Woman Donate Her Body For Covid Research- ਪੂਰੀ ਦੁਨੀਆ 'ਚ ਕੋਵਿਡ-19 ਦਾ ਕਹਿਰ ਜਾਰੀ ਹੈ। ਇਸ 'ਤੇ ਕਾਬੂ ਪਾਉਣ ਲਈ ਵਿਗਿਆਨੀਆਂ ਤੇ ਡਾਕਟਰਾਂ ਦੀ ਟੀਮ ਜਿੰਨੇ ਯਤਨ ਕਰ ਰਹੀ ਹੈ, ਕੋਰੋਨਾ ਓਨੀ ਤਰ੍ਹਾਂ ਦੇ ਆਪਣੇ ਰੂਪ ਬਦਲ ਲੈਂਦਾ ਹੈ। ਇਸ 'ਤੇ ਹਜ਼ਾਰਾਂ ਖੋਜਾਂ ਜਾਰੀ ਹਨ ਪਰ ਬਦਕਿਸਮਤੀ ਨਾਲ ਅੱਜ ਤਕ ਇਸ ਬਿਮਾਰੀ ਨੂੰ ਸਮਝਿਆ ਨਹੀਂ ਜਾ ਸਕਿਆ। ਇਹੀ ਕਾਰਨ ਹੈ ਕਿ ਅੱਜ ਤਕ ਇਸਦੀ ਦਵਾਈ ਵਿਕਸਤ ਨਹੀਂ ਹੋ ਸਕੀ।
ਕੋਰੋਨਾ ਮਨੁੱਖੀ ਸਰੀਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸ ਲਈ ਕੋਲਕਾਤਾ ਦੀ 93 ਸਾਲਾ ਮਹਿਲਾ ਨੇ ਆਪਣਾ ਸਰੀਰ ਦਾਨ ਦਿੱਤਾ ਹੈ। ਉਨ੍ਹਾਂ ਦੀ ਬੌਡੀ ਨੂੰ ਕੋਵਿਡ ਮੈਡੀਕਲ ਰਿਸਰਚ ਲਈ ਡੋਨੇਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰੀਰ ਦਾਨ ਕਰਨ ਵਾਲੀ ਜਯੋਤਸਨਾ ਬੋਸ ਦਾ ਜਨਮ 1927 'ਚ ਚਿਟਗਾਂਵ 'ਚ ਹੋਇਆ ਸੀ। ਚਿਟਗਾਂਵ ਵਰਤਮਾਨ 'ਚ ਬੰਗਲਾਦੇਸ਼ 'ਚ ਹੈ।
ਪੈਥੋਲੌਜੀਕਲ ਆਟੋਪਸੀ ਨਾਲ ਕੋਰੋਨਾ ਨੂੰ ਸਮਝਣ 'ਚ ਮਦਦ ਮਿਲੇਗੀ। ਮੀਡੀਆ ਰਿਪੋਰਟਾਂ ਮੁਤਾਬਕ, ਕੋਲਕਾਤਾ ਦੀ ਰਹਿਣ ਵਾਲੀ 93 ਸਾਲ ਦੀ ਮਜਦੂਰ ਲੀਡਰ ਜਯੋਤਸਨਾ ਬੋਸ ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਜਾ ਪਤਾ ਲਾਉਣ ਲਈ ਆਪਣਾ ਸਰੀਰ ਦਾਨ ਕਰ ਦਿੱਤਾ ਹੈ। ਕੋਵਿਡ ਰਿਸਰਚ ਲਈ ਆਪਣਾ ਸਰੀਰ ਦਾਨ ਕਰਨ ਵਾਲੀ ਜਯੋਤਸਨਾ ਬੋਸ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ।
ਇਸ ਬਾਰੇ ਬੰਗਾਲ ਦੇ ਇਕ ਗੈਰ ਸਰਕਾਰੀ ਸੰਗਠਨ ਗੰਦਪਰਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਯੋਤਸਨਾ ਬੋਸ ਦਾ ਸਰੀਰ ਕੋਵਿਡ ਰਿਸਰਚ 'ਚ ਕੰਮ ਆਵੇਗਾ ਤੇ ਮਨੁੱਖੀ ਸਰੀਰ 'ਤੇ ਕੋਰੋਨਾ ਵਾਇਰਸ ਦੇ ਪੈਣ ਵਾਲੇ ਪ੍ਰਭਾਵ ਬਾਰੇ ਖੁਲਾਸਾ ਹੋ ਸਕੇਗਾ।
ਜਯੋਤਸਨਾ ਬੋਸ ਦੀ ਪੋਤੀ ਡਾ.ਤਿਸਤਾ ਬਸੂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਲਕਾਤਾ ਦੇ ਬੇਲਿਆਘਾਟ ਇਲਾਕੇ 'ਚ ਸਥਿਤ ਇਕ ਹਸਪਤਾਲ 'ਚ 14 ਮਈ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਜਿੱਥੇ ਦੋ ਦਿਨ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਆਟੋਪੇਸੀ RG Kar Medical College and Hospita ਚ ਕੀਤਾ ਗਿਆ। ਡਾ.ਵਾਸੂ ਨੇ ਦੱਸਿਆ ਕਿ ਅਸੀਂ ਅੱਜ ਤਕ ਕੋਰੋਨਾ ਵਾਇਰਸ ਬਾਰੇ ਬਹੁਤ ਜ਼ਿਆਦਾ ਨਹੀਂ ਜਾਣਦੇ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕੋਰਨਾ ਵਾਇਰਸ ਮਨੁੱਖੀ ਅੰਗਾ ਤੇ ਮਨੁੱਖੀ ਪ੍ਰਣਾਲੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਪੇਥੋਲੌਜੀਕਲ ਆਟੋਪਸੀ ਇਸ ਸਵਾਲ ਦਾ ਬਹੁਤ ਹੱਦ ਤਕ ਜਵਾਬ ਦੇ ਸਕਦੀ ਹੈ।
ਕੋਲਕਾਤਾ ਤੋਂ ਹੁਣ ਤਕ ਤਿੰਨ ਵਿਅਕਤੀਆਂ ਨੇ ਦਾਨ ਕੀਤਾ ਸਰੀਰ
ਦੱਸਿਆ ਗਿਆ ਹੈ ਕਿ ਕੋਵਿਡ ਰਿਸਰਚ ਲਈ ਆਪਣਾ ਸਰੀਰ ਦਾਨ ਕਰਨ ਵਾਲੀ ਜਯੋਤਸਨਾ ਬੋਸ ਪੱਛਮੀ ਬੰਗਾਲ 'ਚ ਦੂਜੇ ਹਨ। ਇਸ ਤੋਂ ਪਹਿਲਾਂ ਬ੍ਰੋਜੋ ਰਾਏ ਨੇ ਆਪਣਾ ਸਰੀਰ ਰਿਸਰਚ ਲਈ ਦਾਨ ਕੀਤਾ ਸੀ। ਜਾਣਕਾਰੀ ਮੁਤਾਬਕ ਕੋਰੋਨਾ ਨਾਲ ਮੌਤ ਤੋਂ ਬਾਅਦ ਉਨ੍ਹਾਂ ਦੀ ਡੈੱਡ ਬੌਡੀ ਦਾ ਪੋਸਟਮਾਰਟਮ ਕੀਤਾ ਗਿਆ ਸੀ। ਉੱਥੇ ਹੀ ਕੋਰੋਨਾ ਨਾਲ ਪੀੜਤ ਡਾ.ਵਿਸ਼ਵਜੀਤ ਚੱਕਰਵਰਤੀ ਦੀ ਲਾਸ਼ ਵੀ ਰਿਸਰਚ ਲਈ ਦਾਨ ਕੀਤੀ ਗਈ ਹੈ।