ਪੜਚੋਲ ਕਰੋ
Advertisement
UNESCO ਨੇ ਪਿੰਕ ਸਿਟੀ ਨੂੰ ਦਿੱਤਾ ਵਿਸ਼ਵ ਵਿਰਾਸਤ ਦਾ ਦਰਜਾ
ਇਮਾਰਤਸਾਜ਼ੀ ਦੀ ਸ਼ਾਨਦਾਰ ਵਿਰਾਸਤ ਅਤੇ ਰੰਗਦਾਰ ਸੱਭਿਆਚਾਰ ਲਈ ਮਸ਼ਹੂਰ ਪੁਰਾਣੇ ਸ਼ਹਿਰ ਜੈਪੂਰ ਹੁਣ ਯੂਨੈਸਕੋ ਦੀ ਆਲਮੀ ਵਿਰਾਸਤੀ ਥਾਂਵਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਨੂੰ ਇਹ ਖਾਸੀਅਤ ਸ਼ਨੀਵਾਰ ਨੂੰ ਮਿਲੀ।
ਜੈਪੁਰ: ਇਮਾਰਤਸਾਜ਼ੀ ਦੀ ਸ਼ਾਨਦਾਰ ਵਿਰਾਸਤ ਅਤੇ ਰੰਗਦਾਰ ਸੱਭਿਆਚਾਰ ਲਈ ਮਸ਼ਹੂਰ ਪੁਰਾਣੇ ਸ਼ਹਿਰ ਜੈਪੂਰ ਹੁਣ ਯੂਨੈਸਕੋ ਦੀ ਆਲਮੀ ਵਿਰਾਸਤੀ ਥਾਂਵਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਨੂੰ ਇਹ ਖਾਸੀਅਤ ਸ਼ਨੀਵਾਰ ਨੂੰ ਮਿਲੀ। ਇਸ ਬਾਰੇ ਫੈਸਲਾ ਬਾਕੂ (ਅਜ਼ਰਬੈਜਾਨ) ‘ਚ ਯੂਨੈਸਕੋ ਦੀ 30 ਜੂਨ ਤੋਂ 10 ਜੁਲਾਈ ਤਕ ਚੱਲਣ ਵਾਲੀ ਬੈਠਕ ‘ਚ ਲਿਆ ਗਿਆ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੈਪੂਰ ਨੂੰ ਗਲੋਬਲ ਹੈਰੀਟੇਜ ਦੀ ਲਿਸਟ ‘ਚ ਸ਼ਾਮਲ ਕਰਨ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਜੈਪੂਰ ਸੰਸਕ੍ਰਿਤੀ ਅਤੇ ਬਹਾਦਰੀ ਨਾਲ ਜੁੜਿਆ ਸ਼ਹਿਰ ਹੈ। ਖੁਸ਼ੀ ਹੈ ਕਿ ਯੂਨੈਸਕੋ ਨੇ ਇਸ ਸ਼ਹਿਰ ਨੂੰ ਆਲਮੀ ਵਿਰਾਸਤ ਥਾਂ ਦੇ ਤੌਰ ‘ਤੇ ਚੁਣਿਆ ਹੈ।”
ਯੂਨੈਸਕੋ ਦੀ ਗਲੋਬਲ ਹੈਰੀਟੇਜ਼ ਕਮੇਟੀ ਦੇ 43ਵੇਂ ਸੈਸ਼ਨ ਦੀ ਬੈਠਕ ‘ਚ ਜੈਪੂਰ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਬੈਠਕ ਤੋਂ ਬਾਅਦ ਯੂਨੇਸਕੋ ਨੇ ਵੀ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ।Jaipur is a city associated with culture and valour. Elegant and energetic, Jaipur’s hospitality draws people from all over. Glad that this city has been inscribed as a World Heritage Site by @UNESCO. https://t.co/1PIX4YjAC4
— Narendra Modi (@narendramodi) 6 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement