ਜੈਪੁਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਰਾ ਪ੍ਰਹਲਾਦ ਮੋਦੀ ਮੰਗਲਵਾਰ ਨੂੰ ਪੁਲਿਸ ਵੱਲੋਂ ਐਸਕਾਰਟ ਮੁਹੱਈਆ ਨਾ ਕਰਾਏ ਜਾਣ ਤੋਂ ਨਾਰਾਜ਼ ਹੋ ਕੇ ਜੈਪੁਰ ਦੇ ਬਗਰੂ ਥਾਣੇ ਬਾਹਰ ਧਰਨੇ ‘ਤੇ ਬੈਠ ਗਏ। ਜਦਕਿ ਇੱਕ ਘੰਟੇ ਬਾਅਦ ਉਨ੍ਹਾਂ ਨੇ ਆਪਣੀ ਯਾਤਰਾ ਇੱਕ ਵਾਰ ਫੇਰ ਸ਼ੁਰੂ ਕੀਤੀ। ਮੋਦੀ ਮੰਗਲਵਾਰ ਰਾਤ ਜੈਪੁਰ-ਅਜਮੇਰ ਰਾਸ਼ਟਰੀ ਰਾਜ ਮਾਰਗ ‘ਤੇ ਬਗਰੂ ਪੁਲਿਸ ਥਾਣੇ ਸਾਹਮਣੇ ਧਰਨੇ ‘ਤੇ ਬੈਠੇ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਉਨ੍ਹਾਂ ਨੂੰ ਐਸਕਾਰਟ ਨਹੀਂ ਦੇ ਰਹੀ।
ਜੈਪੁਰ ਦੇ ਪੁਲਿਸ ਅਧਿਕਾਰੀ ਆਨੰਦ ਸ਼੍ਰੀਵਾਸਤਵ ਨੇ ਦੱਸਿਆ, “ਮੋਦੀ ਸੜਕ ਰਾਹੀਂ ਜੈਪੁਰ ਜਾ ਰਹੇ ਸੀ। ਉਹ ਐਸਕਾਰਟ ਦੀ ਮੰਗ ਕਰ ਰਹੇ ਸੀ, ਜਿਸ ਦੇ ਉਹ ਹੱਕਦਾਰ ਨਹੀਂ ਹਨ। ਸਾਡੇ ਕੋਲ ਉਨ੍ਹਾਂ ਨੂੰ ਦੋ ਪੀਐਸਓ ਦੇਣ ਦੇ ਆਦੇਸ਼ ਸੀ, ਜੋ ਪਹਿਲਾਂ ਹੀ ਬਗਰੂ ਥਾਣੇ ‘ਚ ਮੌਜੂਦ ਸੀ, ਤਾਂ ਜੋ ਉਨ੍ਹਾਂ ਦੇ ਅੱਗੇ ਜਾ ਸਕੇ।” ਉਨ੍ਹਾਂ ਕਿਹਾ, “ਅਸੀਂ ਉਨ੍ਹਾਂ ਨੂੰ ਦੋ ਪੀਐਸਓ ਦੇਣ ਸਬੰਧੀ ਆਦੇਸ਼ ਵੀ ਦਿਖਾਇਆ। ਪੀਐਸਓ ਉਨ੍ਹਾਂ ਨਾਲ ਜਾ ਸਕਦੇ ਸੀ, ਪਰ ਮੋਦੀ ਇਸ ਲਈ ਤਿਆਰ ਨਹੀਂ ਸੀ।”
ਅਧਿਕਾਰੀ ਨੇ ਕਿਹਾ ਕਿ ਮੋਦੀ ਬਾਅਦ ‘ਚ ਗੱਲ ਨੂੰ ਸਮਝ ਗਏ ਤੇ ਨਿਯਮਾਂ ਮੁਤਾਬਕ ਉਨ੍ਹਾਂ ਨੇ ਦੋ ਪੀਐਸਓ ਉਪਲੱਬਧ ਕਰਵਾਏ ਗਏ। ਬਗਰੂ ਪੁਲਿਸ ਮੁਤਾਬਕ ਇਹ ਸਭ ਕਰੀਬ ਇੱਕ ਘੰਟੇ ਤਕ ਚੱਲਿਆ।
ਪੁਲਿਸ ਐਸਕਾਰਟ ਨਾ ਮਿਲਣ ‘ਤੇ ਮੋਦੀ ਦਾ ਭਰਾ ਰੁੱਸਿਆ, ਥਾਣੇ ਸਾਹਮਣੇ ਲਾਇਆ ਧਰਨਾ
ਏਬੀਪੀ ਸਾਂਝਾ
Updated at:
15 May 2019 02:33 PM (IST)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਰਾ ਪ੍ਰਹਲਾਦ ਮੋਦੀ ਮੰਗਲਵਾਰ ਨੂੰ ਪੁਲਿਸ ਵੱਲੋਂ ਐਸਕਾਰਟ ਮੁਹੱਈਆ ਨਾ ਕਰਾਏ ਜਾਣ ਤੋਂ ਨਾਰਾਜ਼ ਹੋ ਕੇ ਜੈਪੁਰ ਦੇ ਬਗਰੂ ਥਾਣੇ ਬਾਹਰ ਧਰਨੇ ‘ਤੇ ਬੈਠ ਗਏ।
- - - - - - - - - Advertisement - - - - - - - - -