ਪੜਚੋਲ ਕਰੋ
Advertisement
ਦੀਵਾਲੀ ਦੇ ਦੂਜੇ ਦਿਨ ਵੀ ਘਟੇ ਪੈਟਰੋਲ-ਡੀਜ਼ਲ ਦੇ ਰੇਟ
ਨਵੀਂ ਦਿੱਲੀ: ਦੀਵਾਲੀ ਦੇ ਦੂਜੇ ਦਿਨ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਈ ਹੈ। ਪੈਟਰੋਲ ਅਤੇ ਡੀਜ਼ਲ ਦੇ ਭਾਅ ਪਿਛਲੇ 22 ਦਿਨਾਂ ਤੋਂ ਘੱਟ ਰਹੇ ਹਨ। ਦਿੱਲੀ ਅਤੇ ਮੁੰਬਈ ਸਮੇਤ ਪੂਰੇ ਭਾਰਤ ‘ਚ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ‘ਚ ਕਮੀ ਆ ਰਹੀ ਹੈ। ਦੀਵਾਲੀ ਵਾਲੇ ਦਿਨ ਕੀਮਤਾਂ ‘ਚ ਕਮੀ ਨਹੀਂ ਆਈ ਜਦੋਂ ਕਿ ਬੀਤੇ ਦਿਨ ਪੈਟਰੋਲ ‘ਚ 21 ਪੈਸੇ ਅਤੇ ਡੀਜ਼ਲ ‘ਚ 18 ਪੈਸੇ ਦੀ ਕਮੀ ਕੀਤੀ ਗਈ।
ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ‘ਚ 15-15 ਪੈਸੇ ਦੀ ਕਮੀ ਆਈ ਹੈ ਜਿਸ ਨਾਲ ਡੀਜ਼ਲ 72.74 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 78.06 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਜਦੋਂ ਕਿ ਮੁੰਬਈ ‘ਚ ਪੈਟਰੋਲ 83.57 ਰੁਪਏ ਅਤੇ ਡੀਜ਼ਲ 76.22 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਹੋ ਰਹੀ ਕਟੌਤੀ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ‘ਚ ਵੀ ਕਮੀ ਆ ਰਹੀ ਹੈ। ਦਿੱਲੀ ਅਤੇ ਮੁੰਬਈ ‘ਚ ਪੈਟਰੋਲ ਦੇ ਭਾਅ 4 ਅਕਤੂਬਰ ਨੂੰ ਕਾਫੀ ਮਹਿੰਗੇ ਹੋ ਗਏ ਸੀ। ਇਸ ਦਿਨ ਦਿੱਲੀ ‘ਚ ਪੈਟਰੋਲ 84 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ‘ਚ 91.34 ਰੁਪਏ ਪ੍ਰਤੀ ਲੀਟਰ ਸੀ। ਡੀਜ਼ਲ ਦੀ ਕੀਮਤਾਂ 4 ਅਕਤੂਬਰ ਨੂੰ ਦਿੱਲੀ ‘ਚ 75.45 ਰੁਪਏ ਅਤੇ ਮੁੰਬਈ ‘ਚ 81.10 ਰੁਪਏ ਪ੍ਰਤੀ ਲੀਟਰ ਹੋ ਗਏ ਸੀ।Petrol and diesel prices in #Delhi are Rs 78.06 per litre (decrease by Rs 0.15) and Rs 72.74 per litre (decrease by Rs 0.15), respectively. Petrol and diesel prices in #Mumbai are Rs 83.57 per litre (decrease by Rs 0.15) and Rs 76.22 (decrease by Rs 0.16), respectively. pic.twitter.com/VMCVuUInGH
— ANI (@ANI) November 9, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement