ਪੜਚੋਲ ਕਰੋ
ਮੋਦੀ ਵੱਲੋਂ ਮਨਿਕਾ ਬੱਤਰਾ ਨੂੰ ਚੁਣੌਤੀ, ਜਾਣੋ ਕੌਣ ਹੈ ਮਨਿਕਾ?

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵਿੱਟਰ ’ਤੇ ਵੀਡੀਓ ਪੋਸਟ ਕਰਕੇ ਫਿਟਨੈੱਸ ਚੈਲੇਂਜ ਤਹਿਤ ਕਾਂਗਰਸ ਦੇ ਸਹਿਯੋਗ ਨਾਲ ਕਰਨਾਟਕ ਦੇ ਮੁੱਖ ਮੰਤਰੀ ਬਣੇ ਐਚਡੀ ਕੁਮਾਰ ਸਵਾਮੀ ਤੇ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਨੂੰ ਨਾਮਜ਼ਦ ਕੀਤਾ। ਕਾਮਨਵੈਲਥ ਖੇਡਾਂ ਵਿੱਚ ਟੇਬਲ ਟੈਨਿਸ ਦੇ ਮਹਿਲਾ ਸਿੰਗਲਜ਼ ਵਿੱਚ ਮਨਿਕਾ ਬੱਤਰਾ ਨੇ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। https://twitter.com/narendramodi/status/1006740125672353794 ਮਨਿਕਾ ਬੱਤਰਾ ਨੇ ਫਾਈਨਲ ਵਿੱਚ ਸਿੰਗਾਪੁਰ ਦੀ ਯੂ ਮੇਂਗਿਊ ਨੂੰ 4-0 ਨਾਲ ਹਰਾ ਕੇ ਮੌਜੂਦਾ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਦੂਜਾ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਪੂਰਾ ਦੇਸ਼ ਮਨਿਕਾ ਨੂੰ ਜਾਣਨ ਲੱਗ ਪਿਆ।
ਫਿਟਨੈੱਸ ਮਨਿਕਾ ਦਾ ਅਗਲਾ ਟਾਰਗਿਟਮਨਿਕਾ ਬੱਤਰਾ ਨੇ ਇੰਟਰਵਿਊ ਦੌਰਾਨ ਕਿਹਾ ਕਿ ਉਸ ਨੇ ਆਪਣੀ ਫਿਟਨੈਸ ’ਤੇ ਕੰਮ ਕਰਨਾ ਹੈ ਕਿਉਂਕਿ ਖੇਡ ਬਹੁਤ ਤੇਜ਼ ਹੈ ਤੇ ਜਿੱਤਣ ਲਈ ਚੰਗੀ ਫਿਟਨੈਸ ਦਾ ਹੋਣਾ ਜ਼ਰੂਰੀ ਹੈ।
ਕਾਮਨਵੈਲਥ ਵਿੱਚ ਤਿੰਨ ਵਾਰ ਦੀ ਓਲੰਪਿਕ ਚੈਂਪੀਅਨ ਨੂੰ ਦਿੱਤੀ ਮਾਤ22 ਸਾਲ ਦੀ ਮਨਿਕਾ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਵਾਰ ਓਲੰਪਿਕ ਜੇਤੂ ਸਿੰਗਾਪੁਰ ਦੀ ਫੇਂਗ ਤਿਆਨਵੇਈ ਤੇ ਸਿੰਗਾਪੁਰ ਦੀ ਨੰਬਰ 2 ਮੇਂਗਿਊ ਯੂ ਨੂੰ ਸ਼ਿਕਸਤ ਦਿੱਤੀ। ਉਸ ਨੇ ਕਿਹਾ ਕਿ ਉਹ ਦੇਸ਼ ਲਈ ਟੇਬਲ ਟੈਨਿਸ ਵਿੱਚ ਉਹ ਕਾਮਯਾਬੀ ਹਾਸਲ ਕਰਨਾ ਚਾਹੁੰਦੀ ਹੈ ਜੋ ਬੈਡਮਿੰਟਨ ਵਿੱਚ ਸਾਇਨਾ ਨਹਿਵਾਲ ਤੇ ਪੀ ਵੀ ਸਿੰਧੂ ਨੇ ਹਾਸਲ ਕੀਤੀ ਹੈ। https://instagram.com/p/BjUzf4MHMR6/?utm_source=ig_embed
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















