ਹੈਦਰਾਬਾਦ: ਤੇਲੰਗਾਨਾ ਨੇ ਕਾਗਜਨਗਰ ਦੇ ਪਿੰਡ ਸਰਸਾਲਾ ਪਿੰਡ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਟੀਮ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਭੀੜ ਨੇ ਇੱਕ ਮਹਿਲਾ ਅਧਿਕਾਰੀ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਘਟਨਾ ਦੀ ਵੀਡੀਓ ਵੀ ਖ਼ੂਬ ਵਾਇਰਲ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸੂਬੇ ਕੇ ਕੋਮਾਰਾਮ ਭੀਮ ਆਸਿਫਾਬਾਦ ਜ਼ਿਲ੍ਹੇ ਵਿੱਚ ਐਤਵਾਰ ਨੂੰ ਟੀਆਰਐਸ ਨੇਤਾ ਅਤੇ ਕਾਰਕੁੰਨਾ ਨੇ ਜੰਗਲਾਤ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ 'ਤੇ ਹਮਲਾ ਕਰ ਦਿੱਤਾ। ਟੀਮਾਂ ਸਰਸਾਲਾ ਪਿੰਡ ਵਿੱਚ ਬੂਟੇ ਲਾਉਣ ਪਹੁੰਚੀ ਤਾਂ ਉਨ੍ਹਾਂ ਦਾ ਟਾਕਰਾ ਭੀੜ ਨਾਲ ਹੋ ਜਾਂਦਾ ਹੈ। ਭੀੜ ਦੇ ਅਚਾਨਕ ਹਮਲੇ ਦੀ ਲਪੇਟ ਵਿੱਚ ਫਾਰੈਸਟ ਰੇਂਜ ਅਫਸਰ ਸੀ. ਅਨੀਤਾ ਵੀ ਆ ਜਾਂਦੀ ਹੈ, ਜੋ ਲੋਕਾਂ ਨੂੰ ਸ਼ਾਂਤ ਹੋਣ ਲਈ ਟਰੈਕਟਰ 'ਤੇ ਚੜ੍ਹ ਕੇ ਅਪੀਲ ਕਰ ਰਹੀ ਸੀ।

ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਮਹਿਲਾ ਅਧਿਕਾਰੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਡਾਂਗਾ ਮਾਰੀਆਂ ਅਤੇ ਕਈ ਵਾਰ ਉਸ ਦੇ ਸਿਰ ਵਿੱਚ ਵੀ ਲੱਗੇ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਤੇਲੰਗਾਨਾ ਪੁਲਿਸ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ 'ਤੇ ਹਮਲੇ ਮਗਰੋਂ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐਸ) ਦੇ ਨੇਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਮੀਤ ਪ੍ਰਧਾਨ ਕੇ. ਕ੍ਰਿਸ਼ਨਾ ਰਾਵ ਅਤੇ ਉਸ ਦੇ ਸਮਰਥਕਾਂ 'ਤੇ ਸਰਕਾਰੀ ਅਧਿਕਾਰੀ ਨੂੰ ਡਿਊਟੀ ਕਰਨ ਤੋਂ ਰੋਕਣ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਮੁਕੱਦਮਾ ਦਰਜ ਕੀਤਾ ਹੈ।

ਦੇਖੋ ਵੀਡੀਓ-