Hardeep Singh Puri On Fuel Price : ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਤਵਾਰ (22 ਜਨਵਰੀ) ਨੂੰ ਤੇਲ ਕੰਪਨੀਆਂ ਨੂੰ ਤੇਲ ਦੀਆਂ ਕੀਮਤਾਂ

  (Fuel Price) ਘਟਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੈਟ ਨਾ ਘਟਾਉਣ ਲਈ ਸੂਬਾ ਸਰਕਾਰਾਂ 'ਤੇ ਵੀ ਨਿਸ਼ਾਨਾ ਸਾਧਿਆ ਹੈ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਕੀਮਤਾਂ ਵਧਣ ਦੇ ਬਾਵਜੂਦ ,ਅਸੀਂ ਤੇਲ ਦੀਆਂ ਕੀਮਤਾਂ ਨੂੰ ਸੰਭਾਲ ਸਕੇ ਕਿਉਂਕਿ ਕੇਂਦਰ ਨੇ ਨਵੰਬਰ 2021 ਅਤੇ ਮਈ 2022 ਨੂੰ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ।


 

ਪੈਟਰੋਲੀਅਮ ਮੰਤਰੀ ਨੇ ਅੱਗੇ ਕਿਹਾ ਕਿ ਇਸ ਦੇ ਬਾਵਜੂਦ ਕੁਝ ਸੂਬਾ ਸਰਕਾਰਾਂ ਨੇ ਵੈਟ ਨਹੀਂ ਘਟਾਇਆ ਅਤੇ ਉੱਥੇ ਤੇਲ ਦੀਆਂ ਕੀਮਤਾਂ ਅਜੇ ਵੀ ਜ਼ਿਆਦਾ ਹਨ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਮੈਂ ਤੇਲ ਕੰਪਨੀਆਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਕੰਟਰੋਲ 'ਚ ਹਨ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੀ ਅੰਡਰ ਰਿਕਵਰੀ ਰੁਕ ਗਈ ਹੈ ਤਾਂ ਭਾਰਤ 'ਚ ਵੀ ਤੇਲ ਦੀਆਂ ਕੀਮਤਾਂ ਘੱਟ ਕਰਨ।

 



ਵਾਰਾਣਸੀ ਪਹੁੰਚੇ ਕੇਂਦਰੀ ਪੈਟਰੋਲੀਅਮ ਮੰਤਰੀ  

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇੱਕ ਪ੍ਰੋਗਰਾਮ ਵਿੱਚ ਪਹੁੰਚੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਘਰੇਲੂ ਤੇਲ ਅਤੇ ਗੈਸ ਦੀ ਖੋਜ ਕਰ ਰਿਹਾ ਹੈ, ਆਪਣੇ ਆਯਾਤ ਆਧਾਰ ਨੂੰ ਵਿਭਿੰਨ ਬਣਾ ਰਿਹਾ ਹੈ, ਵਿਕਲਪਕ ਊਰਜਾ ਸਰੋਤਾਂ ਵੱਲ ਪਰਿਵਰਤਨ ਕਰ ਰਿਹਾ ਹੈ ਅਤੇ ਊਰਜਾ ਸੁਰੱਖਿਆ ਦੇ ਰਸਤੇ ਵਜੋਂ ਗੈਸ ਅਤੇ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਕਰਦਾ ਸੀ।

 

 ਇਹ ਵੀ ਪੜ੍ਹੋ : ਬਠਿੰਡਾ ਨਗਰ ਨਿਗਮ ਨੂੰ ਲੈ ਕੇ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਹੋਏ ਆਹਮੋ ਸਾਹਮਣੇ

"ਹੁਣ ਕਿਸ਼ਤੀਆਂ CNG 'ਤੇ ਚੱਲਣ ਲੱਗੀਆਂ ਹਨ

ਉਨ੍ਹਾਂ ਕਿਹਾ ਕਿ ਵਾਰਾਣਸੀ ਵਿੱਚ ਗੰਗਾ ਦੇ ਕਿਨਾਰੇ ਸ਼ੋਰ ਅਤੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਰਣਨੀਤੀ ਵਜੋਂ ਹੁਣ ਕਿਸ਼ਤੀਆਂ ਵਾਤਾਵਰਨ ਪੱਖੀ ਸੀਐਨਜੀ ’ਤੇ ਚੱਲਣ ਲੱਗੀਆਂ ਹਨ। ਹੁਣ ਤੱਕ 583 ਕਿਸ਼ਤੀਆਂ ਨੂੰ ਸੀਐਨਜੀ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਇਨ੍ਹਾਂ ਕਿਸ਼ਤੀਆਂ ਨੂੰ ਨਮੋ ਘਾਟ ਵਿਖੇ ਗੇਲ ਵੱਲੋਂ ਸਥਾਪਿਤ ਕੀਤੇ ਗਏ ਦੇਸ਼ ਦੇ ਪਹਿਲੇ ਫਲੋਟਿੰਗ ਸੀਐਨਜੀ ਸਟੇਸ਼ਨ ਤੋਂ ਸੀਐਨਜੀ ਦੀ ਸਪਲਾਈ ਕੀਤੀ ਜਾ ਰਹੀ ਹੈ।