ਪੜਚੋਲ ਕਰੋ
Advertisement
ਮੋਦੀ ਤਿੰਨ ਦਿਨੀਂ ਥਾਈਲੈਂਡ ਲਈ ਰਵਾਨਾ, ਸ਼ਾਮ ਨੂੰ ਪਹੁੰਚਣਗੇ ਬੈਂਕਾਕ
ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੀ 3 ਦਿਨਾ ਯਾਤਰਾ 'ਤੇ ਰਵਾਨਾ ਹੋ ਗਏ ਹਨ। ਉਹ ਆਪਣੀ ਇਸ ਯਾਤਰਾ ਦੌਰਾਨ ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਦੇ ਸੰਗਠਨ (ਆਸਿਆਨ), ਪੂਰਬੀ ਏਸ਼ੀਆ ਤੇ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (ਆਰਸੀਈਪੀ) ਸਿਖਰ ਸੰਮੇਲਨ 'ਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੀ 3 ਦਿਨਾ ਯਾਤਰਾ 'ਤੇ ਰਵਾਨਾ ਹੋ ਗਏ ਹਨ। ਉਹ ਆਪਣੀ ਇਸ ਯਾਤਰਾ ਦੌਰਾਨ ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਦੇ ਸੰਗਠਨ (ਆਸਿਆਨ), ਪੂਰਬੀ ਏਸ਼ੀਆ ਤੇ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (ਆਰਸੀਈਪੀ) ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪੀਐੱਮ ਮੋਦੀ ਆਪਣੀ ਇਸ ਯਾਤਰਾ 'ਚ 17ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ ਦੇ 14ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਤੇ ਖੇਤਰੀ ਵਿਆਪਕ ਆਰਥਿਕ ਹਿੱਸੇਦਾਰੀ (RCEP) ਸਿਖਰ ਸੰਮੇਲਨ ਤੇ ਇਸ ਨਾਲ ਸਬੰਧਤ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ।
ਪੀਐਮ ਮੋਦੀ ਨੇ ਬੈਂਕੌਕ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਆਰਸੀਈਪੀ ਬੈਠਕ ‘ਚ ਭਾਰਤ ਇਸ ਗੱਲ ‘ਤੇ ਗੌਰ ਕਰੇਗਾ ਕਿ ਕੀ ਵਪਾਰ, ਸੇਵਾਵਾਂ ਅਤੇ ਨਿਵੇਸ਼ ‘ਚ ਉਸ ਦੀ ਚਿੰਤਾਵਾਂ ਅਤੇ ਹਿੱਤਾਂ ਨੂੰ ਪੂਰੀ ਤਰ੍ਹਾਂ ਅੇਡਜਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਉਹ ਥਾਈਲੈਂਡ ਦੀ ਰਾਜਧਾਨੀ ‘ਚ ਮੌਜੂਦ ਕਰੀ ਗਲੋਬਲ ਨੇਤਾਵਾਂ ਨਾਲ ਦੋ-ਪੱਖੀ ਬੈਠਕ ਕਰਨਗੇ।
ਪੀਐੱਮ ਮੋਦੀ ਅੱਜ ਸ਼ਾਮ ਤਕ ਬੈਂਕਾਕ ਪਹੁੰਚ ਜਾਣਗੇ। ਉਹ ਅੱਜ ਸ਼ਾਮ ਸਭ ਤੋਂ ਪਹਿਲਾਂ ਨੈਸ਼ਨਲ ਇਨਡੋਰ ਸਟੇਡੀਅਮ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਥਾਈਲੈਂਡ 'ਚ ਭਾਰਤੀ ਭਾਈਚਾਰੇ ਦੀ ਗਿਣਤੀ ਕਰੀਬ ਢਾਈ ਲੱਖ ਹੈ। ਇਸ ਦੌਰਾਨ ਪੀਐੱਮ ਮੋਦੀ, ਗੁਰੂ ਨਾਨਕ ਦੇਵ ਦੀ 55ਵੇਂ ਪ੍ਰਕਾਸ਼ ਪੁਰਬ ਮੌਕੇ ਯਾਦਗਾਰੀ ਸਿੱਕਾ ਜਾਰੀ ਕਰਨਗੇ।I would be in Bangkok, Thailand to participate in various @ASEAN related Summits including the ASEAN-India Summit, East Asia Summit and a meeting on RCEP negotiations. ASEAN related Summits are key elements of India’s foreign policy, most notably our Act East Policy. @ASEAN2019TH
— Narendra Modi (@narendramodi) 2 November 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement