ਪਹਿਲਾਂ UPSC ਇਮਤਿਹਾਨ ਵਿੱਚ ਚੁਣੇ ਜਾਣ ਦੇ ਬਾਅਦ ਸੀਰੇ ਉਮੀਦਵਾਰਾਂ ਨੂੰ ਤਿੰਨ ਮਹੀਨਿਆਂ ਦਾ ਫਾਊਂਡੇਸ਼ਨ ਕੋਰਸ ਕਰਾਇਆ ਜਾਂਦਾ ਹੈ। ਹੁਣ ਤਕ ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੇਡਰ ਤੇ ਸੇਵਾ ਖੇਤਰ ਤੈਅ ਕਰ ਦਿੱਤੇ ਜਾਂਦੇ ਹਨ।
ਪੀਐਮਓ ਨੇ ਕਿਹਾ ਕੇ ਇਸ ਨਾਲ ਉਮੀਦਵਾਰ ਦਾ ਮੁਲਾਂਕਣ ਹੋਰ ਵਧੀਆ ਹੋ ਸਕੇਗਾ ਤੇ ਉਸ ਮੁਤਾਬਕ ਕੇਡਰ ਤੇ ਸੇਵਾ ਖੇਤਰ ਦਿੱਤੇ ਜਾ ਸਕਣਗੇ। ਫਿਲਹਾਲ ਸਿਵਲ ਸੇਵਾ ਇਮਤਿਹਾਨ ਪਾਸ ਕਰਨ ਵਾਲੇ ਉਮੀਦਵਾਰਾਂ ਲਈ IAS, IPS, IFS, IRS ਸਣੇ ਕੁੱਲ 24 ਸੇਵਾ ਖੇਤਰ ਨਿਰਧਾਰਤ ਕੀਤੇ ਗਏ ਹਨ। UPSC ਇਮਤਿਹਾਨ ਦੇ ਰੈਂਕ ਦੇ ਆਧਾਰ ’ਤੇ ਤੈਅ ਕੀਤਾ ਜਾਂਦਾ ਹੈ ਕਿ ਕਿਸ ਨੂੰ ਕਿਹੜੀ ਸੇਵਾ ਦਿੱਤੀ ਜਾਵੇਗੀ।
ਸਰਕਾਰ ਦੇ ਇਸ ਸੁਝਾਅ ’ਤੇ ਮਾਹਿਰਾਂ ਦਾ ਰਾਏ ਇੱਕ ਸਮਾਨ ਨਹੀਂ ਹੈ। ਇਸ ਨਾਲ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਅਜਿਹਾ ਕਰਨ ਨਾਲ ਸਰਕਾਰ ਮਨਪਸੰਦ ਉਮੀਦਵਾਰਾਂ ਨੂੰ ਆਪਣੀ ਮਨਪਸੰਦ ਜਗ੍ਹਾ ਤਾਇਨਾਤ ਕਰਨ ਦੀ ਕੋਸ਼ਿਸ਼ ਕਰੇਗੀ।