ਪੜਚੋਲ ਕਰੋ
Advertisement
ਕਰਤਾਰਪੁਰ ਗਲਿਆਰੇ ਬਾਰੇ ਮੋਦੀ ਦੇ ਮਾਖਿਓਂ ਮਿੱਠੇ ਬੋਲ..!
ਨਵੀਂ ਦਿੱਲੀ: ਗੁਰੂ ਨਾਨਕ ਦੇਵੀ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਬਹਾਲੀ ਦਾ ਜ਼ਰੀਆ ਦੱਸਿਆ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਨ 1947 ਵਿੱਚ ਜੋ ਹੋਇਆ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਫ਼ੌਜਾਂ ਵਿੱਚ ਮੁੱਦੇ ਬਣੇ ਰਹਿਣਗੇ ਅਤੇ ਸਿਰਫ਼ ਸਮਾਂ ਹੀ ਸਾਨੂੰ ਇਸ ਵਿੱਚੋਂ ਬਾਹਰ ਨਿੱਕਲਣ ਦਾ ਮਾਰਗ ਦਿਖਾਏਗਾ। ਉਨ੍ਹਾਂ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਬਰਲਿਨ ਦੀ ਕੰਧ ਡਿੱਗੇਗੀ। ਹੋ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਸਦਕਾ ਇਹ ਕਰਤਾਰਪੁਰ ਗਲਿਆਰਾ ਸਿਰਫ਼ ਇੱਕ ਗਲਿਆਰਾ ਨਹੀਂ ਰਹਿ ਜਾਵੇਗਾ ਬਲਕਿ, ਦੋਵਾਂ ਦੇਸ਼ਾਂ ਦਰਮਿਆਨ ਇੱਕ ਪੁਲ ਦਾ ਕੰਮ ਕਰੇਗਾ।#WATCH: Prime Minister Narendra Modi says on #KartarpurCorridor, "kisne socha that ki Berlin ki deewar gir sakti hai. Shayad Guru Nanak Dev Ji ke aashirwad se, Kartarpur ka corridor sirf corrdior nahi, jan jan ko jodne ka bahut bada karan ban sakta hai" pic.twitter.com/D2WCrD8qNM
— ANI (@ANI) November 23, 2018
ਮੋਦੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ’ਤੇ ਬਾਦਲ ਪਰਿਵਾਰ ਵੱਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਬੋਲ ਰਹੇ ਸਨ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਸਮੇਤ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰਬਾਣੀ ਦੇਸ਼ ਦੀਆਂ ਮਹਾਨ ਸੰਸਕ੍ਰਿਤਕ ਪ੍ਰੰਪਰਾਵਾਂ ਦਾ ਸਰਲ ਤੇ ਬਹੁਤ ਚੰਗੇ ਤਰੀਕੇ ਨਾਲ ਨਿਚੋੜ ਪੇਸ਼ ਕਰਦੀ ਹੈ ਤੇ ਇਕ-ਇੱਕ ਸ਼ਬਦ ਪ੍ਰੇਰਣਾਮਈ ਦਿੰਦਾ ਹੈ। ਗੁਰਬਾਣੀ ਦੇਸ਼ ਦੀ ਭਾਈਚਾਰਕ ਅਖੰਡਤਾ ਦਾ ਸਮਰੱਥਵਾਨ ਸੰਦੇਸ਼ ਹੈ। ਸਬੰਧਤ ਖ਼ਬਰ- ਭਾਰਤ ਅੰਦਰ ਹੀ ਭੁੱਲੇ-ਵਿਸਰੇ ਕਈ ਗੁਰਦੁਆਰੇ, ਸਰਕਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਸਾਰ ਲੈਣ ਦੀ ਲੋੜ..! ਕਰਤਾਰਪੁਰ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ 18 ਸਾਲ ਬਿਤਾਏ ਅਤੇ 1539 ਈਸਵੀ ਵਿੱਚ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਇੱਥੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਗਿਆ। 1947 ਵਿੱਚ ਦੇਸ਼ ਵੰਡ ਦੌਰਾਨ ਇਹ ਪਵਿੱਤਰ ਅਸਥਾਨ ਪਾਕਿਸਤਾਨ ਵਿੱਚ ਚਲਿਆ ਗਿਆ। ਹੁਣ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਆਖ਼ਰੀ ਕਸਬੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤਕ ਵਿਸ਼ੇਸ਼ ਗਲਿਆਰੇ ਦੀ ਉਸਾਰੀ ਕਰਵਾਈ ਜਾਵੇਗੀ, ਜਿਸ ਰਾਹੀਂ ਸ਼ਰਧਾਲੂ ਬਗ਼ੈਰ ਵੀਜ਼ਾ ਤੋਂ ਪਾਕਿਸਤਾਨ ਸਥਿਤ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣਗੇ। ਭਾਰਤ ਗਲਿਆਰੇ ਦੇ ਉਸਾਰੀ ਕਾਰਜ 26 ਨਵੰਬਰ ਤੋਂ ਸ਼ੁਰੂ ਕਰੇਗਾ ਜਦਕਿ ਪਾਕਿਸਤਾਨ 28 ਨਵੰਬਰ ਤੋਂ ਇਸ ਦਾ ਨੀਂਹ ਪੱਥਰ ਰੱਖਣ ਜਾ ਰਿਹਾ ਹੈ। ਦੋਵੇਂ ਦੇਸ਼ ਆਪੋ-ਆਪਣੇ ਪਾਸੇ ਗਲਿਆਰਾ ਉਸਾਰਨਗੇ ਜੋ ਕੌਮਾਂਤਰੀ ਸਰਹੱਦ 'ਤੇ ਮਿਲਾਏ ਜਾਣਗੇ। ਇਹ ਵੀ ਪੜ੍ਹੋ-Prime Minister Narendra Modi, while participating in the Gurpurab celebrations, said that Kartarpur Corridor could be a reason to connect people, adding that the incidents of 1947 should be left behind
Read @ANI story | https://t.co/kiUZ8oGaju pic.twitter.com/MHEjd97yH7 — ANI Digital (@ani_digital) November 23, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement