PM Cares Fund: ਕੋਵਿਡ-19 ਮਹਾਂਮਾਰੀ ਵਰਗੀਆਂ ਸੰਕਟਕਾਲਾਂ ਨਾਲ ਨਜਿੱਠਣ ਲਈ ਬਣਾਏ ਗਏ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਤੇ ਰਾਹਤ ਫੰਡ (ਪੀਐਮ ਕੇਅਰਜ਼ ਫੰਡ) ਵਿੱਤੀ ਸਾਲ 2020-21 ਵਿੱਚ ਲਗਪਗ ਤਿੰਨ ਗੁਣਾ ਵਧਿਆ ਹੈ ਤੇ ਇਹ ਰਕਮ ਵਧ ਕੇ 10,990 ਕਰੋੜ ਹੋ ਗਈ ਹੈ। ਜਦਕਿ ਇਸ ਫੰਡ ਤੋਂ ਖਰਚੇ ਦੀ ਰਕਮ ਵਧ ਕੇ 3,976 ਕਰੋੜ ਰੁਪਏ ਹੋ ਗਈ ਹੈ। ਇਹ ਜਾਣਕਾਰੀ ਤਾਜ਼ਾ ਆਡਿਟ ਬਿਆਨ ਤੋਂ ਆਈ ਹੈ।


ਖਰਚੇ ਵਿੱਚ ਕੋਵਿਡ ਵੈਕਸੀਨ ਦੀ ਖਰੀਦ ਲਈ 1392 ਕਰੋੜ ਰੁਪਏ ਵੀ ਸ਼ਾਮਲ-


ਖਰਚੇ ਵਿੱਚ ਪ੍ਰਵਾਸੀ ਭਲਾਈ ਲਈ 1,000 ਕਰੋੜ ਰੁਪਏ ਅਤੇ ਕੋਵਿਡ ਟੀਕਿਆਂ ਦੀ ਖਰੀਦ ਲਈ 1,392 ਕਰੋੜ ਰੁਪਏ ਤੋਂ ਵੱਧ ਖਰਚੇ ਵੀ ਸ਼ਾਮਲ ਹਨ। ਵਿੱਤੀ ਸਾਲ (2020-21) ਦੌਰਾਨ ਲਗਪਗ 494.91 ਕਰੋੜ ਰੁਪਏ ਵਿਦੇਸ਼ੀ ਯੋਗਦਾਨ ਦੇ ਰੂਪ ਵਿੱਚ ਅਤੇ 7,183 ਕਰੋੜ ਰੁਪਏ ਤੋਂ ਵੱਧ ਫੰਡ ਵਿੱਚ ਸਵੈਇੱਛਤ ਯੋਗਦਾਨ ਦੇ ਰੂਪ ਵਿੱਚ ਆਏ।


PM ਕੇਅਰਜ਼ ਫੰਡ ਦੀ ਵੈੱਬਸਾਈਟ 'ਤੇ ਦਿੱਤੇ ਗਏ ਵੇਰਵੇ


ਇਸ ਦੇ ਨਾਲ ਹੀ, 2019-20 ਦੌਰਾਨ ਫੰਡ ਵਿੱਚ ਕੁੱਲ 3,076.62 ਕਰੋੜ ਰੁਪਏ ਦਾ ਦਾਨ ਹਾਸਲ ਹੋਇਆ ਸੀ, ਜੋ ਕਿ 27 ਮਾਰਚ 2020 ਨੂੰ ਇਸਦੇ ਗਠਨ ਦੇ ਸਿਰਫ਼ ਪੰਜ ਦਿਨਾਂ ਦੇ ਅੰਦਰ ਇਕੱਠਾ ਕੀਤਾ ਗਿਆ ਸੀ। ਫੰਡ 2.25 ਲੱਖ ਰੁਪਏ ਦੀ ਸ਼ੁਰੂਆਤੀ ਰਕਮ ਨਾਲ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਦੇ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ (ਪੀਐਮ ਕੇਅਰਜ਼ ਫੰਡ) ਦੀ ਵੈਬਸਾਈਟ 'ਤੇ ਪੋਸਟ ਕੀਤੇ ਵੇਰਵਿਆਂ ਦੇ ਅਨੁਸਾਰ, ਇਸ ਵਿੱਚ "ਸਿਰਫ਼ ਵਿਅਕਤੀਆਂ/ਸੰਸਥਾਵਾਂ ਦੇ ਸਵੈਇੱਛਤ ਯੋਗਦਾਨ ਸ਼ਾਮਲ ਹਨ ਅਤੇ ਕੋਈ ਬਜਟ ਸਹਾਇਤਾ ਪ੍ਰਾਪਤ ਨਹੀਂ ਕੀਤੀ ਗਈ ਹੈ।"


ਸਰਕਾਰ ਨੇ ਵਿਰੋਧੀ ਧਿਰ ਵੱਲੋਂ ਪਾਰਦਰਸ਼ਤਾ ਦੀ ਘਾਟ ਦੇ ਦੋਸ਼ਾਂ ਤੋਂ ਕੀਤਾ ਇਨਕਾਰ-


ਸਰਕਾਰ ਨੇ ਫੰਡ ਦਾ ਇੱਕ ਹਿੱਸਾ ਵੈਂਟੀਲੇਟਰਾਂ ਸਮੇਤ ਮੈਡੀਕਲ ਉਪਕਰਣ ਖਰੀਦਣ, ਕੋਵਿਡ-19 ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਅਤੇ ਪ੍ਰਵਾਸੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਵੀ ਸਮਰਪਿਤ ਕੀਤਾ ਹੈ। ਹਾਲਾਂਕਿ, ਵਿਰੋਧੀ ਪਾਰਟੀਆਂ ਨੇ ਪੀਐਮ ਕੇਅਰਜ਼ ਫੰਡ ਦੀ ਆਲੋਚਨਾ ਕਰਦੇ ਹੋਏ ਦਾਅਵਾ ਕੀਤਾ ਕਿ ਇਸਦਾ ਯੋਗਦਾਨ ਅਤੇ ਖਰਚਾ ਪਾਰਦਰਸ਼ੀ ਨਹੀਂ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਸ ਦੋਸ਼ ਤੋਂ ਸਿਰੇ ਤੋਂ ਖਾਰਜ ਕਰ ਦਿੱਤਾ।


ਵੱਖ-ਵੱਖ ਥਾਂ ਕੀਤੇ ਗਏ ਖ਼ਰਚੇ


ਤਾਜ਼ਾ ਆਡਿਟ ਸਟੇਟਮੈਂਟ ਮੁਤਾਬਕ, ਸਰਕਾਰੀ ਹਸਪਤਾਲਾਂ ਵਿੱਚ 50,000 'ਮੇਡ-ਇਨ-ਇੰਡੀਆ' ਵੈਂਟੀਲੇਟਰਾਂ ਦੀ ਖਰੀਦ ਲਈ 1,311 ਕਰੋੜ ਰੁਪਏ, ਮੁਜ਼ੱਫਰਪੁਰ ਅਤੇ ਪਟਨਾ ਵਿੱਚ 500 ਬਿਸਤਰਿਆਂ ਵਾਲੇ ਦੋ ਹਸਪਤਾਲਾਂ ਵਿੱਚ 50 ਕਰੋੜ ਰੁਪਏ (ਬਿਹਾਰ ਦੇ) ਅਤੇ 16 ਆਰਟੀ-ਐਸ. ਪੀਸੀਆਰ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਵਿੱਚ ਕੀਤਾ ਗਿਆ ਖਰਚਾ।


ਵਿੱਤੀ ਸਾਲ 2020-21 ਦੌਰਾਨ ਕੁੱਲ 10,990.17 ਕਰੋੜ ਰੁਪਏ ਹਾਸਲ ਕੀਤੇ


ਇਸ ਤੋਂ ਇਲਾਵਾ ਜਨਤਕ ਸਿਹਤ ਸੰਸਥਾਵਾਂ ਵਿੱਚ ਆਕਸੀਜਨ ਪਲਾਂਟਾਂ 'ਤੇ 201.58 ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦਕਿ ਕੋਵਿਡ ਵੈਕਸੀਨ 'ਤੇ ਕੰਮ ਕਰ ਰਹੀਆਂ ਪ੍ਰਯੋਗਸ਼ਾਲਾਵਾਂ ਨੂੰ ਅਪਗ੍ਰੇਡ ਕਰਨ ਲਈ 20.4 ਕਰੋੜ ਰੁਪਏ ਖਰਚੇ ਗਏ ਹਨ।


ਸੂਬਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਵਾਸੀਆਂ ਦੀ ਭਲਾਈ ਲਈ 1,000 ਕਰੋੜ ਰੁਪਏ ਅਲਾਟ ਕੀਤੇ ਗਏ ਸਨ, ਜਦੋਂ ਕਿ ਕੋਵਿਡ ਵੈਕਸੀਨ ਦੀਆਂ 6.6 ਕਰੋੜ ਖੁਰਾਕਾਂ ਦੀ ਖਰੀਦ ਲਈ 1,392.82 ਕਰੋੜ ਰੁਪਏ ਖਰਚ ਕੀਤੇ ਗਏ ਸੀ। ਵਿੱਤੀ ਸਾਲ 2020-21 ਦੌਰਾਨ ਕੁੱਲ 10,990.17 ਕਰੋੜ ਰੁਪਏ ਪ੍ਰਾਪਤ ਹੋਏ।



ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904