ਮੁੰਬਈ: ਪੈਟਰੋਲ-ਡੀਜ਼ਲ ਦੀਆਂ ਕਮੀਤਾਂ ਦਾ ਪਿਆਕੜਾਂ ਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਸ਼ਰਾਬ ਦੇ ਰੇਟ ਵਧ ਸਕਦੇ ਹਨ। ਮਹਾਰਾਸ਼ਟਰ ਸਰਕਾਰ ਦੇਸ਼ 'ਚ ਬਣੀ ਵਿਦੇਸ਼ੀ ਸ਼ਰਾਬ ਆਈਐਮਐਪਐਲ 'ਤੇ ਆਮਦਰ ਕਰ ਵਧਾਉਣ 'ਤੇ ਵਿਚਾਰ ਕਰ ਰਹੀ ਹੈ ਤਾਂ ਜੋ ਪੈਟਰੋਲ ਤੇ ਡੀਜ਼ਲ 'ਤੇ ਆਮਦਨ ਕਰ ਘਟਾਉਣ ਦੀ ਗੁੰਜਾਇਸ਼ ਮਿਲ ਸਕੇ। ਜੇਕਰ ਸਰਕਾਰ ਕਰ ਵਧਾਉਂਦੀ ਹੈ ਕਿ ਸ਼ਰਾਬ ਦੇ ਰੇਟ ਵਧਣੇ ਲਾਜ਼ਮੀ ਹਨ।
ਆਮਦਨ ਕਰ ਵਿਭਾਗ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਐਮਐਫਐਲ 'ਤੇ ਕਰ ਦੀ 2013 ਤੋਂ ਸਮੀਖਿਆ ਨਹੀਂ ਹੋਈ। ਅਧਿਕਾਰੀ ਨੇ ਕਿਹਾ ਵਿਚਾਰ ਇਹ ਹੈ ਕਿ ਆਈਐਮਐਫਐਲ 'ਤੇ ਆਮਦਨ ਕਰ ਵਧਾਇਆ ਜਾਵੇ, ਜਿਸ ਨਾਲ ਸਰਕਾਰ ਨੂੰ ਵਧੇਰੇ ਮਾਲੀਆ ਮਿਲ ਸਕੇ। ਉਸ ਤੋਂ ਬਾਅਦ ਅਸੀਂ ਪੈਟਰੋਲ ਤੇ ਡੀਜ਼ਲ 'ਤੇ ਆਮਦਨ ਕਰ 'ਚ ਕਟੌਤੀ ਕਰ ਸਕਦੇ ਹਾਂ।
ਇਸ ਬਾਰੇ ਸੰਪਰਕ ਕਰਨ 'ਤੇ ਸੂਬੇ ਦੇ ਆਮਦਨ ਵਿਭਾਗ ਦੇ ਪ੍ਰਮੁੱਖ ਸਕੱਤਰ ਵਲਸਾ ਨਾਇਰ ਸਿੰਘ ਨੇ ਕਿਹਾ ਕਿ ਆਈਐਮਐਫਐਲ 'ਤੇ ਕਰ ਦੀ ਸਮੀਖਿਆ ਦੀ ਫਾਈਲ ਅਜੇ ਉਨ੍ਹਾਂ ਕੋਲ ਨਹੀਂ ਆਈ। ਇਸ ਲਈ ਉਹ ਇਸ ਮਾਮਲੇ 'ਤੇ ਟਿੱਪਣੀ ਨਹੀਂ ਕਰ ਸਕਦੇ।