ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 71ਵੀਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਬੀਜੇਪੀ ਪੀਐਮ ਮੋਦੀ ਦੇ ਜਨਮ ਦਿਨ ਨੂੰ ਵਿਲੱਖਣ ਤਰੀਕੇ ਨਾਲ ਮਨਾਉਣ ਦੀ ਤਿਆਰੀ 'ਚ ਜੁੱਟੀ ਹੈ। ਬੀਜੇਪੀ ਨੇ 20 ਦਿਨਾਂ ਦੇਸ਼ਵਿਆਪੀ ਅਭਿਆਨ ਦੀ ਯੋਜਨਾ ਉਲੀਕੀ ਹੈ। ਜੋ ਅੱਜ ਤੋਂ ਸ਼ੁਰੂ ਹੋਵੇਗਾ ਤੇ 7 ਅਕਤੂਬਰ ਨੂੰ ਖਤਮ ਹੋਵੇਗਾ। ਜਾਣਕਾਰੀ ਦੇ ਮੁਤਾਬਕ ਇਸ ਅਭਿਆਨ ਨੂੰ ਸੇਵਾ ਤੇ ਸਮਰਪਣ ਅਭਿਆਨ ਨਾਂਅ ਦਿੱਤਾ ਗਿਆ ਹੈ।


ਦਰਅਸਲ 20 ਦਿਨ ਦੇ ਇਸ ਅਭਿਆਨ ਦੇ ਪਿੱਛੇ ਵਜ੍ਹਾ ਇਹ ਹੈ ਕਿ ਅੱਜ ਤੋਂ 20 ਦਿਨ ਬਾਅਦ ਯਾਨੀ 7 ਅਕਤੂਬਰ ਨੂੰ 20 ਸਾਲ ਪਹਿਲਾਂ ਪੀਐਮ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਨੂੰ ਦੇਖਦਿਆਂ ਬੀਜੇਪੀ ਨੇ ਇਸ ਅਭਿਆਨ ਨੂੰ 7 ਅਕਤੂਬਰ ਤਕ ਚਲਾਉਣ ਦਾ ਫੈਸਲਾ ਕੀਤਾ ਹੈ। ਉੱਥੇ ਹੀ ਬੀਜੇਪੀ ਨੇ ਇਸ ਲਈ ਚਾਰ ਮੈਂਬਰੀ ਕਮੇਟੀ ਬਣਾਈ ਜੋ ਪਾਰਟੀ ਕਾਰਕੁੰਨਾ ਲਈ ਪ੍ਰੋਗਰਾਮ ਆਯੋਜਿਤ ਕਰਨਗੇ। ਦੱਸ ਦੇਈਏ ਇਸ ਕਮੇਟੀ ਦੀ ਅਗਵਾਈ ਕੈਲਆਸ਼ ਵਿਜੇਵਰਗੀਯ ਕਰ ਰਹੇ ਹਨ।


ਦੱਸਿਆ ਜਾ ਰਿਹਾ ਹੈ ਕਿ ਖੂਨਦਾਨ ਕੈਂਪ, ਮੋਦੀ ਦੇ ਜੀਵਨ 'ਤੇ ਪ੍ਰਦਰਸ਼ਨੀ ਜਿਹੇ ਕੰਮ ਇਸ ਅਭਿਆਨ ਦੇ ਤਹਿਤ ਕਰਵਾਏ ਜਾਣਗੇ। ਇਸ ਦੇ ਨਾਲ ਹੀ ਪਾਰਟੀ ਦੇ ਸਾਰੇ ਦਫ਼ਤਰਾਂ ਤੋਂ ਲੱਖਾਂ ਦੀ ਸੰਖਿਆਂ 'ਚ ਪੋਸਟਕਾਰਡ ਪੀਐਮ ਮੋਦੀ ਨੂੰ ਭੇਜੇ ਜਾਣਗੇ।


ਤਮਾਮ ਸੂਬਿਆਂ 'ਚ ਮੋਦੀ ਦੇ ਜਨਮਦਿਨ ਦੀਆਂ ਜ਼ੋਰਾਂ ਨਾਲ ਤਿਆਰੀਆਂ


ਪੂਰੇ ਦੇਸ਼ ਦੀ ਤਰਜ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮ ਦਿਨ ਨੂੰ ਮਨਾਉਣ ਦੀਆਂ ਤਿਆਰੀਆਂ 'ਚ ਜੁੱਟੀ ਬੀਜੇਪੀ ਨੇ ਪੱਛਮੀ ਬੰਗਾਲ, ਛੱਤੀਸਗੜ੍ਹ, ਜੰਮੂ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ, ਅਸਮ, ਬੈਂਗਲੁਰੂ-ਕਰਨਾਟਕ, ਪਟਨਾ 'ਚ ਸ਼ਾਨਦਾਰ ਜਸ਼ਨ ਮਨਾਉਣ ਦੀ ਤਿਆਰੀ ਕੀਤੀ ਹੈ।


ਪੀਐਮ ਮੋਦੀ ਦੇ ਜੀਵਨ ਤੇ ਕੰਮਕਾਜ 'ਤੇ ਪ੍ਰਦਰਸ਼ਨੀਆਂ- ਦਿਲੀਪ ਘੋਸ਼


ਪੱਛਮੀ ਬੰਗਾਲ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਪਾਰਟੀ ਇਨ੍ਹਾਂ 20 ਦਿਨਾਂ 'ਚ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰੇਗੀ। ਸੂਬੇ ਦੇ ਹਰ ਜ਼ਿਲ੍ਹੇ 'ਚ ਪੀਐਮ ਮੋਦੀ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਕੰਮਕਾਜ ਤੇ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆਂ।


20 ਸਾਲ ਦਾ ਸਫ਼ਰ ਸੇਵਾ ਤੇ ਸਮਰਪਣ ਦਾ ਪ੍ਰਤੀਕ ਹੈ- ਰਮਨ ਸਿੰਘ


ਛੱਤੀਸਘੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਕਿਹਾ ਕਿ ਪੀਐਮ ਮੋਦੀ ਦਾ ਇਹ 20 ਸਾਲ ਦਾ ਸਫ਼ਰ ਵਾਕਯ ਹੀ ਸੇਵਾ ਤੇ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਘੱਟੋ ਘੱਟ 15 ਲੱਖ ਪੋਸਟਕਾਰਡ ਇੱਥੋਂ ਪੀਐਮ ਮੋਦੀ ਨੂੰ ਭੇਜੇ ਜਾਣ।
ਉੱਥੇ ਹੀ ਜੰਮੂ 'ਚ ਵੀ ਬੀਜੇਪੀ ਨੇ ਪੀਐਮ ਮੋਦੀ ਦਾ ਜਨਮਦਿਨ ਮਨਾਉਣ ਲਈ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ।