ਪੜਚੋਲ ਕਰੋ

ਤੇਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਪੰਜਾਬ 'ਚ 88 ਨੇੜੇ ਪੁੱਜਾ ਪੈਟਰੋਲ

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦਰਮਿਆਨ ਅੱਜ ਇਕ ਵਾਰ ਫਿਰ ਤੇਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਪੈਟਰੋਲ ਦੀ ਕੀਮਤ 28 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 'ਚ 18 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋਇਆ ਹੈ। ਵਧੀਆਂ ਹੋਈਆਂ ਕੀਮਤਾਂ ਤੋਂ ਬਾਅਦ ਦਿੱਲੀ 'ਚ ਪੈਟਰੋਲ 81 ਰੁਪਏ 91 ਪੈਸੇ ਪ੍ਰਤੀ ਲੀਟਰ ਜਦਕਿ ਡੀਜ਼ਲ 73 ਰੁਪਏ 72 ਪੈਸੇ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਪੰਜਾਬ ਵਿੱਚ ਵੀ ਪੈਟਰੋਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ। ਤਾਜ਼ਾ ਭਾਅ ਮੁਤਾਬਕ ਇੱਕ ਲੀਟਰ ਪੈਟਰੋਲ ਦੀ ਕੀਮਤ 87.88 ਰੁਪਏ ਤਕ ਪਹੁੰਚ ਗਈ ਹੈ।

ਉੱਧਰ ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ 89 ਰੁਪਏ 29 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 78 ਰੁਪਏ 26 ਪੈਸੇ ਪ੍ਰਤੀ ਲੀਟਰ ਪਹੁੰਚ ਗਈ ਹੈ। ਇਸ ਸਮੇਂ ਦੇਸ਼ 'ਚ ਸਭ ਤੋਂ ਮਹਿੰਗਾ ਪੈਟਰੋਲ ਮਹਾਰਾਸ਼ਟਰ ਦੇ ਪਰਭਣੀ 'ਚ ਹੈ ਜਿੱਥੇ ਪੈਟਰੋਲ 91 ਰੁਪਏ 4 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 78 ਰੁਪਏ 75 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਵਿੱਤ ਮੰਤਰਾਲੇ ਦੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਇਸ ਬੈਠਕ 'ਚ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ ਕਈ ਅਧਿਕਾਰੀ ਵੀ ਸ਼ਾਮਿਲ ਸਨ। ਬੈਠਕ ਤੋਂ ਬਾਅਦ ਵਿੱਤ ਮੰਤਰੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਦੇ ਸੰਕੇਤਾਂ ਤੋਂ ਇਨਕਾਰ ਕਰ ਦਿੱਤਾ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕੀਤੇ ਜਾਣ ਦੇ ਸਵਾਲ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਇਕ ਅੰਤਰਿਮ ਸਮੀਖਿਆ ਬੈਠਕ ਸੀ ਤੇ ਇਸ 'ਚ ਅਜਿਹੇ ਕਿਸੇ ਵਿਸ਼ੇ 'ਤੇ ਗੱਲ ਨਹੀਂ ਹੋਈ।

ਇਕ ਪਾਸੇ ਲੋਕ ਤੇਲ ਦੀਆਂ ਕੀਮਤਾਂ ਤੋਂ ਪਰੇਸ਼ਾਨ ਹਨ ਦੂਜੇ ਪਾਸੇ ਆਰਪੀਆਈ ਪ੍ਰਮੁੱਖ ਤੇ ਕੇਂਦਰੀ ਸਮਾਜਿਕ ਨਿਆਂ ਮੰਤਰੀ ਰਾਮਦਾਸ ਆਠਾਵਲੇ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਮੈਂ ਵਧ ਰਹੀ ਮਹਿੰਗਾਈ ਤੋਂ ਪਰੇਸ਼ਾਨ ਨਹੀਂ ਹਾਂ, ਕਿਉਂਕਿ ਮੈਂ ਮੰਤਰੀ ਹਾਂ ਤੇ ਮੈਨੂੰ ਮੁਫਤ 'ਚ ਡੀਜ਼ਲ ਪੈਟਰੋਲ ਮਿਲਦਾ ਹੈ। ਹਾਲਾਂਕਿ ਉਨ੍ਹਾਂ ਇਹ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਹਿੰਗਾਈ ਘੱਟ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
CM DK Shivakumar ਦੀ 'ਤਾਜਪੋਸ਼ੀ', ਭਲਕੇ ਬੇਂਗਲੁਰੂ ਦੇ ਸਰਕਾਰੀ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ
NEET Paper Leak ਦੇ ਵਿਚਕਾਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ,  ਅਧੂਰਾ ਰਹਿ ਗਿਆ ਡਾਕਟਰ ਬਣਨ ਦਾ ਸੁਪਨਾ  
NEET Paper Leak ਦੇ ਵਿਚਕਾਰ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ,  ਅਧੂਰਾ ਰਹਿ ਗਿਆ ਡਾਕਟਰ ਬਣਨ ਦਾ ਸੁਪਨਾ  
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ
Heatwave :  ਭਿਆਨਕ ਗਰਮੀ ਨਾਲ ਇੱਕ ਦਿਨ 'ਚ 3,400 ਲੋਕਾਂ ਦੀ ਮੌਤ? ਅਧਿਐਨ ਵਿੱਚ ਹੈਰਾਨ ਕਰਨ ਵਾਲੇ ਦਾਅਵੇ

ਵੀਡੀਓਜ਼

ਲੋਕਾਂ ਨੂੰ ਫਸਾ ਕੇ ਮਜੀਠੀਆ ਖੁਦ ਭੱਜ ਗਿਆ? CM ਮਾਨ ਦਾ ਵੱਡਾ ਹਮਲਾ
ਕਿਸਾਨ ਕ੍ਰੈਡਿਟ ਕਾਰਡ ਦੀ ਵਧਾਈ ਗਈ ਲਿਮਿਟ : CM ਮਾਨ
ਕਿਸਾਨਾਂ ਦੀਆਂ ਖੁਦਕੁਸ਼ੀਆਂ ‘ਤੇ CM ਮਾਨ ਨੇ ਕਹੀ ਵੱਡੀ ਗੱਲ
26 ਸਾਲ ਬਾਅਦ ਕਿਸਾਨਾਂ ਲਈ ਬਦਲੀ ਗਈ ਪਾਲਿਸੀ : CM ਮਾਨ
ਕਿਸਾਨਾਂ ਦੇ ਹੱਕ ‘ਚ ਬਣਾਈ ਗਈ ਨਵੀਂ ਪਾਲਿਸੀ : CM ਮਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
ਨਗਰ ਨਿਗਮ ਦਾ Census Staff ਨੂੰ ਲੈਕੇ ਨਵਾਂ ਫੁਰਮਾਨ ਜਾਰੀ, ਕਿਹਾ- ਬਿਨਾਂ NOC ਤੋਂ ਗਏ ਤਾਂ...; ਜਾਣੋ ਨਵੇਂ ਨਿਯਮ
ਨਗਰ ਨਿਗਮ ਦਾ Census Staff ਨੂੰ ਲੈਕੇ ਨਵਾਂ ਫੁਰਮਾਨ ਜਾਰੀ, ਕਿਹਾ- ਬਿਨਾਂ NOC ਤੋਂ ਗਏ ਤਾਂ...; ਜਾਣੋ ਨਵੇਂ ਨਿਯਮ
Tea And Health: ਕਿਹੜੀ ਉਮਰ ਦੇ ਲੋਕਾਂ ਨੂੰ ਕਿੰਨੀ ਚਾਹ ਪੀਣੀ ਚਾਹੀਦੀ? ਬਿਮਾਰ ਹੋਣ ਤੋਂ ਪਹਿਲਾਂ ਜਾਣ ਲਓ ਹਿਸਾਬ-ਕਿਤਾਬ
Tea And Health: ਕਿਹੜੀ ਉਮਰ ਦੇ ਲੋਕਾਂ ਨੂੰ ਕਿੰਨੀ ਚਾਹ ਪੀਣੀ ਚਾਹੀਦੀ? ਬਿਮਾਰ ਹੋਣ ਤੋਂ ਪਹਿਲਾਂ ਜਾਣ ਲਓ ਹਿਸਾਬ-ਕਿਤਾਬ
ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ, 7 IAS ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਜੂਨ 2026
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹਨੇਰੀ ਅਤੇ ਮੀਂਹ ਨੂੰ ਲੈਕੇ ਅਲਰਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Embed widget