ਨਵੀਂ ਦਿੱਲੀ: ਕੋਰੋਨਾ ਟੀਕਾਕਰਨ ਮੁਹਿੰਮ ਅਧੀਨ ਸਮੁੱਚੇ ਦੇਸ਼ ’ਚ 45 ਸਾਲ ਤੋਂ ਵੱਧ ਦੇ ਲੋਕਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ। ਅੱਜ ਸੁਪਰੀਮ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਹੋਈ ਹੈ, ਜਿਸ ਵਿੱਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਾਏ ਜਾਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਸਿਆਸੀ ਪਾਰਟੀਆਂ ਟੀਕਾਕਰਨ ਲਈ ਸੀਮਾ ਘੱਟ ਕਰਨ ਦੀ ਮੰਗ ਕਰ ਚੁੱਕੀਆਂ ਹਨ।


ਸੁਪਰੀਮ ਕੋਰਟ ’ਚ ਇਹ ਪਟੀਸ਼ਨ ਐਡਵੋਕੇਟ ਰਸ਼ਮੀ ਸਿੰਘ ਨੇ ਦਾਇਰ ਕੀਤੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਕਾਬੂ ਹੇਠ ਲਿਆਉਣ ਲਈ ਸਾਰੇ ਨੌਜਵਾਨਾਂ ਤੇ ਕੰਮਕਾਜ ਵਾਲੇ ਲੋਕਾਂ ਦਾ ਵਿਆਪਕ ਟੀਕਾਕਰਨ ਜ਼ਰੂਰੀ ਹੈ।


ਪਟੀਸ਼ਨ ’ਚ ਤਰਕ ਦਿੰਦਿਆਂ ਕਿਹਾ ਗਿਆ ਹੈ ਕਿ ਵੈਕਸੀਨ ਦੀਆਂ ਦੋਵੇਂ ਡੋਜ਼ ਦਿੱਤੇ ਜਾਣ ਦੌਰਾਨ ਪਹਿਲਾਂ ਹੀ ਛੇ ਤੋਂ ਅੱਠ ਹਫ਼ਤਿਆਂ ਦਾ ਸਮਾਂ ਲੱਗਦਾ ਹੈ। ਅਜਿਹੀ ਹਾਲਤ ’ਚ ਵੈਕਸੀਨ ਜਦੋਂ ਤੱਕ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਤੱਕ ਪੁੱਜੇਗੀ, ਤਦ ਤੱਕ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਚੁੱਕਿਆ ਹੋਵੇਗਾ ਤੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹੋਣਗੇ।


ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਸਮੇਤ ਕਈ ਮਾਹਿਰਾਂ ਨੇ ਕੋਰੋਨਾ ਟੀਕਾਕਰਣ ਵਧਾਉਣ ਦੀ ਮੰਗ ਕੀਤੀ ਹੈ। ਕੁਝ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਭਾਰਤ ਨੂੰ ਸਥਿਤੀ ਨਾਲ ਨਿਪਟਣ ਲਈ ਘੱਟੋ-ਘੱਟ 1 ਕਰੋੜ ਖ਼ੁਰਾਕ ਰੋਜ਼ਾਨਾ ਲਾਉਣ ਦੀ ਜ਼ਰੂਰਤ ਹੈ।


ਮਹਾਰਾਸ਼ਟਰ ’ਚ ਕੋਰੋਨਾ ਦੀ ਭਿਆਨਕ ਰਫ਼ਤਾਰ ਨੂੰ ਵੇਖਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦੀ ਮੰਗ ਕੀਤੀ ਸੀ। ਉਨ੍ਹਾਂ ਇ ਸਬਾਰੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਚਿੱਠੀ ਵੀ ਲਿਖੀ ਸੀ।


ਇਹ ਵੀ ਪੜ੍ਹੋ: Karan Johar ਵੱਲੋਂ ' Dostana 2' ਤੋਂ KartikAryan ਨੂੰ ਝਟਕਾ, ਪ੍ਰੋਡਕਸ਼ਨ ਹਾਊਸ ਤੋਂ ਬਲੈਕ ਲਿਸਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904