ਪੜਚੋਲ ਕਰੋ
Advertisement
ਪੀਐਮ ਮੋਦੀ ਬ੍ਰਾਜ਼ੀਲ ਲਈ ਰਵਾਨਾ, ਬ੍ਰਿਕਸ ਸੰਮੇਲਨ 'ਚ ਅੱਤਵਾਦ ਤੇ ਵਪਾਰ 'ਤੇ ਚਰਚਾ ਦੀ ਉਮੀਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਬ੍ਰਾਜ਼ੀਲ ਲਈ ਰਵਾਨਾ ਹੋਏ। ਬ੍ਰਿਕਸ ਸੰਮੇਲਨ 13-14 ਨਵੰਬਰ ਨੂੰ ਬ੍ਰਾਜ਼ੀਲ 'ਚ ਹੋ ਰਿਹਾ ਹੈ ਜਿਸ ਦਾ ਵਿਸ਼ਾ ‘ਨਵੀਨਤਮ ਭਵਿੱਖ ਲਈ ਆਰਥਿਕ ਵਿਕਾਸ’ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਬ੍ਰਾਜ਼ੀਲ ਲਈ ਰਵਾਨਾ ਹੋਏ। ਬ੍ਰਿਕਸ ਸੰਮੇਲਨ 13-14 ਨਵੰਬਰ ਨੂੰ ਬ੍ਰਾਜ਼ੀਲ 'ਚ ਹੋ ਰਿਹਾ ਹੈ ਜਿਸ ਦਾ ਵਿਸ਼ਾ ‘ਨਵੀਨਤਮ ਭਵਿੱਖ ਲਈ ਆਰਥਿਕ ਵਿਕਾਸ’ ਹੈ। ਪੀਐਮਓ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿ 6ਵੀਂ ਵਾਰ ਪੀਐਮ ਮੋਦੀ ਬ੍ਰਿਕਸ ਸੰਮੇਲਨ 'ਚ ਹਿੱਸਾ ਲੈ ਰਹੇ ਹਨ।
ਬ੍ਰਾਜ਼ੀਲ ਜਾਣ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕੀਤਾ, “ਮੈਂ 13-14 ਨਵੰਬਰ ਨੂੰ ਬ੍ਰਾਜ਼ੀਲ 'ਚ ਹੋਏ ਬ੍ਰਿਕਸ ਸੰਮੇਲਨ 'ਚ ਹਿੱਸਾ ਲਵਾਂਗਾ। ਇਸ ਸੰਮੇਲਨ ਦਾ ਵਿਸ਼ਾ ‘ਨਵੀਨਤਮ ਭਵਿੱਖ ਲਈ ਆਰਥਿਕ ਵਿਕਾਸ’ ਹੈ। ਮੈਨੂੰ ਉਮੀਦ ਹੈ ਕਿ ਮੈਂ ਬ੍ਰਿਕਸ ਨੇਤਾਵਾਂ ਨਾਲ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰਾਂਗਾ।"
ਇਸ ਯਾਤਰਾ 'ਚ ਭਾਰਤ ਤੋਂ ਸਨਅਤਕਾਰਾਂ ਦਾ ਵੱਡਾ ਵਫ਼ਦ ਵੀ ਮੌਜੂਦ ਹੋ ਸਕਦਾ ਹੈ। ਇਹ ਪ੍ਰਤੀਨਿਧੀ ਮੰਡਲ ਬ੍ਰਿਕਸ ਬਿਜ਼ਨਸ ਫੋਰਮ 'ਚ ਵਿਸ਼ੇਸ਼ ਤੌਰ 'ਤੇ ਹਿੱਸਾ ਲਵੇਗਾ ਜਿੱਥੇ ਸਾਰੇ ਪੰਜ ਦੇਸ਼ਾਂ ਦੇ ਵਪਾਰਕ ਭਾਈਚਾਰੇ ਮੌਜੂਦ ਰਹਿਣਗੇ।I would be taking part in this year’s BRICS Summit being held in Brazil on 13th and 14th November. The Summit’s theme is ‘Economic growth for an innovative future.’ I look forward to holding discussions with BRICS leaders on greater cooperation in a wide range of areas.
— Narendra Modi (@narendramodi) November 12, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement