ਨਵੀਂ ਦਿੱਲੀ: ਬੁਲੰਦਸ਼ਹਿਰ ਦੀ ਹਿੰਸਾ ‘ਚ ਇੰਸਪੈਕਟਰ ਸੁਬੋਦ ਕੁਮਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਨੂੰ ਪ੍ਰਸ਼ਾਂਤ ਨਟ ਨਾਂਅ ਦੇ ਵਿਅਕਤੀ ਨੇ ਗੋਲੀ ਮਾਰੀ ਸੀ, ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਛਗਿੱਛ ‘ਚ ਪ੍ਰਸ਼ਾਂਤ ਨੇ ਦੱਸਿਆ ਕਿ ਉਸ ਨੇ ਸੁਬੋਦ ਦੀ ਪਿਸਤੌਲ ਨਾਲ ਹੀ ਉਸ ਨੂੰ ਗੋਲੀ ਮਾਰੀ ਸੀ। ਪ੍ਰਸ਼ਾਂਤ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।



ਪ੍ਰਸ਼ਾਂਤ ਨੇ ਖ਼ੁਲਾਸਾ ਕੀਤਾ ਕਿ ਇੰਸਪੈਕਟਰ ਸੁਬੋਦ ‘ਤੇ ਪਹਿਲਾਂ ਪੱਥਰਾਂ ਨਾਲ ਹਮਲਾ ਹੋਇਆ ਸੀ, ਜਿਸ ‘ਚ ਉਹ ਜ਼ਖ਼ਮੀ ਹੋ ਗਏ ਸੀ। ਹਿੰਸਾ ਦੌਰਾਨ ਮਾਰੇ ਗਏ ਕਈ ਲੋਕਾਂ ਨੇ ਪਹਿਲਾਂ ਇੰਸਪੈਕਟਰ ਨੂੰ ਖੇਤਾਂ ‘ਚ ਭੱਜਾਇਆ। ਇਸ ਦੌਰਾਨ ਇੰਸਪੈਕਟਰ ਨੇ ਫਾਈਰ ਕੀਤਾ ਅਤੇ ਗੋਲੀ ਸੁਮਿਤ ਨੂੰ ਲੱਗੀ। ਇਸ ਤੋਂ ਬਾਅਦ ਪ੍ਰਸ਼ਾਂਤ ਨੇ ਸੁਬੋਦ ਨੂੰ ਪਿੱਛੇ ਤੋਂ ਫੜ੍ਹ ਉਸ ਨੂੰ ਉਸੇ ਦੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ।



ਪੁਲਿਸ ਨੇ ਪ੍ਰਸ਼ਾਂਤ ਨਟ ਨੂੰ ਸਿਕੰਦਰਾਬਾਦ-ਨੋਇਡਾ ਬਾਰਡਰ ਦਨਕੌਰ ਰੋੜ ‘ਤੇ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਪੁਲਿਸ ਉਸ ਨੂੰ ਘਟਨਾ ਵਾਲੀ ਥਾਂ ‘ਤੇ ਵੀ ਲੈ ਗਈ ਅਤੇ ਸਾਰਾ ਸੀਂ ਰਿਕ੍ਰਿਏਟ ਵੀ ਕੀਤਾ। 3 ਦਸੰਬਰ ਨੂੰ ਹੋਈ ਹਿੰਸਾ ‘ਚ ਇੰਸਪੈਕਟਰ ਸੁਬੋਦ ਅਤੇ ਸਥਾਨਿਕ ਨਿਵਾਸੀ ਸੁਮਿਤ ਦੀ ਮੌਤ ਹੋ ਗਈ ਸੀ।