ਪੜਚੋਲ ਕਰੋ
Advertisement
ਹੁਣ ਮੋਦੀ ਨੇ ਜੰਗਲ 'ਚ ਜਾ ਕੇ ਕੀਤਾ ਖਤਰਨਾਕ ਕੰਮ! ਡਿਸਕਵਰੀ ਚੈਨਲ ਦੇ ਕੈਮਰੇ 'ਚ ਕੈਦ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦੀ ਹੀ ਟੀਵੀ ਸ਼ੋਅ ‘ਮੈਨ ਵਰਸਿਜ਼ ਵਾਈਲਡ’ (Man Vs Wild) ‘ਚ ਨਜ਼ਰ ਆਉਣਗੇ। ਜੀ ਹਾਂ, ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡਿਸਕਵਰੀ ਚੈਨਲ ਦੇ ਫੇਮਸ ਸ਼ੋਅ 'Man Vs Wild' ‘ਚ ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਨਾਲ ਨਜ਼ਰ ਆਉਣਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦੀ ਹੀ ਟੀਵੀ ਸ਼ੋਅ ‘ਮੈਨ ਵਰਸਿਜ਼ ਵਾਈਲਡ’ (Man Vs Wild) ‘ਚ ਨਜ਼ਰ ਆਉਣਗੇ। ਜੀ ਹਾਂ, ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡਿਸਕਵਰੀ ਚੈਨਲ ਦੇ ਫੇਮਸ ਸ਼ੋਅ 'Man Vs Wild' ‘ਚ ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਨਾਲ ਨਜ਼ਰ ਆਉਣਗੇ। ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਨੇ ਟਵਿੱਟਰ ‘ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ‘ਚ ਦੱਸਿਆ ਗਿਆ ਹੈ ਕਿ 12 ਅਗਸਤ ਨੂੰ ਰਾਤ 9 ਵਜੇ ਸ਼ੋਅ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸ਼ੋਅ ‘ਚ ਪੀਐਮ ਪਸ਼ੂ ਸਰੱਖਿਆ ਤੇ ਵਾਤਾਵਰਣ ਬਦਲਾਅ ਬਾਰੇ ਜਨਤਾ ਨੂੰ ਜਾਗਰੂਕ ਕਰਨਗੇ।
ਟਵਿੱਟਰ ‘ਤੇ ਬੇਅਰ ਗ੍ਰਿਲਸ ਨੇ ਲਿਖਿਆ, “180 ਦੇਸ਼ਾਂ ਦੇ ਲੋਕਾਂ ਨੂੰ ਪੀਐਮ ਮੋਦੀ ਦਾ ਦੂਜਾ ਪੱਖ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਪਸ਼ੂ ਸੁਰੱਖਿਆ ਤੇ ਵਾਤਾਵਰਣ ਬਦਲਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਜੰਗਲਾਂ ‘ਚ ਜਾ ਕੇ ਖ਼ਤਰਨਾਕ ਕੰਮ ਕੀਤਾ ਹੈ।”
ਸ਼ੇਅਰ ਕੀਤੀ ਵੀਡੀਆ ‘ਚ ਪੀਐਮ ਮੋਦੀ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਸ਼ੋਅ ਦੇ ਹੋਸਟ ਨਾਲ ਉਹ ਹੱਸਦੇ ਹੋਏ ਚਰਚਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਕਿਸ਼ਤੀ ‘ਚ ਬੈਠੇ ਜੰਗਲ ‘ਚ ਚੜ੍ਹਾਈ ਕਰਦੇ ਨਜ਼ਰ ਆ ਰਹੇ ਹਨ।People across 180 countries will get to see the unknown side of PM @narendramodi as he ventures into Indian wilderness to create awareness about animal conservation & environmental change. Catch Man Vs Wild with PM Modi @DiscoveryIN on August 12 @ 9 pm. #PMModionDiscovery pic.twitter.com/MW2E6aMleE
— Bear Grylls (@BearGrylls) 29 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਕਾਰੋਬਾਰ
Advertisement