PM Narendra Modi Egypt Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਸਫਲ ਦੌਰੇ ਤੋਂ ਬਾਅਦ ਸ਼ਨੀਵਾਰ (24 ਜੂਨ) ਨੂੰ ਆਪਣੇ ਦੋ ਦਿਨਾਂ ਸਰਕਾਰੀ ਦੌਰੇ 'ਤੇ ਮਿਸਰ ਪਹੁੰਚ ਗਏ। ਦੌਰੇ ਦੇ ਦੂਜੇ ਦਿਨ ਯਾਨੀ ਐਤਵਾਰ (25 ਜੂਨ) ਨੂੰ ਰਾਜਧਾਨੀ ਕਾਹਿਰਾ ਵਿੱਚ ਉਨ੍ਹਾਂ ਨੂੰ ਮਿਸਰ ਦੇ ਸਰਵਉੱਚ ਸਰਕਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਨੇ ਪੀਐਮ ਮੋਦੀ ਨੂੰ 'ਆਰਡਰ ਆਫ਼ ਦ ਨਾਈਲ' ਪੁਰਸਕਾਰ ਨਾਲ ਸਨਮਾਨਿਤ ਕੀਤਾ।
ਦੱਸ ਦਈਏ ਕਿ 'ਆਰਡਰ ਆਫ ਦ ਨਾਈਲ' ਮਿਸਰ ਦਾ ਸਰਵਉੱਚ ਸਰਕਾਰੀ ਸਨਮਾਨ ਹੈ। ਮਿਸਰ ਦੇ ਰਾਸ਼ਟਰਪਤੀ ਨੇ ਦੋ-ਪੱਖੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਦੋਵਾਂ ਨੇਤਾਵਾਂ ਨੇ ਆਪਣੀ ਮੁਲਾਕਾਤ ਦੌਰਾਨ ਇੱਕ ਮਹੱਤਵਪੂਰਨ ਸਮਝੌਤਾ ਪੱਤਰ (ਐੱਮਓਯੂ) 'ਤੇ ਦਸਤਖਤ ਕੀਤੇ।
ਅਲ-ਹਕੀਮ ਮਸਜਿਦ ਦਾ ਦੌਰਾ
ਪਿਛਲੇ 9 ਸਾਲਾਂ 'ਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨ ਦਿੱਤਾ ਗਿਆ। ਇਹ 13ਵਾਂ ਸਭ ਤੋਂ ਵੱਡਾ ਸਨਮਾਨ ਹੈ। ਇਸ ਤੋਂ ਪਹਿਲਾਂ ਇੱਥੇ ਪ੍ਰਧਾਨ ਮੰਤਰੀ ਨੇ ਕਾਹਿਰਾ ਵਿੱਚ ਦੇਸ਼ ਦੀ 11ਵੀਂ ਸਦੀ ਦੀ ਅਲ-ਹਕੀਮ ਮਸਜਿਦ ਦਾ ਦੌਰਾ ਕੀਤਾ, ਜਿਸ ਨੂੰ ਭਾਰਤ ਦੇ ਦਾਊਦੀ ਬੋਹਰਾ ਭਾਈਚਾਰੇ ਦੀ ਮਦਦ ਨਾਲ ਬਹਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Manipur Situation: ਸੜ ਰਿਹਾ ਮਨੀਪੁਰ! ਸੁਰੱਖਿਆ ਬਲਾਂ 'ਤੇ ਹਾਵੀ ਹੋਣ ਲੱਗੇ ਲੋਕ, 12 ਦਹਿਸ਼ਤਗਰਦ ਛਡਾਏ
ਬੋਹਰਾ ਭਾਈਚਾਰੇ ਨੇ ਕਰਵਾਈ ਸੀ ਮਸਜਿਦ ਦੀ ਮੁਰੰਮਤ
ਇਸ ਮਸਜਿਦ ਦੀ ਮੁਰੰਮਤ ਬੋਹਰਾ ਭਾਈਚਾਰੇ ਵੱਲੋਂ ਕੀਤੀ ਗਈ ਸੀ ਅਤੇ 1980 ਵਿੱਚ ਨਵੇਂ ਰੂਪ ਵਿੱਚ ਲੋਕਾਂ ਦੇ ਸਾਹਮਣੇ ਆਈ ਸੀ। ਇਸ ਨਿਰਮਾਣ ਕਾਰਜ ਦੀ ਜ਼ਿੰਮੇਵਾਰੀ ਦਾਊਦੀ ਬੋਹਰਾ ਭਾਈਚਾਰੇ ਦੇ 52ਵੇਂ ਮੌਲਵੀ ਸਯਦਨਾ ਮੁਹੰਮਦ ਬੁਰਹਾਨੁਦੀਨ ਨੇ ਲਈ ਸੀ ਅਤੇ ਮੁਹੰਮਦ ਬੁਰਹਾਨੁਦੀਨ ਭਾਰਤ ਨਾਲ ਸਬੰਧਤ ਸਨ।
ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ
ਅਲ-ਹਕੀਮ ਮਸਜਿਦ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਹਿਰਾ ਵਿੱਚ ਹੇਲੀਓਪੋਲਿਸ ਵਾਰ ਮੈਮੋਰੀਅਲ (ਵਾਰ ਕਬਰਸਤਾਨ) ਦਾ ਦੌਰਾ ਕੀਤਾ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਸਰਬੋਤਮ ਕੁਰਬਾਨੀ ਕਰਨ ਵਾਲੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਤੋਂ ਪਹਿਲਾਂ ਦੌਰੇ ਦੇ ਪਹਿਲੇ ਦਿਨ ਸ਼ਨੀਵਾਰ (24 ਜੂਨ) ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਜਧਾਨੀ ਕਾਹਿਰਾ ਵਿੱਚ ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫਾ ਮੈਡਬੌਲੀ ਨਾਲ ਮੁਲਾਕਾਤ ਕੀਤੀ। ਮੁਸਤਫਾ ਮੈਡਬੌਲੀ ਨੇ ਹੀ ਹਵਾਈ ਅੱਡੇ 'ਤੇ ਪੀਐਮ ਮੋਦੀ ਦਾ ਸਵਾਗਤ ਕੀਤਾ ਸੀ।
ਇਹ ਵੀ ਪੜ੍ਹੋ: Kedarnath Dham: ਕੇਦਾਰਨਾਥ ਧਾਮ 'ਚ ਲਗਾਤਾਰ ਪੈ ਰਹੇ ਮੀਂਹ ਨੇ ਵਧਾਈਆਂ ਸ਼ਰਧਾਲੂਆਂ ਦੀਆਂ ਮੁਸ਼ਕਿਲਾਂ, ਖਰਾਬ ਮੌਸਮ ਕਾਰਨ ਰੋਕੀ ਗਈ ਯਾਤਰਾ