਸ਼ ਵਿੱਚ ਸਭ ਤੋਂ ਮਹਿੰਗਾ ਤੇਲ ਮੁੰਬਈ ਵਿੱਚ ਮਿਲਦਾ ਹੈ, ਜਿੱਥੇ ਪੈਟਰੋਲ 84.99 ਰੁਪਏ ਤੇ ਡੀਜ਼ਲ 72.76 ਪੈਸੇ ਪਹੁੰਚ ਗਈ ਹੈ।
ਇਸ ਸਮੇਂ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਆਪਣੇ ਸਭ ਤੋਂ ਉੱਚੇ ਪੱਧਰ ਉਤੇ ਹਨ ਤੇ ਹਾਲੇ ਤਕ ਸਰਕਾਰ ਵੱਲੋਂ ਕੋਈ ਢਿੱਲ ਨਹੀਂ ਦਿੱਤੀ ਗਈ। ਹਾਲਾਂਕਿ, ਪੈਟ੍ਰੋਲੀਅਮ ਮੰਤਰੀ ਤੇ ਭਾਜਪਾ ਪ੍ਰਧਾਨ ਦੇ ਨੇ ਇਸ ਬਾਬਤ ਛੇਤੀ ਹੀ ਕੋਈ ਹੱਲ ਕਰਨ ਵਾਲੇ ਬਿਆਨ ਦਿੱਤੇ ਸਨ। ਪਰ ਮੋਦੀ ਦੇ ਘਰ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਮਹਿੰਗਾਈ ਉੱਪਰ ਚਰਚਾ ਨਾ ਹੋਣ ਕਾਰਨ ਜਨਤਾ ਸਿਰ ਪਿਆ ਇਹ ਬੋਝ ਹਾਲੇ ਜਾਰੀ ਹੀ ਰਹੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਪੰਜਾਬ
ਤਕਨਾਲੌਜੀ
Advertisement