ਪੜਚੋਲ ਕਰੋ
Advertisement
ਜੀ-20 ਸ਼ਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਟਰੰਪ ਦਾ ਵੱਡਾ ਬਿਆਨ
ਜੀ-20 ਸ਼ਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸਾਲਾਂ ਤੋਂ ਅਮਰੀਕੀ ਵਸਤੂਆਂ ‘ਤੇ ਕਾਫੀ ਜ਼ਿਆਦਾ ਟੈਕਸ ਲਾਇਆ ਹੋਇਆ ਹੈ।
ਵਾਸ਼ਿੰਗਟਨ: ਜੀ-20 ਸ਼ਿਖਰ ਸੰਮੇਲਨ ਦੀ ਬੈਠਕ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਸਾਲਾਂ ਤੋਂ ਅਮਰੀਕੀ ਵਸਤੂਆਂ ‘ਤੇ ਕਾਫੀ ਜ਼ਿਆਦਾ ਟੈਕਸ ਲਾਇਆ ਹੋਇਆ ਹੈ। ਹਾਲ ਹੀ ‘ਚ ਇਸ ‘ਚ ਫਿਰ ਵਾਧਾ ਕੀਤਾ ਗਿਆ ਹੈ। ਟਰੰਪ ਨੇ ਕਿਹਾ ਕਿ ਇਹ ਜ਼ਰੂਰੀ ਹੈ ਤੇ ਭਾਰਤ ਨੂੰ ਇਹ ਖ਼ਤਮ ਕਰਨਾ ਪਵੇਗਾ।
ਜਾਪਾਨ ਦੇ ਓਸਾਕਾ ‘ਚ 28-29 ਜੂਨ ਨੂੰ ਜੀ-20 ਸ਼ਿਖਰ ਸੰਮੇਲਨ ਦੀ ਬੈਠਕ ਹੋ ਰਹੀ ਹੈ। ਇਸ ਮੰਚ ‘ਤੇ ਪੀਐਮ ਮੋਦੀ ਤੇ ਰਾਸ਼ਟਰਪਤੀ ਟਰੰਪ ‘ਚ ਬੈਠਕ ਹੋਣੀ ਹੈ। ਇਸ ਤੋਂ ਪਹਿਲਾਂ ਟਰੰਪ ਨੇ ਜਨਤਕ ਤੌਰ ‘ਤੇ ਆਪਣੀ ਗੱਲ ਕਹਿਣਾ ਭਾਰਤ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ।
ਜੀ-20 ਲਈ ਪੀਐਮ ਮੋਦੀ ਵੀਰਵਾਰ ਨੂੰ ਜਾਪਾਨ ਪਹੁੰਚ ਚੁੱਕੇ ਹਨ। ਇੱਥੇ ਮੋਦੀ ਤੋਂ ਆਪਣੀ ਬੈਠਕ ‘ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਕਾਫੀ ਉਮੀਦ ਨਾਲ ਭਰੇ ਹਨ। ਮੋਦੀ ਇਸ ਵਾਰ 6ਵੀਂ ਵਾਰ ਜੀ-20 ‘ਚ ਸ਼ਿਰਕਤ ਕਰ ਰਹੇ ਹਨ। ਇਸ ਦੇ ਨਾਲ ਹੀ 2022 ‘ਚ ਭਾਰਤ ਜੀ-20 ਦੀ ਮੇਜ਼ਬਾਨੀ ਵੀ ਕਰੇਗਾ। ਉਧਰ ਜਾਪਾਨ ਵੀ ਪਹਿਲੀ ਵਾਰ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।I look forward to speaking with Prime Minister Modi about the fact that India, for years having put very high Tariffs against the United States, just recently increased the Tariffs even further. This is unacceptable and the Tariffs must be withdrawn!
— Donald J. Trump (@realDonaldTrump) 27 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਕ੍ਰਿਕਟ
ਲੁਧਿਆਣਾ
ਲੁਧਿਆਣਾ
Advertisement