ਪੜਚੋਲ ਕਰੋ
Advertisement
ਦੇਸ਼ ਦੇ ਮੁੱਖ ਮੰਤਰੀਆਂ ਨਾਲ ਮੋਦੀ ਨੇ ਕੀਤੀ ਸਿੱਧੀ ਗੱਲ, ਹੁਣ ਲੌਕਡਾਊਨ ਬਾਰੇ ਅਗਲੀ ਰਣਨੀਤੀ
ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਤੀਜੀ ਬੈਠਕ ਸੀ। ਅੱਜ ਦੀ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਹਾਲਾਂਕਿ, ਇਸ ਬੈਠਕ ਵਿੱਚ ਲੌਕਡਾਊਨ ਵਧਾਉਣ ਬਾਰੇ ਚਰਚਾ ਹੋਣ ਬਾਰੇ ਸਥਿਤੀ ਸਾਫ ਨਹੀਂ ਹੈ।
ਨਵੀਂ ਦਿੱਲੀ: ਦੇਸ਼ ਦੇ ਸੂਬਿਆਂ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੌਕਡਾਊਨ ਦੇ ਫਾਇਦੇ ਗਿਣਾਏ। ਵੀਡੀਓ ਕਾਨਫਰੰਸਿੰਗ ਰਾਹੀਂ ਮੋਦੀ ਨੇ ਕੋਰੋਨਾ ਕਾਰਨ ਭਾਰਤ ਦੀ ਮੌਜੂਦਾ ਸਥਿਤੀ ਨੂੰ ਹੋਰਨਾਂ ਮੁਲਕਾਂ ਨਾਲੋਂ ਬਿਹਤਰ ਕਰਾਰ ਦਿੱਤਾ।
ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਤੀਜੀ ਬੈਠਕ ਸੀ। ਅੱਜ ਦੀ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਹਾਲਾਂਕਿ, ਇਸ ਬੈਠਕ ਵਿੱਚ ਲੌਕਡਾਊਨ ਵਧਾਉਣ ਬਾਰੇ ਚਰਚਾ ਹੋਣ ਬਾਰੇ ਸਥਿਤੀ ਸਾਫ ਨਹੀਂ ਹੈ। ਹਾਲੇ ਵੀ ਕਈ ਸੂਬੇ ਲੌਕਡਾਊਨ ਜਾਰੀ ਰੱਖਣ ਦੇ ਪੱਖ ਵਿੱਚ ਹਨ। ਦੇਸ਼ ਵਿੱਚ ਦੂਜੇ ਗੇੜ ਦੀ ਤਾਲਾਬੰਦੀ ਤਿੰਨ ਮਈ ਨੂੰ ਪੂਰੀ ਹੋਣ ਜਾ ਰਹੀ ਹੈ।
ਦੇਸ਼ ਤੇ ਵਿਦੇਸ਼ ਦੇ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ 16 ਮਈ ਤਕ ਤਾਲਾਬੰਦੀ ਰੱਖਦੀ ਹੈ ਤਾਂ ਕੋਰੋਨਾ ਤੋਂ ਕਾਫੀ ਹੱਦ ਤਕ ਰਾਹਤ ਮਿਲ ਸਕਦੀ ਹੈ। ਹਾਲ ਦੀ ਘੜੀ ਮੋਦੀ ਸਰਕਾਰ ਨੇ ਕੋਰੋਨਾ ਮੁਕਤ ਇਲਾਕਿਆਂ ਵਿੱਚ ਕੁਝ ਸ਼ਰਤਾਂ ਤਹਿਤ ਕਾਰੋਬਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਹੁਣ ਤਿੰਨ ਮਈ ਮਗਰੋਂ ਸਰਕਾਰ ਕੀ ਖੁੱਲ੍ਹ ਦੇਵੇਗੀ, ਇਹ ਫਿਲਹਾਲ ਤੈਅ ਨਹੀਂ।दिल्ली: प्रधानमंत्री मोदी वीडियो कॉन्फ्रेंसिंग के जरिये राज्य के सभी मुख्यमंत्रियों से बात कर रहे हैं। #COVID19 pic.twitter.com/4MLs7goqx2
— ANI_HindiNews (@AHindinews) April 27, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement