ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ 10 ਦਸੰਬਰ ਨੂੰ ਨਵੇਂ ਸੰਸਦ ਭਵਨ ਦੀ ਨੀਂਹ ਰੱਖਣਗੇ। ਇਸ ਦੌਰਾਨ ਵਿਰੋਧੀ ਧਿਰ ਦੇ ਕੁਝ ਲੀਡਰਾਂ ਨੂੰ ਨਿਓਤਾ ਦਿੱਤਾ ਜਾਵੇਗਾ। ਮੌਜੂਦਾ ਸੰਸਦ ਭਵਨ ਬੇਹੱਦ ਪੁਰਾਣੇ ਤੇ ਸੀਮਤ ਥਾਂ ਦੀ ਵਜ੍ਹਾ ਨਾਲ ਛੋਟਾ ਪੈਣ ਲੱਗਾ ਹੈ। ਇਸ ਲਈ ਨਵੇਂ ਭਵਨ ਦੀ ਲੋੜ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ।


ਨਵੇਂ ਸੰਸਦ ਭਵਨ ਦਾ ਨਿਰਮਾਣ ਕਰੀਬ 850 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ। ਇਸ ਸੰਸਦ ਭਵਨ ਦਾ ਮੌਜੂਦਾ ਸੰਸਦ ਭਵਨ 'ਚ ਨਿਰਮਾਣ ਕੀਤਾ ਜਾਵੇਗਾ। 2020 ਤਕ ਇਸ ਨਵੇਂ ਸੰਸਦ ਭਵਨ ਨੂੰ ਪੂਰਾ ਕਰਨ ਦੀ ਯੋਜਨਾ ਹੈ ਤਾਂ ਕਿ ਜਦੋਂ ਭਾਰਤ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ ਤਾਂ ਸਰਕਾਰ ਨਵੇਂ ਸੰਸਦ ਭਵਨ 'ਚ ਬੈਠ ਕੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਸਕੇ। ਨਵੀਂ ਬਿਲਡਿੰਗ 'ਚ ਸੰਯੁਕਤ ਸ਼ਾਸਨ ਚੱਲਣ 'ਤੇ ਵੀ 1350 ਸੰਸਦ ਮੈਂਬਰਾਂ ਦੀ ਬੈਠਣ ਦੀ ਵਿਵਸਥਾ ਹੋਵੇਗੀ।


ਨਵੀਂ ਬਿਲਡਿੰਗ 'ਚ ਵੀ ਤਿੰਨ ਫਲੋਰ ਹੋਣਗੇ


ਸੂਤਰਾਂ ਮੁਤਾਬਕ ਨਵੀਂ ਇਮਾਰਤ 65,000 ਵਰਗ ਮੀਟਰ 'ਚ ਫੈਲੀ ਹੋਵੇਗੀ। ਜਿਸ 'ਚ 16,921 ਵਰਗ ਮੀਟਰ ਦਾ ਇਲਾਕਾ ਅੰਡਰਗ੍ਰਾਊਂਡ ਹੋਵੇਗਾ। ਨਵੀਂ ਬਿਲਡਿੰਗ 'ਚ ਵੀ ਤਿੰਨ ਫਲੋਰ ਹੋਣਗੇ। ਜਿਸ 'ਚ ਇਕ ਗ੍ਰਾਊਂਡ ਫਲੋਰ ਜਦਕਿ 2 ਮੰਜ਼ਿਲਾਂ ਉਸ ਦੇ ਉੱਪਰ ਹੋਣਗੀਆਂ। ਭਵਨ ਦਾ ਡਿਜ਼ਾਇਨ ਤ੍ਰਿਕੋਣਾ ਹੋਵੇਗਾ। ਜਿਸ ਦਾ ਨਜ਼ਾਰਾ ਆਸਮਾਨ ਤੋਂ ਦੇਖਣ 'ਤੇ ਤਿੰਨ ਰੰਗਾਂ ਦੀਆਂ ਕਿਰਨਾਂ ਵਾਲਾ ਹੋਵੇਗਾ। ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ 'ਤੇ ਸੀਟਿੰਗ ਅਰੇਂਜਮੈਂਟ ਜ਼ਿਆਦਾ ਆਰਾਮਦਾਇਕ ਹੋਵੇਗਾ। ਟੂ ਸੀਟਰ ਬੈਂਚ ਹੋਵੇਗੀ ਯਾਨੀ ਕਿ ਇਕ ਟੇਬਲ ਤੇ ਦੋ ਸੰਸਦ ਮੈਂਬਰ ਹੀ ਬੈਠ ਸਕਣਗੇ।


ਨਵੇਂ ਸੰਸਦ ਪਰਿਸ਼ਦ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਡਿਜ਼ਾਇਨ ਕਰਨ ਵਾਲੇ ਵਿਮਲ ਪਟੇਲ ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਹਨ। ਪਟੇਲ ਹੀ ਸੈਂਟਰਲ ਵਿਸਟਾ ਦੀ ਰੀਡਿਜ਼ਾਇਨਿੰਗ ਵੀ ਕਰ ਰਹੇ ਹਨ। ਨਵੇਂ ਸੰਸਦ ਭਵਨ 'ਚ ਇਕ ਰਾਊਂਡ ਵੀ ਹੋਵੇਗਾ। ਸੂਤਰਾਂ ਮੁਤਾਬਕ ਨਵੀਂ ਬਿਲਡਿੰਗ ਦੇ ਡਿਜ਼ਾਇਨ 'ਚ ਲੋਕਸਭਾ ਰਾਜਸਭਾ ਤੇ ਇਕ ਖੁੱਲ੍ਹਾ ਆਂਗਣ ਹੋਵੇਗਾ। ਜਿਸ ਦੇ ਚਾਰੇ ਪਾਸੇ ਇਕ ਲਾਅਨ ਹੋਵੇਗਾ। ਇਸ 'ਚ ਕਈ ਦਿਲਚਸਪ ਪ੍ਰਯੋਗ ਵੀ ਦਿਖ ਸਕਦੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ