ਸਾਰੀਆਂ ਕਿਆਸਅਰਾਈਆਂ 'ਤੇ ਵਿਰਾਮ ਲਗਾਉਂਦੇ ਹੋਏ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishor) ਨੇ ਕਾਂਗਰਸ( Congress) 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਪੀਕੇ ਨੂੰ ਕਾਂਗਰਸ ਦਾ ਆਫਰ ਰਾਸ ਨਹੀਂ ਆਇਆ ਹੈ।



 

ਸੋਨੀਆ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ 'ਤੇ ਰਿਪੋਰਟ ਦੇਣ ਲਈ ਅੱਠ ਸੀਨੀਅਰ ਨੇਤਾਵਾਂ ਦੀ ਕਮੇਟੀ ਬਣਾਈ ਸੀ। ਇਸ ਵਿੱਚ ਪ੍ਰਿਅੰਕਾ ਗਾਂਧੀ, ਦਿਗਵਿਜੇ ਸਿੰਘ, ਪੀ ਚਿਦੰਬਰਮ, ਅੰਬਿਕਾ ਸੋਨੀ, ਰਣਦੀਪ ਸੁਰਜੇਵਾਲਾ, ਮੁਕੁਲ ਵਾਸਨਿਕ, ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ ਸ਼ਾਮਲ ਸਨ। ਪੀਕੇ ਨਾਲ ਵਿਸਤ੍ਰਿਤ ਚਰਚਾ ਤੋਂ ਬਾਅਦ ਇਸ ਕਮੇਟੀ ਨੇ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪੀ, ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅਧਿਕਾਰਤ ਐਕਸ਼ਨ ਗਰੁੱਪ ਬਣਾਉਣ ਦਾ ਫੈਸਲਾ ਕੀਤਾ। ਪੀਕੇ ਨੂੰ ਇਸ ਸਮੂਹ ਦਾ ਹਿੱਸਾ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਸਨੇ ਠੁਕਰਾ ਦਿੱਤਾ।


 

ਪੀਕੇ ਦੇ ਕੁਝ ਪ੍ਰਸਤਾਵ ਸੀ ਅਵਿਵਹਾਰਕ ਅਤੇ ਅਵਸਰਵਾਦੀ

ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੀਕੇ ਆਪਣੇ ਲਈ ਕੀ ਭੂਮਿਕਾ ਚਾਹੁੰਦੇ ਸਨ ਪਰ ਸੂਤਰਾਂ ਅਨੁਸਾਰ ਪੀਕੇ ਦੀ ਕਾਂਗਰਸ ਲੀਡਰਸ਼ਿਪ ਨਾਲ ਕਿਸੇ ਵੱਡੇ ਅਹੁਦੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ, ਇਸ ਲਈ ਸਿਰਫ਼ ਇੱਕ ਕਮੇਟੀ ਦਾ ਮੈਂਬਰ ਬਣਾਏ ਜਾਣ ਦਾ ਪਸਤਾਵ ਪੀਕੇ ਨੂੰ ਰਾਸ ਨਹੀਂ ਆਇਆ। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਪੇਚ ਪੀਕੇ ਦੀ ਕੰਪਨੀ ਆਈਪੈਕ ਦਾ ਟੀਆਰਐਸ ਵਰਗੇ ਕਾਂਗਰਸ ਨਾਲ ਕੰਮ ਕਰਨਾ ਸੀ। ਇਸ ਤੋਂ ਇਲਾਵਾ  ਸੂਬਿਆਂ ਵਿੱਚ ਗਠਜੋੜ ਸਬੰਧੀ ਪੀਕੇ ਪਸਤਾਵ ਕਾਂਗਰਸ ਆਗੂਆਂ ਨੂੰ ਅਵਸਰਵਾਦੀ ਅਤੇ ਅਵਿਵਹਾਰਕ ਲੱਗੇ। ਕੁਝ ਕਾਂਗਰਸੀ ਆਗੂ ਚੋਣਾਂ ਦੀ ਕਮਾਨ ਪੀਕੇ ਦੇ ਹੱਥਾਂ ਵਿੱਚ ਦੇਣ ਦੇ ਵੀ ਖ਼ਿਲਾਫ਼ ਸਨ।

 

  ਲੰਬੇ ਸਮੇਂ ਤੋਂ ਕਾਂਗਰਸ ਲੀਡਰਸ਼ਿਪ ਦੇ ਸੰਪਰਕ ਵਿੱਚ ਸਨ ਪੀਕੇ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਲੀਡਰਸ਼ਿਪ ਨਾਲ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕੀਤੀ ਸੀ ਅਤੇ ਪਾਰਟੀ ਵਿੱਚ ਵੱਡੇ ਬਦਲਾਅ ਨੂੰ ਲੈ ਕੇ ਵਿਸਥਾਰਪੂਰਵਕ ਸੁਝਾਅ ਦਿੱਤੇ ਸਨ। ਇਸ ਤੋਂ ਪਹਿਲਾਂ ਪਿਛਲੇ ਸਾਲ ਦੇ ਅੱਧ ਵਿੱਚ ਵੀ ਪੀਕੇ ਕਾਂਗਰਸ ਲੀਡਰਸ਼ਿਪ ਦੇ ਸੰਪਰਕ ਵਿੱਚ ਸਨ। ਕਿਆਸ ਲਗਾਏ ਜਾ ਰਹੇ ਸਨ ਕਿ ਇਸ ਵਾਰ ਪੀਕੇ ਕਾਂਗਰਸ ਵਿੱਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਜਨਰਲ ਸਕੱਤਰ ਵਰਗਾ ਅਹਿਮ ਅਹੁਦਾ ਦੇ ਕੇ ਚੋਣਾਂ ਦੀ ਕਮਾਨ ਸੰਭਾਲਣ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪੀਕੇ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਸਨ।

 

ਸੂਤਰਾਂ ਮੁਤਾਬਕ ਪੀਕੇ ਨੇ ਕਾਂਗਰਸ ਨੂੰ ਲੋਕ ਸਭਾ ਦੀਆਂ ਲਗਭਗ 400 ਸੀਟਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਸੀ ਅਤੇ ਸੰਗਠਨ ਅਤੇ ਜਨ ਸੰਵਾਦ ਦੀ ਰਣਨੀਤੀ 'ਚ ਵੱਡੇ ਬਦਲਾਅ ਦਾ ਸੁਝਾਅ ਵੀ ਦਿੱਤਾ ਸੀ। ਇਸ ਤੋਂ ਇਲਾਵਾ ਪੀਕੇ ਨੇ ਰਾਜਾਂ ਵਿੱਚ ਗਠਜੋੜ ਨੂੰ ਲੈ ਕੇ ਕਈ ਪ੍ਰਸਤਾਵ ਦਿੱਤੇ ਸਨ।

 

ਰਣਦੀਪ ਸੁਰਜੇਵਾਲਾ ਨੇ ਕੀਤਾ ਸੀ ਇਹ ਟਵੀਟ  

ਪੀ.ਕੇ ਨਾਲ ਗੱਲਬਾਤ ਦੇ ਅਸਫਲ ਰਹਿਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਾਂਗਰਸ ਦੇ ਮੀਡੀਆ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ 'ਤੇ ਚਰਚਾ ਕਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਐਮਪਾਵਰਡ ਐਕਸ਼ਨ ਗਰੁੱਪ ਦਾ ਗਠਨ ਕਰਦੇ ਹੋਏ ਪੀ.ਕੇ. ਨੂੰ ਪਾਰਟੀ 'ਚ ਸ਼ਾਮਲ ਕਰਕੇ ਇਸ ਐਕਸ਼ਨ ਗਰੁੱਪ (ਈਏਜੀ) ਦਾ ਮੈਂਬਰ ਬਣਾਉਣ ਦਾ ਪ੍ਰਸਤਾਵ ਦਿੱਤਾ , ਜਿਸ ਨੂੰ ਉਸਨੇ ਇਨਕਾਰ ਕਰ ਦਿੱਤਾ, ਅਸੀਂ ਉਨ੍ਹਾਂ ਦੇ ਸੁਝਾਵਾਂ ਦੀ ਸ਼ਲਾਘਾ ਕਰਦੇ ਹਾਂ।

 

 ਕਾਂਗਰਸ ਮਈ ਵਿਚ ਕਰ ਰਹੀ ਹੈ ਚਿੰਤਨ ਸ਼ਿਵਿਰ 

ਦੇਖਣਾ ਹੋਵੇਗਾ ਕਿ ਪੀਕੇ ਨਾਲ ਗੱਲਬਾਤ ਨਾ ਹੋਣ ਤੋਂ ਬਾਅਦ ਕਾਂਗਰਸ ਦੀ ਅਗਲੀ ਰਣਨੀਤੀ ਕੀ ਹੋਵੇਗੀ। ਕਾਂਗਰਸ ਮਈ ਦੇ ਦੂਜੇ ਹਫ਼ਤੇ ਉਦੈਪੁਰ ਵਿੱਚ ਚਿੰਤਨ ਸ਼ਿਵਿਰ ਦਾ ਆਯੋਜਨ ਕਰਨ ਜਾ ਰਹੀ ਹੈ ਅਤੇ ਉਸ ਤੋਂ ਕੁਝ ਮਹੀਨਿਆਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਕਈ ਸੀਨੀਅਰ ਨੇਤਾ ਪਹਿਲਾਂ ਹੀ ਪਾਰਟੀ 'ਚ ਵੱਡੇ ਬਦਲਾਅ ਦੀ ਮੰਗ ਕਰ ਚੁੱਕੇ ਹਨ।