ਪੜਚੋਲ ਕਰੋ
Advertisement
ਪੁਲਵਾਮਾ ਹਮਲੇ ਮਗਰੋਂ ਭਾਰਤੀ ਫ਼ੌਜ ਨੂੰ ਖੁੱਲ੍ਹੀ ਛੁੱਟੀ!
ਨਵੀਂ ਦਿੱਲੀ: ਬੀਤੇ ਕੱਲ੍ਹ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਵੱਡਾ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 40 ਤਕ ਅੱਪੜ ਗਈ। ਇਸ ਖਤਰਨਾਕ ਹਮਲੇ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਇਹ ਬਹੁਤ ਵੱਡਾ ਗਲਤੀ ਕਰ ਦਿੱਤੀ ਜਿਸ ਦਾ ਖਮਿਆਜ਼ਾ ਭਗਤਣਾ ਪਏਗਾ। ਉਨ੍ਹਾਂ ਕਿਹਾ ਕਿ ਫੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ।
ਭਾਰਤ ਨੇ ਪਾਕਿਸਤਾਨ ਨੂੰ ਕਾਰੋਬਾਰੀ ਤਰਜੀਹ ਵਾਲੇ ਸਾਰੇ ਹੱਕ ਖੋਹ ਲਏ ਹਨ। ਹਾਲਾਂਕਿ, ਅੱਜ ਜ਼ਿਆਦਾਤਰ ਸਿਆਸੀ ਸਮਾਗਮ ਰੱਦ ਕਰ ਦਿੱਤੇ ਗਏ ਪਰ ਮੋਦੀ ਨੇ ਦੇਸ਼ ਦੀ ਹੁਣ ਤਕ ਦੀ ਸਭ ਤੋਂ ਤੇਜ਼ ਟਰੇਨ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।#WATCH PM Narendra Modi pays tribute to CRPF soldiers who lost their lives in #PulwamaTerrorAttack, says, "logon ka khoon khaul raha hai, yeh main samajh raha hun. Humare suraksha balon ko purn swatantra de di gayi hai." pic.twitter.com/kxdCIKe88q
— ANI (@ANI) February 15, 2019
ਅੱਜ ਮੋਦੀ ਨੇ ਕਿਹਾ ਕਿ ਇਸ ਹਮਲੇ ਕਾਰਨ ਦੇਸ਼ ਵਿੱਚ ਫੈਲੇ ਰੋਸ ਤੇ ਲੋਕਾਂ ਦੇ ਖੌਲ ਰਹੇ ਖ਼ੂਨ ਆਦਿ ਭਾਵਨਾਵਾਂ ਨੂੰ ਉਹ ਸਮਝਦੇ ਹਨ। ਇਸ ਸਮੇਂ ਜੋ ਦੇਸ਼ ਵਿੱਚ ਕਰ ਗੁਜ਼ਰਨ ਦੀਆਂ ਭਾਵਨਾਵਾਂ ਹਨ, ਉਹ ਸੁਭਾਵਿਕ ਹਨ ਤੇ ਅਸੀਂ ਆਪਣੀਆਂ ਸੁਰੱਖਿਆ ਫੋਰਸਾਂ ਨੂੰ ਪੂਰਨ ਤੌਰ 'ਤੇ ਸੁਤੰਤਰ ਕਰ ਦਿੱਤਾ ਹੈ। ਮੋਦੀ ਨੇ ਲੋਕਾਂ ਤੋਂ ਸਹੀ ਜਾਣਕਾਰੀ ਸਾਂਝੇ ਕੀਤੇ ਜਾਣ ਬਾਰੇ ਸਹਿਯੋਗ ਵੀ ਮੰਗਿਆ ਤਾਂ ਜੋ ਅੱਤਵਾਦ ਖ਼ਿਲਾਫ਼ ਜਾਰੀ ਲੜਾਈ ਤੇਜ਼ ਤੇ ਸਫ਼ਲ ਹੋ ਸਕੇ। ਇਹ ਵੀ ਪੜ੍ਹੋ- ਪੁਲਵਾਮਾ 'ਚ #CRPF 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਸਪੂਤ ਉੱਧਰ, ਹਮਲੇ ਮਗਰੋਂ ਵਿਰੋਧੀਆਂ ਵੱਲੋਂ ਸਰਕਾਰ 'ਤੇ ਲਾਏ ਜਾ ਰਹੇ ਨਿਸ਼ਾਨਿਆਂ 'ਤੇ ਵੀ ਮੋਦੀ ਨੇ ਕਿਹਾ ਕਿ ਜੋ ਅਲੋਚਨਾ ਕਰ ਰਹੇ ਹਨ, ਉਨ੍ਹਾਂ ਦਾ ਉਹ ਸਤਿਕਾਰ ਕਰਦੇ ਹਨ। ਪਰ ਉਹ ਸਾਰਿਆਂ ਨੂੰ ਬੇਨਤੀ ਕਰਦੇ ਹਨ ਕਿ ਇਸ ਸੰਵੇਦਨਸ਼ੀਲ ਤੇ ਭਾਵੁਕ ਸਮੇਂ ਵਿੱਚ ਇੱਕਜੁੱਟ ਹੋ ਕੇ ਮੁਕਾਬਲਾ ਕੀਤਾ ਜਾਵੇ। ਇਸ ਹਮਲੇ ਦੀ ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਨੇ ਵੀ ਨਿੰਦਾ ਕੀਤੀ ਹੈ।Delhi: Visuals of Prime Minister Narendra Modi onboard Vande Bharat Express (Train-18). pic.twitter.com/56HdybH6cS
— ANI (@ANI) February 15, 2019
Congress President Rahul Gandhi: This is a terrible tragedy. This type of violence done against our soldiers is absolutely disgusting. We are all standing together with our jawans. No force can divide or break this country. #PulwamaAttack pic.twitter.com/p3up6d9AnQ
— ANI (@ANI) February 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement