ਪੜਚੋਲ ਕਰੋ
Advertisement
ਮੋਦੀ ਨੇ ਲੋਕ ਸਭਾ ਚੋਣ ਜਿੱਤ ਕਿਹਾ, "ਤੁਸੀਂ ਫਕੀਰ ਦੀ ਝੋਲੀ ਭਰ ਦਿੱਤੀ"
ਮੋਦੀ ਨੇ ਦਿੱਲੀ ਵਿੱਚ ਭਾਜਪਾ ਦਫ਼ਤਰ ਵਿੱਚ 40 ਮਿੰਟ ਤਕ ਆਪਣੀ ਪਾਰਟੀ ਦੇ ਕਾਰਕੁੰਨਾਂ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਕਿ ਉਹ ਬੁਰੇ ਇਰਾਦੇ ਤੇ ਬਦਨੀਅਤ ਨਾਲ ਕੋਈ ਕੰਮ ਨਹੀਂ ਕਰਨਗੇ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਦੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਮੋਦੀ ਨੇ ਦੇਸ਼ ਵਾਸੀਆਂ ਨੂੰ ਕਿਹਾ ਹੈ ਕਿ ਜਨਤਾ ਨੇ ਇਸ ਫਕੀਰ ਦੀ ਝੋਲੀ ਭਰ ਦਿੱਤੀ।
ਮੋਦੀ ਨੇ ਦਿੱਲੀ ਵਿੱਚ ਭਾਜਪਾ ਦਫ਼ਤਰ ਵਿੱਚ 40 ਮਿੰਟ ਤਕ ਆਪਣੀ ਪਾਰਟੀ ਦੇ ਕਾਰਕੁੰਨਾਂ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਕਿ ਉਹ ਬੁਰੇ ਇਰਾਦੇ ਤੇ ਬਦਨੀਅਤ ਨਾਲ ਕੋਈ ਕੰਮ ਨਹੀਂ ਕਰਨਗੇ। ਮੋਦੀ ਨੇ ਇਹ ਵੀ ਕਿਹਾ ਕਿ ਉਹ ਆਪਣੇ ਲਈ ਕੋਈ ਕੰਮ ਨਹੀਂ ਕਰਨਗੇ ਅਤੇ ਉਨ੍ਹਾਂ ਦੇ ਸ਼ਰੀਰ ਦਾ ਕਣ-ਕਣ ਦੇਸ਼ ਵਾਸੀਆਂ ਲਈ ਸਮਰਪਿਤ ਹੈ।
ਨਰੇਂਦਰ ਮੋਦੀ ਕਿਹਾ ਕਿ ਗਰੀਬੀ ਦਾ ਕਲੰਕ ਮਿਟਾਉਣ ਦੇ ਸੁਫ਼ਨੇ ਨਾਲ ਚੱਲਣਾ ਹੈ ਅਤੇ ਦੇਸ਼ ਨੂੰ ਸਮਰੱਥ ਰਾਸ਼ਟਰ ਬਣਾਉਣ ਦੀ ਦਿਸ਼ਾ ਵੱਲ ਲਿਜਾਣਾ ਹੈ। ਮੋਦੀ ਨੇ ਦਾਅਵਾ ਕੀਤਾ ਹੈ ਕਿ ਇਹ ਬਹੁਮਤ ਵਿਸ਼ਵ ਨੂੰ ਹੈਰਾਨ ਕਰਨ ਵਾਲਾ ਹੈ ਅਤੇ ਦੇਸ਼ ਨੂੰ ਸਾਰੀਆਂ ਸਮੱਸਿਆਵਾਂ ਤੋਂ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਮੱਤਦਾਨ ਇਨ੍ਹਾਂ ਚੋਣਾਂ 'ਚ ਹੋਇਆ ਅਤੇ ਪੀਐਮ ਨੇ ਚੋਣ ਕਮਿਸ਼ਨ ਨੂੰ ਉੱਤਮ ਤਰੀਕੇ ਨਾਲ ਚੋਣਾਂ ਕਰਾਉਣ ਦੀ ਵਧਾਈ ਵੀ ਦਿੱਤੀ।
ਦੇਖੋ ਵੀਡੀਓ-
Thank you India! Watch from the BJP Headquarters. https://t.co/6WTN8almav
— Narendra Modi (@narendramodi) May 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement