ਪੜਚੋਲ ਕਰੋ
Advertisement
ਮੋਦੀ ਦੀ ਭਤੀਜੀ ਦੇ ਪਰਸ ਚੋਰ ਨੂੰ ਫੜਨ ਲਈ ਜੁਟੇ 700 ਪੁਲਿਸ ਮੁਲਾਜ਼ਮ, ਦੋ ਗ੍ਰਿਫਤਾਰ
ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਮਯੰਤੀ ਬੇਨ ਮੋਦੀ ਦਾ ਪਰਸ ਦਿੱਲੀ ‘ਚ ਕੋਈ ਖੋਹ ਕੇ ਭੱਜ ਗਿਆ। ਇਨ੍ਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਹੈਰਾਨ ਕਰਨ ਵਾਲੀ ਖ਼ਬਰ ਹੈ ਕਿ ਇਸ ਕੰਮ ਲਈ ਪੁਲਿਸ ਦੇ 700 ਕਰਮਚਾਰੀਆਂ ਨੂੰ ਲਾਇਆ ਗਿਆ ਸੀ।
ਨਵੀਂ ਦਿੱਲੀ: ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦਮਯੰਤੀ ਬੇਨ ਮੋਦੀ ਦਾ ਪਰਸ ਦਿੱਲੀ ‘ਚ ਕੋਈ ਖੋਹ ਕੇ ਭੱਜ ਗਿਆ। ਇਨ੍ਹਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਹੈਰਾਨ ਕਰਨ ਵਾਲੀ ਖ਼ਬਰ ਹੈ ਕਿ ਇਸ ਕੰਮ ਲਈ ਪੁਲਿਸ ਦੇ 700 ਕਰਮਚਾਰੀਆਂ ਨੂੰ ਲਾਇਆ ਗਿਆ ਸੀ।
ਸੂਤਰਾਂ ਮੁਤਾਬਕ, ਇਸ ਘਟਨਾ ਦੇ ਸਾਹਮਣੇ ਆਉਂਦੇ ਹੀ ਨਾਰਥ ਡਿਸਟ੍ਰਿਕਟ ਪੁਲਿਸ ਨਾਲ ਸਪੈਸ਼ਲ ਸਟਾਫ, ਕ੍ਰਾਈਮ ਬ੍ਰਾਂਚ, ਸਪੈਸ਼ਲ ਸੈੱਲ ਵੀ ਇਸ ਕੰਮ ‘ਚ ਮੁਲਜ਼ਮਾਂ ਦੀ ਭਾਲ ਕਰਨ ‘ਚ ਲੱਗੀ ਸੀ ਕਿਉਂਕਿ ਇਸ ਹਾਈ ਪ੍ਰੋਫਾਈਲ ਕੇਸ ‘ਚ ਜਿਹੜੀ ਵੀ ਯੂਨਿਟ ਕਾਮਯਾਬ ਹੁੰਦੀ, ਉਸ ਨੂੰ ਸ਼ਾਬਾਸ਼ੀ ਮਿਲਣੀ ਤਾਂ ਲਾਜ਼ਮੀ ਸੀ।
ਨਾਰਥ ਡਿਸਟ੍ਰਿਕਟ ਜਿੱਥੇ ਇਹ ਘਟਨਾ ਹੋਈ ਹੈ, ਉੱਥੇ ਪੂਰੀ ਫੋਰਸ ਨੂੰ ਬਦਮਾਸ਼ਾਂ ਦੀ ਤਲਾਸ਼ ‘ਚ ਲਾ ਦਿੱਤਾ ਗਿਆ ਸੀ। ਇਸ ਮਾਮਲੇ ‘ਚ 20 ਟੀਮਾਂ ਬਣਾਈਆਂ ਗਈ, ਕਈ ਵ੍ਹੱਟਸਐਪ ਗਰੁੱਪ ਬਣਾਏ ਗਏ ਜਿਨ੍ਹਾਂ ‘ਚ ਸੀਸੀਟੀਵੀ ਫੁਟੇਜ ਪੁਲਿਸ ਕਰਮੀਆਂ ਨੂੰ ਸ਼ੇਅਰ ਕੀਤੀ ਗਈ। ਇਸ ਤਰ੍ਹਾਂ ਸੈਂਕੜੇ ਪੁਲਿਸ ਮੁਲਾਜ਼ਮ ਇਸ ਮਾਮਲੇ ਨੂੰ ਸੁਲਝਾਉਣ ‘ਚ ਲਾਏ ਗਏ।
ਸੀਸੀਟੀਵ ਦੇ ਆਧਾਰ ‘ਤੇ ਦੋਵਾਂ ਬਦਮਾਸ਼ਾਂ ਦੀ ਪਛਾਣ ਹੋ ਗਈ ਸੀ। ਪੁਲਿਸ ਅਧਿਕਾਰੀ ਮੋਨਿਕਾ ਨੇ ਦੱਸਿਆ ਕਿ 21 ਸਾਲ ਦੇ ਗੌਰਵ ਤੇ 22 ਸਾਲ ਦੇ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement