ਨਵੀਂ ਦਿੱਲੀ: ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਗੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਹੈ। ਇਸ 'ਚ ਘਰਾਂ 'ਚ ਕੰਮ ਕਰਨ ਵਾਲੇ, ਉਸਾਰੀ ਕਾਰਜ ਕਰਨ ਵਾਲੇ ਮਜ਼ਦੂਰ, ਕੂੜਾ ਚੁੱਕਣ ਵਾਲੇ, ਬੀੜੀ ਬਣਾਉਣ ਵਾਲੇ, ਰੇਹੜੀ ਲਾਉਣ ਵਾਲੇ, ਡਰਾਈਵਰ, ਪਲੰਬਰ, ਦਰਜੀ, ਮਿਡ-ਡੇਅ ਮੀਲ ਵਰਕਰ, ਰਿਕਸ਼ਾ ਚਾਲਕ, ਖੇਤੀਬਾੜੀ ਮਜ਼ਦੂਰ, ਮੋਚੀ, ਧੋਬੀ, ਚਮੜੇ ਦਾ ਕੰਮ ਕਰਨ ਵਾਲੇ ਆਦਿ ਸ਼ਾਮਲ ਹਨ।


ਇਸ ਯੋਜਨਾ 'ਚ ਸ਼ਾਮਲ ਲੋਕਾਂ ਨੂੰ 60 ਸਾਲ ਦੀ ਉਮਰ ਤੋਂ 3,000 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਵਿਅਕਤੀ ਪੈਂਸ਼ਨ ਖਾਤੇ 'ਚ ਜਿੰਨਾ ਯੋਗਦਾਨ ਕਰੇਗਾ, ਓਨਾ ਹੀ ਯੋਗਦਾਨ ਸਰਕਾਰ ਵੱਲੋਂ ਵੀ ਕੀਤਾ ਜਾਵੇਗਾ। ਇਸ 'ਚ ਪਰਿਵਾਰਕ ਪੈਨਸ਼ਨ ਦਾ ਵੀ ਪ੍ਰਾਵਧਾਨ ਹੈ। ਜੀਵਨ ਸਾਥੀ ਦੀ ਬੇਵਕਤੀ ਮੌਤ 'ਤੇ ਇਹ ਪ੍ਰਾਵਧਾਨ ਲਾਗੂ ਹੋਵੇਗਾ।


ਨਜ਼ਦੀਕੀ CSC ਦਾ ਪਤਾ ਲਾਉਣ ਲਈ LIC, ESIC ਤੇ EPFO ਦੀ ਬ੍ਰਾਂਚ ਤੋਂ ਇਲਾਵਾ ਕੇਂਦਰ ਤੇ ਸੂਬਾ ਸਰਕਾਰ ਦੇ ਕੰਮਕਾਜੀ ਦਫ਼ਤਰ ਜਾਇਆ ਜਾ ਸਕਦਾ ਹੈ।


ਇਸ ਯੋਜਨਾ ਅਧੀਨ ਕਿਵੇਂ ਖੁੱਲ੍ਹਵਾਇਆ ਜਾ ਸਕਦਾ ਹੈ ਖਾਤਾ ਤੇ ਕੌਣ ਬਣ ਸਕਦਾ ਹੈ ਯੋਜਨਾ ਦਾ ਹਿੱਸਾ:


ਉਹ ਵਿਅਕਤੀ ਜੋ ਗੈਰ-ਸੰਗਠਿਤ ਖੇਤਰ 'ਚ ਕੰਮ ਕਰਦਾ ਹੋਵੇ।


ਜਿਸ ਦੀ ਉਮਰ 18 ਤੋਂ 40 ਸਾਲ ਦਰਮਿਆਨ ਹੋਵੇ।


ਵਿਅਕਤੀ ਦੀ ਮਾਸਿਕ ਆਮਦਨੀ 15,000 ਤੋਂ ਜ਼ਿਆਦਾ ਨਾ ਹੋਵੇ।


ਕਿਹੜੇ ਦਸਤਾਵੇਜ਼ ਲੋੜੀਂਦੇ:


ਆਧਾਰ ਕਾਰਡ


IFSC ਨਾਲ ਸੇਵਿੰਗ ਬੈਂਕ ਅਕਾਊਂਟ/ਜਨ-ਧਨ ਅਕਾਊਂਟ


ਵੈਲਿਡ ਮੋਬਾਇਲ ਨੰਬਰ


ਕਿਵੇਂ ਕਰੀਏ ਅਪਲਾਈ?


ਇਸ ਯੋਜਨਾ ਤਹਿਤ ਬਿਨੈ ਕਰਨ ਲਈ ਵਿਅਕਤੀ ਨੂੰ ਨੇੜਲੇ ਕੌਮਨ ਸਰਵਿਸ ਸੈਂਟਰ 'ਤੇ ਜਾਣਾ ਪਵੇਗਾ। ਆਪਣੇ ਦਸਤਾਵੇਜ਼ ਨਾਲ ਲੈ ਜਾਓ। ਸੇਵਿੰਗ IFSC ਕੋਡ ਪ੍ਰਿੰਟ ਵਾਲੀ ਪਾਸਬੁੱਕ ਲੈ ਜਾਓ।


ਕੇਂਦਰ 'ਤੇ ਜਾਕੇ ਸੈਲਫ਼ ਸਰਟੀਫਾਇਡ ਫਾਰਮ ਨਾਲ ਆਟੋ ਡੈਬਿਟ ਸੁਵਿਧਾ ਲਈ ਕੰਸੈਂਟ ਫਾਰਮ ਭਰਨਾ ਹੋਵੇਗਾ। ਇਹ ਜੋਵੇਂ ਫਾਰਮ ਸੀਐਸਸੀ ਤੋਂ ਮਿਲਣਗੇ। ਸੈਂਟਰ 'ਚ ਹੀ ਇਹ ਫਾਰਮ ਭਰਨੇ ਹੋਣਗੇ। ਆਧਾਰ ਕਾਰਡ 'ਤੇ ਪਾਸਬੁੱਕ ਦੀ ਜਾਣਕਾਰੀ ਫਾਰਮ ਤੇ ਭਰੋ। ਵੈਰੀਫਿਕੇਸ਼ਨਲ ਲਈ ਮੋਬਾਇਲ ਨੰਬਰ 'ਤੇ ਵਨ ਟਾਇਮ ਪਾਸਵਰਡ ਆਏਗਾ। ਉਮਰ ਮੁਤਾਬਕ ਕੋਈ ਵਿਅਕਤੀ ਸਕੀਮ 'ਚ ਯੋਗਦਾਨ ਕਰ ਸਕਦਾ ਹੈ। ਇਹ ਰਕਮ ਮਹੀਨਾਵਾਰ ਆਪਣੇ ਆਪ ਸੇਵਿੰਗ ਬੈਂਕ ਅਕਾਊਂਟ 'ਚੋਂ ਕੱਟ ਜਾਏਗੀ।