Petrol Diesel Price Today: ਦੇਸ਼ ਭਰ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਇੱਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਅੱਜ ਡੀਜ਼ਲ ਦੀ ਕੀਮਤ ਵਿੱਚ 28 ਤੋਂ 30 ਪੈਸੇ ਤੇ ਪੈਟਰੋਲ ਦੀ ਕੀਮਤ 14 ਤੋਂ 19 ਪੈਸੇ ਵਧੀ ਹੈ।



 

ਰਾਜਧਾਨੀ ਦਿੱਲੀ ’ਚ ਪੈਟਰੋਲ 19 ਪੈਸੇ ਵਧ ਕੇ 93.04 ਰੁਪਏ ਅਤੇ ਡੀਜ਼ਲ 29 ਪੈਸੇ ਵਧ ਕੇ 83.80 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਦੇਸ਼ ਦੇ ਸਾਰੇ ਸ਼ਹਿਰਾਂ ’ਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਹੁਣ ਤੱਕ ਦੇ ਰਿਕਾਰਡ ਸਿਖ਼ਰ ’ਤੇ ਚੱਲ ਰਹੇ ਹਨ। ਕੇਵਲ ਮਈ ਮਹੀਨੇ ਦੌਰਾਨ ਹੀ ਹੁਦ ਤੱਕ ਦਿੱਲੀ ’ਚ ਪੈਟਰੋਲ 2.69 ਰੁਪਏ ਤੇ ਡੀਜ਼ਲ 3.07 ਰੁਪਏ ਪ੍ਰਤੀ ਲਿਟਰ ਤੱਕ ਮਹਿੰਗਾ ਹੋ ਚੁੱਕਾ ਹੈ।

 

ਮੁੰਬਈ ’ਚ ਪੈਟਰੋਲ ਦੀ ਕੀਮਤ 100 ਰੁਪਏ ਦੇ ਬਹੁਤ ਨੇੜੇ ਪੁੱਜ ਗਈ ਹੈ। ਅੱਜ ਇੱਥੇ ਪੈਟਰੋਲ ਦੀ ਕੀਮਤ 99.32 ਰੁਪਏ ਤੇ ਡੀਜ਼ਲ 91.01 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ। ਪਿੱਤੇ ਜਿਹੇ ਬੰਗਾਲ ਸਮੇਤ ਹੋਰ ਰਾਜਾਂ ਵਿੱਚ ਚੋਣ ਨਤੀਜੇ ਆਉਣ ਦੇ ਬਾਅਦ ਤੋਂ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

 

ਮਈ ਮਹੀਨੇ ਪੈਟਰੋਲ ਤੇ ਡੀਜ਼ਲ ਹੁਣ ਤੱਕ 11 ਵਾਰ ਮਹਿੰਗੇ ਹੋ ਚੁੱਕੇ ਹਨ। ਹੁਣ ਤੱਕ ਦਿੱਲੀ ਵਿੱਚ ਪੈਟਰੋਲ 2.69 ਰੁਪਏ ਅਤੇ ਡੀਜ਼ਲ 3.07 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਦੱਸ ਦੇਈਏ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਚੋਣਾਂ ਦੇ ਬਾਅਦ ਤੋਂ ਹੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਰੁਕ-ਰੁਕ ਕੇ 12 ਦਿਨਾਂ ਵਿੱਚ ਹੀ ਪੈਟਰੋਲ 2.69 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।

 

ਉੱਧਰ ਡੀਜ਼ਲ ਦੀ ਕੀਮਤ ਵਿੱਚ 12 ਦਿਨਾਂ ਅੰਦਰ 3.07 ਰੁਪਏ ਤੱਕ ਦਾ ਵਾਧਾ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਭੋਪਾਲ ’ਚ ਅੱਜ ਪੈਟਰੋਲ 101.11 ਰੁਪਏ ਤੇ ਡੀਜ਼ਲ ਦੀ ਕੀਮਤ 92.21 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਬੈਂਗਲੋਰ ’ਚ ਪੈਟਰੋਲ 96.14 ਰੁਪਏ ਤੇ ਡੀਜ਼ਲ 88.84 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਜੈਪੁਰ ’ਚ ਪੈਟਰੋਲ 99.50 ਰੁਪਏ ਤੇ ਡੀਜ਼ਲ 92.49 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਿਆ ਹੈ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ